26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅੰਮ੍ਰਿਤਸਰ ਪਾਵਰ ਲਿਫਟਿੰਗ ਅਕੈਡਮੀ ਗੂਹਲਾ ਨੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਗੂਹਲਾ ਦਾ ਨਾਂਅ ਕੀਤਾ ਰੌਸ਼ਨ

ਗੂਹਲਾ ਚੀਕਾ, 25 ਨਵੰਬਰ (ਓ. ਪੀ.

ਖਿਡਾਰੀਆਂ ਦਾ ਸਨਮਾਨ ਕਰਦਿਆਂ ਹੋਏ। ਤਸਵੀਰ : ਓ.ਪੀ. ਸੈਣੀ 26-11-2026
ਗੂਹਲਾ ਚੀਕਾ, 25 ਨਵੰਬਰ (ਓ.ਪੀ. ਸੈਣੀ)-ਹਾਲ ਹੀ ’ਚ, ਦਿੱਲੀ ਦੇ ਜੀ.ਟੀ.ਬੀ. ਨਗਰ ਵਿਚ ਡਬਲਯੂ.ਆਰ.ਪੀ.ਐਫ. ਦੁਆਰਾ ਚਾਰ ਦਿਨਾਂ ਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਤਾਮਿਲਨਾਡੂ, ਕੇਰਲ, ਤੇਲੰਗਾਨਾ, ਉਤਰਾਖੰਡ, ਜੰਮੂ ਅਤੇ ਕਸ਼ਮੀਰ, ਗੁਜਰਾਤ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਲਗਭਗ 500 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਵਰ ਲਿਫਟਿੰਗ ਅਕੈਡਮੀ ਗੂਹਲਾ ਦੇ ਕੋਚ ਖਜਾਨ ਸਿੰਘ, ਪ੍ਰਧਾਨ ਹਰਿਆਣਾ ਵਿਸ਼ਵ ਰਾਅ ਪਾਵਰਲਿਫਟਿੰਗ ਫੈਡਰੇਸ਼ਨ ਦੀ ਟੀਮ ਨੇ ਵੀ ਹਿੱਸਾ ਲਿਆ। ਜਿਸ ਵਿਚ ਕੋਚ (1) ਖਜਾਨ ਸਿੰਘ ਨੇ ਮਾਸਟਰ ਸ਼੍ਰੇਣੀ-1 ਵਿਚ ਸਕੈਟ ਵਿਚ ਸੋਨ ਤਗਮਾ, ਬੈਂਚ ਪ੍ਰੈਸ ਵਿਚ ਕਾਂਸੀ ਦਾ ਤਗਮਾ, ਡੈੱਡ ਲਿਫਟ ਵਿਚ ਚਾਂਦੀ ਦਾ ਤਗਮਾ, ਫੁੱਲ ਪਾਵਰ ਲਿਫਟਿੰਗ ਵਿਚ ਚਾਂਦੀ ਦਾ ਤਗਮਾ ਜਿੱਤਿਆ (2) ਕਸ਼ਮੀਰ ਸਿੰਘ ਚੀਕਾ ਨੇ ਮਾਸਟਰ ਸ਼੍ਰੇਣੀ-2 ਵਿਚ ਬੈਂਚ ਪ੍ਰੈਸ ਵਿਚ ਕਾਂਸੀ ਦਾ ਤਗਮਾ ਅਤੇ ਡੈੱਡ ਲਿਫਟ ਵਿਚ ਸੋਨੇ ਦਾ ਤਗਮਾ ਜਿੱਤਿਆ (3) ਦਿਲਜੋਤ ਸਿੰਘ ਨੇ ਸਬ ਜੂਨੀਅਰ ਭਾਰ ਸ਼੍ਰੇਣੀ-52 ਕਿਲੋਗ੍ਰਾਮ ਵਿਚ ਬੈਂਚ ਪ੍ਰੈਸ ਵਿਚ ਸੋਨ ਤਗਮਾ ਅਤੇ ਸਕੈਟ ਵਿਚ ਸੋਨ ਤਗਮਾ ਜਿੱਤਿਆ (4) ਹਿਮਾਂਸ਼ੂ ਤਲਵਾੜ ਗੁਹਲਾ ਨੇ ਸਬ ਜੂਨੀਅਰ ਭਾਰ ਸ਼੍ਰੇਣੀ 67.5 ਕਿਲੋਗ੍ਰਾਮ ਵਿਚ ਸਕੈਟ ਵਿਚ ਚਾਂਦੀ ਅਤੇ ਬੈਂਚ ਪ੍ਰੈਸ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿਚ ਸ਼੍ਰੋਮਣੀ ਅਕਾਲੀ ਦਲ ਗੁਹਲਾ ਦੀ ਟੀਮ ਨੇ 4 ਸੋਨ, 3 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ। ਸਾਰੇ ਖਿਡਾਰੀਆਂ ਨੂੰ WRPF ਏਸ਼ੀਆ ਦੇ ਪ੍ਰਧਾਨ ਸੁਨੀਲ ਲੋਚਬ ਵਲੋਂ ਤਗਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਏਸ਼ੀਆ ਦੇ ਪ੍ਰਧਾਨ ਸੁਨੀਲ ਲੋਚਬ ਵਲੋਂ, ਕੋਚ ਖਜਾਨ ਸਿੰਘ, ਹਰਿਆਣਾ ਵਿਸ਼ਵ ਰਾਅ ਪਾਵਰਲਿਫਟਿੰਗ ਫੈਡਰੇਸ਼ਨ ਦੇ ਪ੍ਰਧਾਨ, ਅਤੇ ਹਰਿਆਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਪ ਪ੍ਰਧਾਨ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਗੁਹਲਾ ਅਕੈਡਮੀ ਪਹੁੰਚਣ ‘ਤੇ, ਸਾਰੇ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਗੂਹਲਾ, ਅਭੀ ਚੀਕਾ, ਹਰਮਨ ਸਿੰਘ ਹਾਂਡਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਇੰਡੀਆ ਗੇਟ ਸਕੂਲ ਵਿਖੇ ਕੀਤੀ ਗਈ ਦੀਪਮਾਲਾ ਅਗਲੀ ਖ਼ਬਰ ਪੰਜਾਬ ਦੀ ਬਣੀ ਫੁਲਕਾਰੀ ਦੀ ਲੋਕ ਖ਼ੂਬ ਕਰ ਰਹੇ ਨੇ ਖਰੀਦਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।