20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਕਮਿਸ਼ਨਰ ਵਲੋਂ ਕੂੜਾ ਸੰਭਾਲ ਪ੍ਰਾਜੈਕਟ ਵਾਲੀ ਕੰਪਨੀ ਨੂੰ ਕੰਮ ਤੇਜ਼ ਕਰਨ ਦੀ ਹਦਾਇਤ <br/>

ਅਜੀਤ ਡੈਸਕ 21-01-2026
ਜਲੰਧਰ, 20 ਜਨਵਰੀ (ਸ਼ਿਵ)- ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਅੱਜ ਵਰਿਆਣਾ ਡੰਪ 'ਤੇ ਕੂੜਾ ਨੂੰ ਖ਼ਤਮ ਕਰਨ ਦਾ ਚੱਲ ਰਿਹਾ ਬਾਇਓ ਮਾਈਨਿੰਗ ਪ੍ਰਾਜੈਕਟ ਦਾ ਮੌਕਾ ਦੇਖ ਕੇ ਕੰਪਨੀ ਨੂੰ ਕੰਮ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ | ਕਮਿਸ਼ਨਰ ਸ੍ਰੀ ਰਿਸ਼ੀ ਕੰਪਨੀ ਵੱਲੋਂ ਕੂੜੇ ਨੰੂ ਖ਼ਤਮ ਕਰਨ ਲਈ ਚੱਲ ਰਹੀ ਧੀਮੀ ਗਤੀ ਤੋਂ ਨਾਰਾਜ਼ ਸੀ ਤਾਂ ਉਨਾਂ ਨੇ ਕਿਹਾ ਕਿ ਕੰਪਨੀ ਨੂੰ ਤੈਅ ਸਮੇਂ ਵਿਚ ਇਹ ਕੰਮ ਪੂਰਾ ਕਰਨਾ ਚਾਹੀਦਾ ਹੈ | ਉਨਾਂ ਨੇ ਕੰਪਨੀ ਵੱਲੋਂ ਕੂੜੇ ਨੂੰ ਖ਼ਤਮ ਕਰਨ ਦੇ ਕੰਮ ਦੀ ਚੱਲ ਰਹੀ ਪ੍ਰਕਿਰਿਆ ਬਾਰੇ ਜਾਣਕਾਰੀ ਲਈ | ਉਨਾਂ ਦੇ ਨਾਲ ਤਕਨੀਕੀ ਸਲਾਹਕਾਰ ਏ. ਐੱਸ. ਧਾਰੀਵਾਲ ਤੋਂ ਇਲਾਵਾ ਐਕਸੀਅਨ ਰਾਮਪਾਲ, ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਤੋਂ ਇਲਾਵਾ ਹੋਰ ਵੀ ਨਿਗਮ ਅਫ਼ਸਰ ਮੌਜੂਦ ਸਨ | ਚੇਤੇ ਰਹੇ ਕਿ ਨਿਗਮ ਵੱਲੋਂ ਸਮਾਰਟ ਸਿਟੀ ਦੇ 36 ਕਰੋੜ ਦੇ ਫ਼ੰਡ ਨਾਲ 8 ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਕੰਪਨੀ ਨੂੰ ਕੰਮ ਦਿੱਤਾ ਹੋਇਆ ਹੈ ਜਿਸ ਦਾ ਮੌਕਾ ਦੇਖਣ ਲਈ ਨਿਗਮ ਕਮਿਸ਼ਨਰ ਪੁੱਜੇ ਸਨ | ਇਸ ਮੌਕੇ ਕੰਪਨੀ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਦੱਸਿਆ ਕਿ ਕੂੜੇ ਨੂੰ ਖ਼ਤਮ ਕਰਨ ਦੇ ਕੰਮ ਤੋਂ ਇਲਾਵਾ ਕੰਪਨੀ ਵੱਲੋਂ ਜਿਹੜਾ ਕੰਮ ਵਾਲਾ ਨਿਕਲਦਾ ਸਮਾਨ ਕੰਪਨੀ ਨੇ ਆਪਣੇ ਅਧਿਕਾਰ ਖੇਤਰ ਵਿਚ ਲੈਣਾ ਹੈ, ਉਸ ਨੂੰ ਚੁੱਕਣ ਲਈ ਰਸਤਾ ਨਹੀਂ ਬਣਿਆ ਹੋਇਆ ਹੈ | ਨਿਗਮ ਕਮਿਸ਼ਨਰ ਨੇ ਇਸ ਮੌਕੇ ਨਿਗਮ ਅਫ਼ਸਰਾਂ ਨੂੰ ਹਦਾਇਤ ਦਿੱਤੀ ਕਿ ਕੰਪਨੀ ਨਾਲ ਇਸ ਬਾਰੇ ਸਮਝੌਤਾ ਕੀਤਾ ਗਿਆ ਹੈ ਤੇ ਇਸ ਕਰਕੇ ਸਮਾਨ ਬਾਹਰ ਕੱਢਣ ਲਈ ਉਸ ਥਾਂ 'ਤੇ ਕਰੀਬ 700 ਮੀਟਰ ਦੀ ਸੜਕ ਬਣਾਉਣ ਦਾ ਕੰਮ ਕੀਤਾ ਜਾਵੇ | ਇਸ ਤੋਂ ਇਲਾਵਾ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕੰਪਨੀ ਨੂੰ ਆਪਣਾ ਕੰਮ ਤੇਜ਼ੀ ਨਾਲ ਖ਼ਤਮ ਕਰਨ ਲਈ ਕਿਹਾ ਤਾਂ ਜੋ ਇਸ ਡੰਪ ਨੂੰ ਪੂਰੀ ਤਰਾਂ ਨਾਲ ਖ਼ਾਲੀ ਕਰਵਾਇਆ ਜਾ ਸਕੇ |
11 ਲੱਖ ਮੀਟਿ੍ਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਅਲੱਗ ਤੋਂ ਬਣਿਆ ਹੈ ਪ੍ਰਾਜੈਕਟ
ਨਿਗਮ ਜਿੱਥੇ ਵਰਿਆਣਾ ਡੰਪ 'ਤੇ ਪਏ 8 ਲੱਖ ਮੀਟਿ੍ਕ ਟਨ ਕੂੜੇ ਖ਼ਤਮ ਕਰਨ ਲਈ ਚੇਨਈ ਦੀ ਕੰਪਨੀ ਤੋਂ ਕੰਮ ਕਰਵਾ ਰਿਹਾ ਹੈ ਜਿਸ ਨੂੰ 28 ਮਹੀਨੇ ਵਿਚ ਪੂਰਾ ਕੀਤਾ ਜਾਣਾ ਹੈ ਤੇ ਇਸ ਤੋਂ ਇਲਾਵਾ ਡੰਪ 'ਤੇ 11 ਲੱਖ ਮੀਟਰਿਕ ਟਨ ਕੂੜਾ ਪਿਆ ਹੈ | ਜਿਸ ਨੂੰ ਖ਼ਤਮ ਕਰਨ ਲਈ ਅਲੱਗ ਤੋਂ 42 ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ ਹੈ | ਐਨ. ਜੀ. ਟੀ. ਨੇ ਵੀ ਆਪਣੀ ਰਿਪੋਰਟ ਜ਼ਿਕਰ ਕੀਤਾ ਸੀ ਕਿ ਇਸ ਡੰਪ 'ਤੇ 15 ਲੱਖ ਮੀਟਰਿਕ ਟਨ ਕੂੜਾ ਪਿਆ ਹੈ |

ਪਿਛਲੀ ਖ਼ਬਰ ਨਸ਼ੀਲੇ ਪਦਾਰਥ ਦੇ ਮਾਮਲੇ 'ਚ ਕੈਦ ਅਗਲੀ ਖ਼ਬਰ ਰਾਮਾ ਮੰਡੀ 'ਚ ਫਾਰਚੂਨਰ ਸਵਾਰ ਪ੍ਰਾਪਰਟੀ ਡੀਲਰ 'ਤੇ ਸਕੂਟਰੀ ਸਵਾਰਾਂ ਨੇ ਚਲਾਈਆਂ ਗੋਲੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।