27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਰਕਾਰੀ ਭੁੱਖ ਦੇਖ ਕੇ ਹੋਇਆ ਦੁੱਖ..!

ਨੰਗਲ, 26 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਕੇਂਦਰ ਸਰਕਾਰ ਦੇ ਇੱਕ ਵੱਡੇ ਅਦਾਰੇ ’ਚੋਂ ਸੇਵ-ਮੁਕਤ ਹੋਏ ਇੱਕ ਪ੍ਰਭਾਵਸ਼ਾਲੀ ਅਫ਼ਸਰ ਵਲੋਂ ਇੱਕ ਸਥਾਨਕ ਕਾਰੋਬਾਰੀ ਤੋਂ ਰਹਿੰਦਾ ਪੰਜ ਲੱਖ ਕਮਿਸ਼ਨ ਮੰਗਣ ਦਾ ਦਿਲਚਸਪ ਸਮਾਚਾਰ ਹੈ। ਨੰਗਲ ਛੱਡ ਚੁੱਕਾ ਇਹ ਅਧਿਕਾਰੀ ਚਾਣਚੱਕ ਆਪਣੀ ਪਤਨੀ ਨਾਲ ਤੜਕਸਾਰ ਹੀ ਨੰਗਲ ਪਹੁੰਚਿਆ ।

ਅਜੀਤ ਡੈਸਕ 27-10-2026
ਨੰਗਲ, 26 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਕੇਂਦਰ ਸਰਕਾਰ ਦੇ ਇੱਕ ਵੱਡੇ ਅਦਾਰੇ ’ਚੋਂ ਸੇਵ-ਮੁਕਤ ਹੋਏ ਇੱਕ ਪ੍ਰਭਾਵਸ਼ਾਲੀ ਅਫ਼ਸਰ ਵਲੋਂ ਇੱਕ ਸਥਾਨਕ ਕਾਰੋਬਾਰੀ ਤੋਂ ਰਹਿੰਦਾ ਪੰਜ ਲੱਖ ਕਮਿਸ਼ਨ ਮੰਗਣ ਦਾ ਦਿਲਚਸਪ ਸਮਾਚਾਰ ਹੈ। ਨੰਗਲ ਛੱਡ ਚੁੱਕਾ ਇਹ ਅਧਿਕਾਰੀ ਚਾਣਚੱਕ ਆਪਣੀ ਪਤਨੀ ਨਾਲ ਤੜਕਸਾਰ ਹੀ ਨੰਗਲ ਪਹੁੰਚਿਆ । ਦੋਵੇਂ ਤੀਵੀਂ ਆਦਮੀ ਸਰਕਾਰੀ ਇਮਾਰਤਾਂ ਨੂੰ ਸਫੈਦੀ/ਰੰਗ ਕਰਨ ਵਾਲੇ ਵੱਡੇ ਵਪਾਰੀ ਦੀ ਰਿਹਾਇਸ਼ ’ਤੇ ਪਹੁੰਚੇ । ਵੱਡਾ ਕਾਰੋਬਾਰੀ ਤੜਕਸਾਰ ਪੂਜਾ ਕਰ ਰਿਹਾ ਸੀ । ਕਾਰੋਬਾਰੀ ਦੀ ਪਤਨੀ ਨੇ ਸੇਵਾ-ਮੁਕਤ ਅਫ਼ਸਰ ਪਹਿਚਾਣਿਆ ਨਹੀਂ ਅਤੇ ਉਸ ਨੇ ਪੂਜਾ ਖ਼ਤਮ ਹੋਣ ਤੱਕ ਗਲੀ ’ਚ ਪਏ ਸਰਕਾਰੀ ਬੈਂਚ ’ਤੇ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾ । ਜਦੋਂ ਕਾਰੋਬਾਰੀ ਪੂਜਾ ਕਰਕੇ ਬਾਹਰ ਆਇਆ ਤਾਂ ਕਈ ਵਰ੍ਹੇ ਪਹਿਲਾਂ ਸੇਵਾ-ਮੁਕਤ ਹੋਏ ਅਫ਼ਸਰ ਨੇ ਕਿਹਾ “ ਮੈਂ ਹਿਸਾਬ ਚੈੱਕ ਕੀਤਾ ਹੈ ਤੁਹਾਡੇ ਵਲ ਪੰਜ ਲੱਖ ਬਕਾਇਆ ਹੈ।” ਕਾਰੋਬਾਰੀ ਨੇ ਕਿਹਾ ਕਿ ਮੈਂ ਤਾਂ ਕਮਿਸ਼ਨ ਦੀ ਪਾਈ ਪਾਈ ਦੇ ਚੁੱਕਾ ਹਾਂ । ਗ਼ੁੱਸੇ ’ਚ ਆਏ ਅਫ਼ਸਰ ਨੇ ਕਿਹਾ “ਰੱਬ ਤੈਨੂੰ ਮੌਤ ਦੇਵੇ।” ਅਫ਼ਸਰ ਅਤੇ ਉਸ ਦੀ ਪਤਨੀ ਤਾਂ ਚਲੇ ਗਏ ਪਰ ਕਾਰੋਬਾਰੀ ਵਿਗੜੇ ਬੋਲਾਂ ਕਾਰਨ ਪਰੇਸ਼ਾਨ ਹੋ ਗਿਆ ਹੈ । ਮੇਨ ਮਾਰਕੀਟ ’ਚ ਪਾਰਕਿੰਗ ਵਾਲੀ ਥਾਂ ’ਤੇ ਨਜਾਇਜ਼ ਕਬਜ਼ਾ ਕਰਕੇ ਫ਼ਾਸਟ ਫੂਡ ਕਾਰੋਬਾਰ ਚਲਾ ਰਿਹਾ ਇਹ ਕਾਰੋਬਾਰੀ ਕਾਫ਼ੀ ਵਾਦ ਵਿਵਾਦੀ ਹੈ ਅਤੇ ਲੋਕਾਂ ਨੂੰ ਪਰੇਸ਼ਾਨ ਹੀ ਕਰਦਾ ਹੈ । ਘੈਂਟ ਕਾਂਗਰਸੀ ਕੌਂਸਲਰ ਸੋਨੀਆ ਸੈਣੀ ਨੇ ਵੀ ਇਸ ਪੇਂਟ ਸਫੈਦੀ ਕਾਰੋਬਾਰੀ ਦੀ ਚੰਗੀ ਖਿਚਾਈ ਕੀਤੀ ਸੀ।
ਪਿਛਲੀ ਖ਼ਬਰ ਪੰਚਾਇਤ ਭਵਨ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਰੂਪਨਗਰ ਦੀਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬਜਰੂੜ ਵਿਖੇ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।