19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜਮਨਾ ਨੂੰ ਸਾਫ਼ ਰੱਖਣ ਲਈ ਨਾਗਰਿਕਾਂ ਦੀ ਭਾਗੀਦਾਰੀ ਜ਼ਰੂਰੀ

ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਜਮਨਾ ਨਦੀ ਦੀ ਸਫ਼ਾਈ ਲਈ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਿਚ ਦਿੱਲੀ ਦੇ 31 ਘਾਟਾਂ ’ਤੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਇਕ ਮਹਾਂ-ਅਭਿਆਨ ਚਲਾਇਆ ਗਿਆ।

ਅਜੀਤ ਡੈਸਕ 19-10-2026
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਜਮਨਾ ਨਦੀ ਦੀ ਸਫ਼ਾਈ ਲਈ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਿਚ ਦਿੱਲੀ ਦੇ 31 ਘਾਟਾਂ ’ਤੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਇਕ ਮਹਾਂ-ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਨੂੰ ‘ਮੇਰੀ ਜਮਨਾ, ਸਵੱਛ ਜਮਨਾ ਮੇਰੀ ਜ਼ਿੰਮੇਵਾਰੀ’ ਨੇ ਨਾਅਰਿਆਂ ਨਾਲ ਇਸ ਨੂੰ ਜਨ-ਅੰਦੋਲਨ ਬਣਾਇਆ ਗਿਆ ਤਾਂ ਕਿ ਲੋਕ ਇਸ ਨਦੀ ਵਿਚ ਪਲਾਸਟਿਕ, ਪੂਜਾ ਸਮੱਗਰੀ, ਮੂਰਤੀਆਂ ਤੇ ਹੋਰ ਸਾਮਾਨ ਨਾ ਪ੍ਰਵਾਹਿਤ ਕਰਨ। ਇਸ ਮਹਾਂ-ਅਭਿਆਨ ਵਿਚ ਦਿੱਲੀ ਸਰਕਾਰ ਦੇ ਮੰਤਰੀ ਪ੍ਰਵੇਸ਼ ਵਰਮਾ, ਮਨਜਿੰਦਰ ਸਿੰਘ ਸਿਰਸਾ, ਆਸੀਸ ਸੂਦ, ਵਿਜੇਂਦਰ ਗੁਪਤਾ, ਕੇਂਦਰੀ ਮੰਤਰੀ ਹਰਸ਼ ਗੁਪਤਾ, ਸੰਸਦ ਮੈਂਬਰ ਬਾਂਸੁਰੀ ਸਵਰਾਜ, ਮਨੋਜ ਤਿਵਾੜੀ ਸੰਸਦ ਮੈਂਬਰ, ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ, ਭਾਜਪਾ ਨੇਤਾ ਕਪਿਲ ਮਿਸ਼ਰਾ, ਅਭੈ ਵਰਮਾ ਵਿਧਾਇਕ, ਰਵੀ ਕਾਂਤ ਵਿਧਾਇਕ, ਦੀਪਕ ਚੌਧਰੀ ਵਿਧਾਇਕ, ਭਾਜਪਾ ਨੇਤਾ ਹਰਸ਼ ਮਲਹੋਤਰਾ, ਸਵੈ-ਸੇਵਕ, ਸਥਾਨਿਕ ਨਾਗਰਿਕ ਅਤੇ ਅਧਿਕਾਰੀ ਸ਼ਾਮਿਲ ਹੋਏ। ਇਨ੍ਹਾਂ ਨੇਤਾਵਾਂ ਨੇ ਵੱਖ-ਵੱਖ ਘਾਟਾਂ ’ਤੇ ਆਪਣੀ ਡਿਊਟੀ ਨਿਭਾਈ। ਇਸ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਆਪਣੇ ਪੱਧਰ ’ਤੇ ਐਸਪੀ.ਟੀ. ਅਤੇ ਹੋਰ ਕੰਮ ਕਰ ਰਹੀ ਹੈ ਪਰ ਜਮਨਾ ਨੂੰ ਸਵੱਛ ਰੱਖਣ ਲਈ ਨਾਗਰਿਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ।
ਪਿਛਲੀ ਖ਼ਬਰ ਹਰਸ਼ ਵਿਹਾਰ ਦੇ ਜ਼ਿਲ੍ਹਾ ਪਾਰਕ ਦੇ ਰਸਤੇ ਦੀ ਹਾਲਤ ਚਿੰਤਾਜਨਕ ਅਗਲੀ ਖ਼ਬਰ ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਿਰ ਜ਼ੀਰਾ ਵਿਖੇ ਦੁਸਹਿਰਾ ਤੇ ਨਰਾਤਿਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।