17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਮੁਹਿੰਮ ਸ਼ੁਰੂ

ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਔਰਤਾਂ ਦੇ ਸੁਰੱਖਿਆ ਦੇ ਲਈ ਤੰਗ ਗਲੀਆਂ ਅਤੇ ਅਪਰਾਧ ਪ੍ਰਭਾਵਿਤ ਖੇਤਰਾਂ ਵਿਚ ਸਾਈਕਲ ਰਾਹੀਂ ਗਸ਼ਤ ਕਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ।

ਅਜੀਤ ਡੈਸਕ 17-10-2026
ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਔਰਤਾਂ ਦੇ ਸੁਰੱਖਿਆ ਦੇ ਲਈ ਤੰਗ ਗਲੀਆਂ ਅਤੇ ਅਪਰਾਧ ਪ੍ਰਭਾਵਿਤ ਖੇਤਰਾਂ ਵਿਚ ਸਾਈਕਲ ਰਾਹੀਂ ਗਸ਼ਤ ਕਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਪੂਰਬੀ ਜ਼ਿਲ੍ਹੇ ਦੇ ਡੀ. ਸੀ. ਪੀ. ਰਾਜੀਵ ਕੁਮਾਰ (ਆਈ. ਪੀ. ਐਸ) ਨੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਬੀਟ ਸਟਾਫ ਦੇ ਨਾਲ ਮਿਲ ਕੇ ਡੀ. ਸੀ. ਪੀ. ਦਫ਼ਤਰ ਤੋਂ ਸੰਜੇ ਝੀਲ ਤੱਕ ਰਾਤ ਨੂੰ ਸਾਈਕਲ ’ਤੇ ਗਸ਼ਤ ਦੀ ਅਗਵਾਈ ਕੀਤੀ। ਇਹ ਵਿਸ਼ੇਸ਼ ਸਾਈਕਲ ਗਸ਼ਤ ਹਫ਼ਤੇ ਵਿਚ ਦੋ ਵਾਰ ਕੀਤੀ ਜਾਵੇਗੀ, ਜਿਸ ਵਿਚ ਖਾਸ ਤੌਰ ’ਤੇ ਹਨੇਰੇ ਵਾਲੇ ਖੇਤਰਾਂ, ਤੰਗ ਤੇ ਸੁੰਨਸਾਨ ਗਲੀਆਂ, ਸੰਘਣੇ ਰਿਹਾਇਸ਼ੀ ਇਲਾਕਿਆਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾਵੇਗਾ। ਇਸ ਗਸ਼ਤ ਦੇ ਵਿਚ ਮਹਿਲਾ ਪੁਲਿਸ ਕਰਮਚਾਰੀ ਵੀ ਹਿੱਸਾ ਲੈ ਰਹੀਆਂ ਹਨ ਤਾਂ ਕਿ ਔਰਤਾਂ ਤੇ ਲੜਕੀਆਂ ਵਿਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਮੁਹਿੰਮ ਦੇ ਵਿਚ ਕਲਿਆਣਪੁਰੀ, ਤਿਰਲੋਕਪੁਰੀ, ਕੋਂਡਲੀ, ਸੰਜੇ ਝੀਲ ਅਤੇ ਆਸਪਾਸ ਦੇ ਇਲਾਕੇ ਸ਼ਾਮਿਲ ਕੀਤੇ ਗਏ। ਇਸ ਤੋਂ ਇਲਾਵਾ ਝੁੱਗੀ ਝੌਂਪੜੀ ਆਦਿ ਦੇ ਇਲਾਕਿਆਂ ਦਾ ਵੀ ਧਿਆਨ ਰੱਖਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੇ ਨਾਲ ਅਪਰਾਧਿਕ ਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣਾ ਹੈ ਅਤੇ ਆਪਸੀ ਭਾਈਚਾਰੇ ਨੂੰ ਅੱਗੇ ਵਧਾਉਣ ਦੇ ਨਾਲ ਲੋਕਾਂ ਦਾ ਵਿਸ਼ਵਾਸ ਪੈਦਾ ਕਰਨਾ ਹੈ।
ਪਿਛਲੀ ਖ਼ਬਰ ਦਿੱਲੀ ਐਸ.ਆਈ.ਆਰ.: 30 ਅਕਤੂਬਰ ਤੱਕ ਦਰਜ ਕਰਵਾਏ ਜਾ ਸਕਣਗੇ ਦਾਅਵੇ ਤੇ ਇਤਰਾਜ਼ ਅਗਲੀ ਖ਼ਬਰ ਗੱਡੀਆਂ ਦੀ ਚੋਰੀ ਕਰਨ ਵਾਲੇ ਦੋ ਚੋਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।