15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ਾਹਕੋਟ ਦੇ ਪਿੰਡਾਂ 'ਚ ਟਰੈਕਟਰ ਮਾਰਚ <br/>

ਸ਼ਾਹਕੋਟ ਤਹਿਸੀਲ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢੇ ਟਰੈਕਟਰ ਮਾਰਚ ਦੀ ਅਗਵਾਈ ਕਰਦੇ ਮੋਰਚੇ ਦੇ ਆਗੂ (ਸੱਜੇ) ਮਾਰਚ 'ਚ ਟਰੈਕਟਰ ਲੈ ਕੇ ਸ਼ਾਮਲ ਹੋਏ ਕਿਸਾਨ | ਤਸਵੀਰਾਂ- ਸੁਖਦੀਪ ਸਿੰਘ <br/> 29-01-2026
ਸ਼ਾਹਕੋਟ, 28 ਜਨਵਰੀ (ਸੁਖਦੀਪ ਸਿੰਘ)- ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਤਹਿਸੀਲ ਕਮੇਟੀ ਸ਼ਾਹਕੋਟ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਾਹਕੋਟ ਦੇ ਪਿੰਡਾਂ 'ਚ ਟਰੈਕਟਰ ਮਾਰਚ ਕੱਢਿਆ ਗਿਆ | ਟਰੈਕਟਰ ਮਾਰਚ ਨੇ ਵੱਖ-ਵੱਖ ਪਿੰਡਾਂ 'ਚੋਂ ਲੰਘਦੇ ਸਮੇਂ ਸਰਕਾਰ ਵੱਲੋਂ ਮਾਰੂ ਬਿੱਲਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਬਿਜਲੀ ਬਿੱਲ-2025, ਬੀਜ ਬਿੱਲ-2025, ਕਿਰਤ ਕਾਨੂੰਨ ਰੱਦ ਕਰਕੇ ਕਿਰਤ ਕੋਡ ਲਾਗੂ ਕਰਨਾ, ਮਨਰੇਗਾ ਨੂੰ ਬੰਦ ਕਰਕੇ 'ਜੀ ਰਾਮ ਜੀ' ਦਾ ਨਵਾਂ ਕਾਨੂੰਨ ਬਣਾਉਣਾ ਲੋਕ ਵਿਰੋਧੀ ਹਨ | ਆਗੂਆਂ ਨੇ ਕਿਹਾ ਕਿ ਇਹ ਸਾਰੇ ਲੋਕ ਵਿਰੋਧੀ ਬਿੱਲ ਜਿੱਥੇ ਸਮੁੱਚੇ ਵਰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੇ ਉੱਥੇ ਹੀ ਆਉਣ ਵਾਲੇ ਸਮੇਂ 'ਚ ਲੋਕਾਂ ਦਾ ਪੱਕੇ ਰੁਜ਼ਗਾਰ ਦੇ ਸਾਧਨ ਸਦਾ ਲਈ ਖ਼ਤਮ ਹੋ ਜਾਣਗੇ | ਇਸ ਮੌਕੇ ਭਾਕਿਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ, ਬਲਾਕ ਸਕੱਤਰ ਮਨਜੀਤ ਸਿੰਘ ਸਾਬੀ, ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜ਼ਲਵਾਲ, ਜ਼ਿਲ੍ਹਾ ਖਜ਼ਾਨਚੀ ਜਸਪਾਲ ਸਿੰਘ ਸੰਢਾਵਾਲ, ਬਲਵੰਤ ਸਿੰਘ ਮਲਸੀਆਂ, ਮਨਜੀਤ ਸਿੰਘ ਮਲਸੀਆਂ, ਆਲ ਇੰਡੀਆ ਕਿਸਾਨ ਸਭਾ ਵੱਲੋਂ ਵਰਿੰਦਰਪਾਲ ਸਿੰਘ ਕਾਲਾ, ਬਚਿੱਤਰ ਸਿੰਘ ਤੱਗੜ, ਸੰਤੋਖ ਸਿੰਘ ਸਿੰਧੜ, ਭਾਕਿਯੂ (ਲੱਖੋਵਾਲ) ਵੱਲੋਂ ਬਲਦੇਵ ਸਿੰਘ ਗੱਟੀ, ਬੂਟਾ ਸਿੰਘ ਮੁਰੀਦਵਾਲ, ਬਲਕਾਰ ਸਿੰਘ ਪੂਨੀਆਂ, ਸੁਰਿੰਦਰ ਸਿੰਘ ਇੰਸਪੈਕਟਰ, ਪਲਵਿੰਦਰ ਸਿੰਘ, ਕਿਸਾਨ ਆਗੂ ਸਤਪਾਲ ਵਸ਼ਿਸ਼ਟ, ਹਰਭਜਨ ਸਿੰਘ, ਕਸ਼ਮੀਰ ਸਿੰਘ ਨੰਢਾ ਬਾਹਮਣੀਆਂ, ਸਾਬਕਾ ਪ੍ਰਧਾਨ ਗੁਰਮੀਤ ਕੋਟਲੀ, ਅਮਨ ਬਾਗਪੁਰ, ਦੇਸਰਾਜ ਜਾਫ਼ਰਵਾਲ, ਰਿਟਾਇਰਡ ਜਥੇਬੰਦੀਆਂ ਵੱਲੋਂ ਮਨਵੀਰ ਸਿੰਘ ਮਲਸੀਆਂ, ਪਰਮਿੰਦਰ ਸਿੰਘ ਸੰਢਾਵਾਲ, ਬਲਵਿੰਦਰ ਸਿੰਘ ਪੈਂਤੀ, ਸਤਪਾਲ ਪੀ.ਟੀ.ਆਈ. ਸ਼ਾਹਕੋਟ, ਰਿਟਾਇਰਡ ਖੇਤੀਬਾੜੀ ਅਫ਼ਸਰ ਸੁਖਜੀਤ ਸਿੰਘ ਮੀਏਾਵਾਲ, ਅਵਤਾਰ ਸਿੰਘ ਸਾਰੰਗਵਾਲ, ਤਰਕਸ਼ੀਲ ਸੁਸਾਇਟੀ ਇਕਾਈ ਸ਼ਾਹਕੋਟ ਵੱਲੋਂ ਮੁਖੀ ਮਨਜੀਤ ਸਿੰਘ, ਅਮੀਸ ਬਾਗਪੁਰ, ਜਿੰਦਰ ਬਾਗਪੁਰ, ਬਿੱਟੂ ਰੂਪੇਵਾਲੀ, ਗੁਰਦੇਵ ਨਵਾਂ ਕਿਲਾ ਆਦਿ ਸ਼ਾਮਲ ਸਨ |

ਪਿਛਲੀ ਖ਼ਬਰ ਸੇਵਾ ਕੇਂਦਰ ਨੂੰ ਚੋਰਾਂ ਨੇ ਬਣਾਇਆ ਦੂਜੀ ਵਾਰ ਨਿਸ਼ਾਨਾ, ਬੈਟਰੀਆਂ ਚੋਰੀ <br/> ਅਗਲੀ ਖ਼ਬਰ ਕਰਤਾਰਪੁਰ 'ਚ ਵੱਖ-ਵੱਖ ਥਾਵਾਂ 'ਤੇ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।