05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਲਾਂਬੜਾ, 4 ਨਵੰਬਰ (ਗੁਰਮੇਲ ਸਿੰਘ)-ਲਾਂਬੜਾ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਬਾਜੜਾ ਵਿਖੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਉਮਰ ਲਗਭਗ 50 ਸਾਲ ਹੈ। ਇਹ ਵਿਅਕਤੀ ਕਿਸੇ ਭਿਆਨਕ ਬਿਮਾਰੀ ਤੋਂ ਪੀੜਤ ਸੀ ਤੇ ਇਸ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਲੱਗ ਰਹੀ ਸੀ।

ਅਜੀਤ ਡੈਸਕ 05-11-2026
ਲਾਂਬੜਾ, 4 ਨਵੰਬਰ (ਗੁਰਮੇਲ ਸਿੰਘ)-ਲਾਂਬੜਾ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਬਾਜੜਾ ਵਿਖੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਉਮਰ ਲਗਭਗ 50 ਸਾਲ ਹੈ। ਇਹ ਵਿਅਕਤੀ ਕਿਸੇ ਭਿਆਨਕ ਬਿਮਾਰੀ ਤੋਂ ਪੀੜਤ ਸੀ ਤੇ ਇਸ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਲੱਗ ਰਹੀ ਸੀ। ਇਹ ਵਿਅਕਤੀ ਤਿੰਨ ਚਾਰ ਦਿਨਾਂ ਤੋਂ ਪਿੰਡ ਦੇ ਨਜਦੀਕ ਹੀ ਘੁੰਮ ਰਿਹਾ ਸੀ ਪਰ ਕਿਸੇ ਨੂੰ ਕੁਝ ਵੀ ਦੱਸ ਨਹੀਂ ਰਿਹਾ ਸੀ ਪਰ ਅੱਜ ਸਵੇਰੇ ਤਕਰੀਬਨ 7 ਵਜੇ ਦੇ ਕਰੀਬ ਪਿੰਡ ਦੇ ਲੋਕਾਂ ਨੇ ਇਸ ਦੀ ਮ੍ਰਿਤਕ ਲਾਸ਼ ਨੂੰ ਦੇਖਿਆ ਤੇ ਤੁਰੰਤ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਪਿੰਡ ਦੀ ਸਰਪੰਚ ਗੁਰਜਿੰਦਰ ਕੌਰ ਨੇ ਥਾਣਾ ਲਾਂਬੜਾ ਮੁਖੀ ਨੂੰ ਸੂਚਿਤ ਕੀਤਾ ਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਿੰਡ ’ਚ ਆ ਕੇ ਇਸ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਇਸ ਦੀ ਸ਼ਨਾਖਤ ਵਾਸਤੇ ਇਸ ਦੀ ਡੈਡ ਬਾਡੀ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਜਮਾਂ ਕਰਵਾ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਇਸ ਦੇ ਅਸਲ ਵਾਲੀ ਵਾਰਸਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਬਾਡੀ ਘਰਦਿਆਂ ਦੇ ਸਪੁਰਤ ਕੀਤੀ ਜਾ ਸਕੇ।
ਪਿਛਲੀ ਖ਼ਬਰ ਪਟੇਲ ਹਸਪਤਾਲ ਵਿਖੇ ਦਿਲ ਦੀਆਂ ਜਟਿਲ ਬਿਮਾਰੀਆਂ ਲਈ ਸ਼ੁਰੂ ਹੋਈ ਉੱਨਤ ‘ ਟਰਿਕ ਵਾਲਵ ’ ਇਲਾਜ ਦੀ ਸਹੂਲਤ ਅਗਲੀ ਖ਼ਬਰ ਇੰਡੋਰ ਸਟੇਡੀਅਮ ਨੇ ਮਾਰੀ ਬਾਜ਼ੀ-ਹਾਬੜੀ ਵਿਖੇ ਫਾਈਨਲ ’ਚ ਆਰ.ਕੇ.ਐਸ.ਡੀ. ਸਕੂਲ ਨੂੰ ਹਰਾਇਆ ਐਮਪੀ ਸਪੋਰਟਸ ਫੈਸਟੀਵਲ 2.0...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।