30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜਿੰਨੇ ਮਰਜ਼ੀ ਝੂਠੇ ਕੇਸ ਪਾ ਲਓ,ਮੇਰੀ ਆਵਾਜ਼ ਨਹੀਂ ਬੰਦ ਕਰ ਸਕੋਗੇ-ਜੀ. ਕੇ.

ਨਵੀਂ ਦਿੱਲੀ, 29 ਅਕਤੂਬਰ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ.

ਦਿੱਲੀ ਕਮੇਟੀ ਪ੍ਰਬੰਧਕਾਂ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ.। ਅਜੀਤ ਤਸਵੀਰ 30-10-2026

ਨਵੀਂ ਦਿੱਲੀ, 29 ਅਕਤੂਬਰ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਾਅਵਾ ਕੀਤਾ ਕਿ ਕਾਲਕਾ-ਕਾਹਲੋਂ ਦੀ ਟੀਮ ਕਥਿਤ ਦੋਸ਼ਾਂ ਦੇ ਆਸਰੇ ਮੇਰੀ ਆਵਾਜ਼ ਬੰਦ ਕਰਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਮਨਸੂਬੇ ਕਦੀ ਕਾਮਯਾਬ ਨਹੀਂ ਹੋਣਗੇ। ਜੀ. ਕੇ. ਨੇ ਕਿਹਾ ਕਿ ਕਾਲਕਾ-ਕਾਹਲੋਂ ਟੀਮ ਨੇ ਪਿਛਲੇ 7 ਸਾਲਾਂ ਵਿਚ ਉਨ੍ਹਾਂ (ਜੀ. ਕੇ.) ’ਤੇ ਸੈਂਕੜੇ ਇਲਜ਼ਾਮ ਲਾਏ ਸਨ ਪਰ ਆਪਣੀ ਸਰਕਾਰ ਤੇ ਪੁਲਿਸ ਹੁੰਦੇ ਹੋਏ ਵੀ ਉਹ ਮੈਨੂੰ ਗ੍ਰਿਫ਼ਤਾਰ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਹੁਣ ਮਾਮਲਾ ਕੋਰਟ ਤੱਕ ਪਹੁੰਚ ਗਿਆ ਹੈ ਤੇ ਉੱਥੋਂ ਵੀ ਉਹ ਬਰੀ ਹੋ ਕੇ ਸਾਹਮਣੇ ਆਉਣਗੇ। ਜੀ. ਕੇ. ਨੇ ਕਿਹਾ ਕਿ ਮੇਰਾ ਡੀ. ਐਨ. ਏ. ਜਥੇਦਾਰ ਸੰਤੋਖ ਸਿੰਘ ਦਾ ਹੈ, ਇਸ ਲਈ ਧਰਮ, ਪੰਥਕ, ਸਿੱਖਿਆ ਤੋਂ ਲੈ ਕੇ ਮਰਿਆਦਾ ਤੱਕ ਸਵਾਲ ਕਰਦੇ ਰਹਾਂਗਾ, ਕੌਮ ਲਈ ਬੋਲਣ ਲਈ ਕੋਈ ਮੈਨੂੰ ਨਹੀਂ ਰੋਕ ਸਕੇਗਾ। ਜੀ. ਕੇ. ਨੇ ਕਾਲਕਾ ਨੇ ਇਹ ਵੀ ਚੁਨੌਤੀ ਦਿੱਤੀ ਕਿ ਉਹ ਆਪਣੇ ਸਿਆਸੀ ਆਕਾ ਦੇ ਕਰੋੜਾਂ ਰੁਪਏ ਦੇ ਚੌਲ ਘੁਟਾਲੇ ਦੇ ਮਾਮਲੇ ’ਤੇ ਕਦੋਂ ਬੋਲਣਗੇ।

ਪਿਛਲੀ ਖ਼ਬਰ ਅਪਰਾਧ ਸ਼ਾਖਾ ਨੇ ਕੀਤੀ ਚਰਸ ਬਰਾਮਦ- ਤਿੰਨ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਜੀ. ਕੇ. ਨੂੰ ਜੇਲ੍ਹ ਵੀ ਜਾਣਾ ਪੈ ਸਕਦੈ-ਕਾਲਕਾ, ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।