17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਗੱਡੀਆਂ ਦੀ ਚੋਰੀ ਕਰਨ ਵਾਲੇ ਦੋ ਚੋਰ ਕਾਬੂ

ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਸ਼ਾਹਦਰਾ ਜ਼ਿਲ੍ਹੇ ਦੇ ਥਾਣਾ ਜਗਤਪੁਰੀ ਨੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚੋਰੀ ਕੀਤੇ ਗਏ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।

ਅਜੀਤ ਡੈਸਕ 17-10-2026
ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਸ਼ਾਹਦਰਾ ਜ਼ਿਲ੍ਹੇ ਦੇ ਥਾਣਾ ਜਗਤਪੁਰੀ ਨੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚੋਰੀ ਕੀਤੇ ਗਏ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਦੋ ਚੋਰੀ ਦੇ ਮਾਮਲੇ ਸੁਲਝੇ ਹਨ। ਇਨ੍ਹਾਂ ਚੋਰਾਂ ਦੇ ਨਾਂਅ ਅਕਾਸ਼ (26) ਨਿਵਾਸੀ ਪ੍ਰਤਾਪ ਨਗਰ ਦਿੱਲੀ ਅਤੇ ਅਜੈ (27) ਨਿਵਾਸੀ ਪ੍ਰਤਾਪ ਨਗਰ ਦਿੱਲੀ ਹੈ। ਅਕਾਸ਼ ’ਤੇ ਪਹਿਲਾਂ ਹੀ 8 ਮਾਮਲੇ ਅਪਰਾਧਿਕ ਰਹੇ ਹਨ, ਜੋ ਕਿ ਥਾਣਾ ਮਧੂ ਵਿਹਾਰ ਅਤੇ ਥਾਣਾ ਮਾਡਲ ਟਾਊਨ ਵਿਖੇ ਦਰਜ ਹਨ। ਥਾਣਾ ਜਗਤਪੁਰੀ ਦੀ ਪੁਲਿਸ ਗੱਡੀਆਂ ਦੀ ਚੋਰੀ, ਝਪਟਮਾਰੀ , ਜੇਬ ਕੱਟਣ ਅਤੇ ਲੁੱਟ-ਖੋਹ ਦੀਆਂ ਵਧ ਰਹੀਆਂ ਘਟਨਾਵਾਂ ਪ੍ਰਤੀ ਸੁਚੇਤ ਸੀ ਅਤੇ ਪੁਲਿਸ ਨੇ ਆਪਣੀ ਗਸ਼ਤ ਵੀ ਵਧਾਈ ਹੋਈ ਸੀ। ਪੁਲਿਸ ਜਗਤਪੁਰੀ ਦੇ ਫਲਾਈਓਵਰ ਦੇ ਨਜ਼ਦੀਕ ਜਦੋਂ ਗਸ਼ਤ ਕਰ ਰਹੀ ਸੀ ਤਾਂ ਉਸ ਨੇ ਦੋ ਲੜਕਿਆਂ ਨੂੰ ਮੋਟਰਸਾਈਕਲ ’ਤੇ ਆਉਂਦੇ ਵੇਖਿਆ । ਇਨ੍ਹਾਂ ਮੋਟਰਸਾਈਕਲਾਂ ’ਤੇ ਰਜਿਸਟ੍ਰੇਸ਼ਨ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਪੁਲਿਸ ਨੇ ਇਨ੍ਹਾਂ ਨੂੰ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਕੋਈ ਤਸੱਲੀਬਖਸ਼ ਉਤਰ ਨਾ ਦਿੱਤਾ, ਜਿਸ ’ਤੇ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵਲੋਂ ਪੁੱਛ-ਪੜਤਾਲ ਵਿਚ ਇਨ੍ਹਾਂ ਨੇ ਮੋਟਰਸਾਈਕਲ ਚੋਰੀ ਕਰਨ ਦੀ ਗੱਲ ਕਬੂਲ ਕੀਤੀ।
ਪਿਛਲੀ ਖ਼ਬਰ ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਅਗਲੀ ਖ਼ਬਰ ਰੋਜ਼ਾਨਾ ਦੇ ਧਰਨੇ ਪ੍ਰਦਰਸ਼ਨ ਤੇ ਮਹਿੰਗਾਈ ਤੋਂ ਵਪਾਰੀ ਹੋਏ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।