ਜਲੰਧਰ, 20 ਜਨਵਰੀ (ਅ.ਬ.)-ਸਿਆਲ (ਹਿੰਦੂ ਖੱਤਰੀ) ਬਰਾਦਰੀ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਅਤੇ ਭੰਡਾਰਾ 25 ਜਨਵਰੀ ਐਤਵਾਰ ਨੂੰ ਸ੍ਰੀ ਸਤੀ ਮਾਤਾ ਮੰਦਰ ਪਿੰਡ ਲਸਾੜਾ ਤਹਿਸੀਲ ਫਿਲੌਰ ਵਿਖੇ ਮਨਾਇਆ ਜਾ ਰਿਹਾ ਹੈ | ਸਵੇਰੇ ਪਹਿਲਾਂ ਜਠੇਰਿਆਂ ਦੀ ਪੂਜਾ ਕੀਤੀ ਜਾਵੇਗੀ | ਹਵਨ ਸਵੇਰੇ 10 ਵਜੇ ਸ਼ੁਰੂ ਹੋਵੇਗਾ | ਸਵੇਰੇ ਚਾਹ ਪਕੌੜਿਆਂ ਦੀ ਸੇਵਾ ਤੋਂ ਬਾਦ ਦੁਪਿਹਰ 1 ਵਜੇ ਵਿਸ਼ਾਲ ਲੰਗਰ ਵੀ ਲਗਾਇਆ ਜਾਵੇਗਾ | ਇਹ ਜਾਣਕਾਰੀ ਸਿਆਲ ਬਰਾਦਰੀ ਵੈੱਲਫੇਅਰ ਸੁਸਾਇਟੀ ਦੇ ਜਨ ਸੰਪਰਕ ਅਧਿਕਾਰੀ ਸੰਜੀਵ ਕੁਮਾਰ ਸਿਆਲ ਨੇ ਦਿੱਤੀ |