20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਰਾਮਾ ਮੰਡੀ 'ਚ ਫਾਰਚੂਨਰ ਸਵਾਰ ਪ੍ਰਾਪਰਟੀ ਡੀਲਰ 'ਤੇ ਸਕੂਟਰੀ ਸਵਾਰਾਂ ਨੇ ਚਲਾਈਆਂ ਗੋਲੀਆਂ <br/>

ਅਜੀਤ ਡੈਸਕ 21-01-2026
ਜਲੰਧਰ ਛਾਉਣੀ, 20 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਕਾਕੀ ਪਿੰਡ ਮੋੜ ਨੇੜੇ ਅੱਜ ਸ਼ਾਮ ਸਮੇਂ ਇੱਕ ਸਕੂਟਰੀ 'ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਵਲੋਂ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਫਾਰਚੂਨਰ ਸਵਾਰ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਚੰਗੇ ਭਾਗੀ ਉਕਤ ਗੋਲੀ ਗੱਡੀ ਚਾਲਕ ਦੇ ਲੱਗਣ ਦੀ ਥਾਂ ਫਾਰਚੂਨਰ ਦੇ ਦਰਵਾਜ਼ੇ ਅਤੇ ਪਿਛਲੇ ਹਿੱਸੇ 'ਚ ਲੱਗੀ, ਜਿਸ ਕਾਰਨ ਗੱਡੀ ਚਾਲਕ ਬਾਲ ਬਾਲ ਬੱਚ ਗਿਆ | ਇਸ ਦੌਰਾਨ ਗੱਡੀ ਚਾਲਕ ਵਲੋਂ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾਏ ਜਾਣ ਤੋਂ ਬਾਅਦ ਸਕੂਟਰੀ ਸਵਾਰ ਹਮਲਾਵਰ ਆਪਣੀ ਸਕੂਟਰੀ ਛੱਡ ਕੇ ਕਾਕੀ ਪਿੰਡ ਨੇੜੇ ਸਥਿਤ ਇੱਕ ਗਲੀ ਰਾਹੀਂ ਫ਼ਰਾਰ ਹੋਣ 'ਚ ਸਫਲ ਹੋ ਗਏ ਤੇ ਆਪਣੇ ਦਸਤਾਨੇ ਵੀ ਸੁੱਟ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਰਾਮਾ ਮੰਡੀ ਦੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਪਹੁੰਚ ਗਏ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ | ਘਟਨਾ ਸਥਾਨ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਗੜਾ ਖੇਤਰ ਦੇ ਜਸਵੰਤ ਨਗਰ ਦਾ ਰਹਿਣ ਵਾਲਾ ਸਰਬਤੇਜ ਸਿੰਘ ਪੁੱਤਰ ਮਲਕੀਤ ਸਿੰਘ ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ ਅੱਜ ਸ਼ਾਮ ਸਮੇਂ ਨੰਗਲ ਸ਼ਾਮਾਂ ਤੋਂ ਰਾਮਾ ਮੰਡੀ ਵੱਲ ਨੂੰ ਆ ਰਿਹਾ ਸੀ ਕਿ ਜਦੋਂ ਉਹ ਕਾਕੀ ਪਿੰਡ ਮੋੜ ਤੋਂ ਪਹਿਲਾਂ ਪਹੁੰਚਿਆ ਤਾਂ ਪਿੱਛੋਂ ਆ ਰਹੇ ਸਕੂਟਰੀ ਸਵਾਰ ਦੋ ਅਣਪਛਾਤੇ ਨੌਜਵਾਨਾਂ 'ਚੋਂ ਇੱਕ ਨੌਜਵਾਨ ਨੇ ਸਰਬਤੇਜ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਇਹ ਵੀ ਜਾਣਕਾਰੀ ਮਿਲੀ ਹੈ ਇਸ ਦੌਰਾਨ ਉਨ੍ਹਾਂ ਦੀ ਇੱਕ ਗੋਲੀ ਸੜਕ 'ਤੇ ਵੀ ਡਿਗ ਗਈ | ਇਸ ਦੌਰਾਨ ਹੀ ਫਾਰਚੂਨਰ ਗੱਡੀ ਦੇ ਚਾਲਕ ਸਰਬਤੇਜ ਸਿੰਘ ਨੇ ਵੀ ਆਪਣਾ ਬਚਾਅ ਕਰਨ ਲਈ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਸਕੂਟਰੀ ਸਵਾਰ ਦੋਵੇਂ ਹੀ ਹਮਲਾਵਰ ਕਾਕੀ ਪਿੰਡ ਮੋੜ ਨੇੜੇ ਸਥਿਤ ਇੱਕ ਗਲੀ 'ਚੋਂ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਰਾਮਾ ਮੰਡੀ ਅਤੇ ਪੁਲਿਸ ਚੌਂਕੀ ਦਕੋਹਾ ਦੇ ਅਧਿਕਾਰੀ ਤੇ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚ ਗਏ | ਇਸ ਦੌਰਾਨ ਪੁਲਿਸ ਅਧਿਕਾਰੀ ਪ੍ਰਾਪਰਟੀ ਕਾਰੋਬਾਰੀ ਸਰਬਤੇਜ ਸਿੰਘ, ਉਸ ਦੀ ਗੱਡੀ, ਲਾਇਸੈਂਸੀ ਰਿਵਾਲਵਰ ਅਤੇ ਹਮਲਾਵਰਾਂ ਦੀ ਸਕੂਟਰੀ ਨਾਲ ਲੈ ਗਏ | ਇਸ ਦੌਰਾਨ ਗੱਡੀ ਚਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕਿਸੇ ਵੀ ਵਿਅਕਤੀ ਨੂੰ ਨਹੀਂ ਜਾਣਦਾ ਹੈ ਤੇ ਉਹ ਇਹ ਵੀ ਨਹੀਂ ਜਾਣਦਾ ਹੈ ਕਿ ਉਸ 'ਤੇ ਕਿਹੜੇ ਵਿਅਕਤੀਆਂ ਨੇ ਹਮਲਾ ਕੀਤਾ ਹੈ | ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ |

ਪਿਛਲੀ ਖ਼ਬਰ ਕਮਿਸ਼ਨਰ ਵਲੋਂ ਕੂੜਾ ਸੰਭਾਲ ਪ੍ਰਾਜੈਕਟ ਵਾਲੀ ਕੰਪਨੀ ਨੂੰ ਕੰਮ ਤੇਜ਼ ਕਰਨ ਦੀ ਹਦਾਇਤ <br/> ਅਗਲੀ ਖ਼ਬਰ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ 10 ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।