07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

-ਮਾਮਲਾ ਦਿੱਲੀ ਯੂਨੀਵਰਸਿਟੀ ਚੋਣਾਂ ਦਾ- ਕਾਲਜ ਤੇ ਯੂਨੀਵਰਸਿਟੀ ਦੇ ਅੰਦਰ ਪ੍ਰਸ਼ਾਸਨ ਅਤੇ ਬਾਹਰ ਪੁਲਿਸ ਕਰੇਗੀ ਕਾਰਵਾਈ

ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਚੋਣ ਪ੍ਰਤੀ ਸਾਰੇ ਸੰਗਠਨ ਆਪੋ-ਆਪਣਾ ਪੂਰੀ ਤਰ੍ਹਾਂ ਜ਼ੋਰ ਲਗਾ ਰਹੇ ਹਨ ਅਤੇ ਆਪਣੇ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡ ਰਹੇ।

ਅਜੀਤ ਡੈਸਕ 07-09-2026
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਚੋਣ ਪ੍ਰਤੀ ਸਾਰੇ ਸੰਗਠਨ ਆਪੋ-ਆਪਣਾ ਪੂਰੀ ਤਰ੍ਹਾਂ ਜ਼ੋਰ ਲਗਾ ਰਹੇ ਹਨ ਅਤੇ ਆਪਣੇ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡ ਰਹੇ। ਵਿਦਿਆਰਥੀ ਉਮੀਦਵਾਰ ਲਈ ਹਰ ਕਾਲਜ ਵਿਚ ਚੋਣਾਂ ਪ੍ਰਤੀ ‘ਵਾਲ ਫਾਰ ਡੈਮੋਕਰੇਸੀ’ ਬਣਾਈ ਗਈ ਹੈ। ਜੇਕਰ ਕੋਈ ਵਿਦਿਆਰਥੀ ਉਮੀਦਵਾਰ ਜਾਂ ਉਨ੍ਹਾਂ ਦਾ ਸਮਰਥਕ ਨਿਯਮਾਂ ਦੀ ਉਲੰਘਣਾ ਕਾਲਜ ਜਾਂ ਯੂਨੀਵਰਸਿਟੀ ਦੇ ਅੰਦਰ ਕਰੇਗਾ ਤਾਂ ਕਾਲਜ ਜਾਂ ਯੂਨੀਵਰਸਿਟੀ ਦਾ ਪ੍ਰਸ਼ਾਸਨ ਕਾਰਵਾਈ ਕਰੇਗਾ। ਜੇਕਰ ਕੋਈ ਕਾਲਜ ਜਾਂ ਯੂਨੀਵਰਸਿਟੀ ਤੋਂ ਬਾਹਰ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ’ਤੇ ਪੁਲਿਸ ਕਾਰਵਾਈ ਕਰੇਗੀ। ਵਿਦਿਆਰਥੀ ਉਮੀਦਵਾਰ ਲਈ 5 ਹਜ਼ਾਰ ਰੁਪਏ ਖ਼ਰਚ ਕਰਨ ਦਾ ਅਧਿਕਾਰ ਹੋਵੇਗਾ ਅਤੇ ਉਸ ਦਾ ਬਿਊਰਾ ਵੀ ਪ੍ਰਸ਼ਾਸਨ ਨੂੰ ਦੇਣਾ ਹੋਵੇਗਾ। ਹਾਲਾਂਕਿ ਵਿਦਿਆਰਥੀ ਉਮੀਦਵਾਰ ਜੋ ਖ਼ਰਚਾ ਕਰ ਰਹੇ ਹਨ ਉਸ ਦਾ ਹੋਰ ਕੋਈ ਬਹਾਨਾ ਜਿਵੇਂ ਬਰਥ-ਡੇ ਮਨਾਉਣਾ ਆਦਿ ਦੱਸ ਕੇ ਨਿਯਮਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਚੋਣਾਂ ਪ੍ਰਤੀ ਹਾਈ ਕੋਰਟ, ਸੁਪਰੀਮ ਕੋਰਟ, ਲਿੰਗਦੋਹ ਕਮੇਟੀ ਅਤੇ ਐਨ.ਜੀ.ਟੀ. ਨੇ ਆਦੇਸ਼ ਜਾਰੀ ਕੀਤੇ ਹੋਏ ਹਨ, ਜਿਨ੍ਹਾਂ ਦੀ ਪਾਲਣਾ ਹਰ ਹਾਲਤ ਵਿਚ ਵਿਦਿਆਰਥੀ ਉਮੀਦਵਾਰ ਨੂੰ ਕਰਨੀ ਹੋਵੇਗੀ।
ਪਿਛਲੀ ਖ਼ਬਰ ਪਾਕਿ ਦੇ ਸਿਆਲਕੋਟ ’ਚ ਸਿੱਖੀ ਤੋਂ ਪ੍ਰਭਾਵਿਤ ਹੋ ਕੇ 20 ਹਿੰਦੂ ਸਿੰਘ ਸਜੇ ਅਗਲੀ ਖ਼ਬਰ ਯਮੁਨਾਨਗਰ ਵਿਚ ਮਹਾਂਪੰਚਾਇਤ 4 ਅਕਤੂਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।