29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਆਬਕਾਰੀ ਵਿਭਾਗ ਅਫਸਰਾਂ ਨੇ ਸ਼ਰਾਬ ਨੀਤੀ 'ਤੇ ਕੀਤੀ ਚਰਚਾ <br/>

ਐੱਸ. ਕੇ. ਗਰਗ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਣ ਮੌਕੇ ਅਸ਼ੋਕ ਕੁਮਾਰ, ਜਸਪ੍ਰੀਤ ਸਿੰਘ, ਅਮਨਦੀਪ ਪੁਰੀ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 04-01-2026
ਜਲੰਧਰ, 3 ਜਨਵਰੀ (ਸ਼ਿਵ)- ਆਬਕਾਰੀ ਵਿਭਾਗ ਦੇ ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਆਬਕਾਰੀ ਸ੍ਰੀ ਐੱਸ. ਕੇ. ਗਰਗ ਦੀ ਪ੍ਰਧਾਨਗੀ ਵਿਚ ਸਾਲ 2026-27 ਦੀ ਆਉਣ ਵਾਲੀ ਨਵੀਂ ਸ਼ਰਾਬ ਨੀਤੀ ਬਾਰੇ ਚਰਚਾ ਕੀਤੀ ਗਈ | ਵਿਭਾਗ ਵੱਲੋਂ ਨਵੀਂ ਸ਼ਰਾਬ ਨੀਤੀ ਬਾਰੇ ਚਰਚਾ ਕੀਤੀ ਗਈ ਜਿਸ ਵਿਚ ਉੱਚ ਅਧਿਕਾਰੀਆਂ ਨੂੰ ਆਉਣ ਵਾਲੀ ਨੀਤੀ ਵਿਚ ਮਾਲੀਏ ਵਿਚ ਵਾਧਾ ਕਰਨ ਤੇ ਹੋਰ ਸੁਧਾਰ ਕਰਨ ਬਾਰੇ ਵੀ ਸੁਧਾਰ ਲੈ ਕੇ ਦੇਣ ਬਾਰੇ ਫ਼ੈਸਲਾ ਕੀਤਾ ਗਿਆ | ਇਸ ਤੋਂ ਪਹਿਲਾਂ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਐਕਸਾਈਜ਼ ਸ੍ਰੀ ਐੱਸ. ਕੇ. ਗਰਗ ਨੂੰ ਸਹਾਇਕ ਐਕਸਾਈਜ਼ ਜਲੰਧਰ ਰੇਂਜ-1 ਅਸ਼ੋਕ ਕੁਮਾਰ, ਐਕਸਾਈਜ਼ ਅਫ਼ਸਰ ਜਸਪ੍ਰੀਤ ਸਿੰਘ, ਅਮਨਦੀਪ ਪੁਰੀ, ਸੁਨੀਲ ਗੁਪਤਾ ਤੇ ਐਕਸਾਈਜ਼ ਇੰਸਪੈਕਟਰ ਮੋਹਿਤ ਸੋਢੀ ਵੱਲੋਂ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਕਸ਼ਨ ਹੈਲਪਲਾਈਨ 'ਤੇ ਪ੍ਰਾਪਤ 774 ਸ਼ਿਕਾਇਤਾਂ ਦਾ ਨਿਪਟਾਰਾ <br/> ਅਗਲੀ ਖ਼ਬਰ ਮੇਅਰ ਵਲੋਂ ਬਸਤੀ ਦਾਨਿਸ਼ਮੰਦਾਂ 'ਚ ਸੀਵਰੇਜ ਦੇ ਚੱਲ ਰਹੇ ਕੰਮ 'ਚ ਤੇਜ਼ੀ ਲਿਆਉਣ ਦੀ ਹਦਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।