06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 54ਵਾਂ ਖੂਨਦਾਨ ਮੇਲਾ ਲਗਾਇਆ

ਯਮੁਨਾਨਗਰ, 5 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 54ਵਾਂ ਸਾਲਾਨਾ ਖੂਨਦਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦਾ ਮੁੱਖ ਉਦੇਸ਼ ਸਮਾਜ ‘ਚ ਖੂਨ ਦੀ ਕਮੀ ਨੂੰ ਪੂਰਾ ਕਰਨਾ ਤੇ ਨੌਜਵਾਨਾਂ ‘ਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।

ਕੈਂਪ ਦੌਰਾਨ ਖੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਪ੍ਰਬੰਧਕ। ਤਸਵੀਰ : ਨਿਮਰ 06-09-2026
ਯਮੁਨਾਨਗਰ, 5 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 54ਵਾਂ ਸਾਲਾਨਾ ਖੂਨਦਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦਾ ਮੁੱਖ ਉਦੇਸ਼ ਸਮਾਜ ‘ਚ ਖੂਨ ਦੀ ਕਮੀ ਨੂੰ ਪੂਰਾ ਕਰਨਾ ਤੇ ਨੌਜਵਾਨਾਂ ‘ਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਹ ਖੂਨਦਾਨ ਕੈਂਪ ਹਰ ਸਾਲ 5 ਸਤੰਬਰ ਨੂੰ ਕਾਲਜ ਦੇ ਸੰਸਥਾਪਕ ਸੇਠ ਜੈ ਪ੍ਰਕਾਸ਼ ਦੇ ਜਨਮ ਦਿਨ ਦੇ ਸੰਬੰਧ ‘ਚ ਲਗਾਇਆ ਜਾਂਦਾ ਹੈ। ਇਸ ਮੌਕੇ ਲਈ ਕਾਲਜ ਕੈਂਪਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਜਦਕਿ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੇ ਵੱਖ-ਵੱਖ ਹਿੱਸਿਆਂ ‘ਚ ਸਲੋਗਨ ਤੇ ਫੋਟੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਮੇਲੇ ‘ਚ ਐਨ. ਐਸ. ਐਸ., ਐਨ. ਸੀ. ਸੀ., ਰੈੱਡ ਕਰਾਸ ਤੇ ਹੋਰਨਾਂ ਸੈੱਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੇਲੇ ‘ਚ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ, ਅਧਿਆਪਕਾਂ, ਪ੍ਰਬੰਧਨ ਕਮੇਟੀ ਦੇ ਅਧਿਕਾਰੀਆਂ ਤੇ ਆਮ ਨਾਗਰਿਕਾਂ ਵਲੋਂ 368 ਯੂਨਿਟ ਖੂਨਦਾਨ ਕੀਤਾ ਗਿਆ। 5 ਸਤੰਬਰ ਨੂੰ ਸਾਬਕਾ ਰਾਸ਼ਟਰਪਤੀ ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਦਾ ਜਨਮ ਦਿਨ ਵੀ ਹੈ। ਇਸ ਦਿਨ ਨੂੰ ਹਰ ਸਾਲ ਅਧਿਆਪਕ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਦਿਖਾਉਂਦੇ ਹੋਏ ਖੂਨਦਾਨ ‘ਚ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੀ ਪ੍ਰਧਾਨਗੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੇਠ ਅਸ਼ੋਕ ਕੁਮਾਰ ਨੇ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਡਾ. ਰਮੇਸ਼ ਕੁਮਾਰ ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਮਨੋਹਰ ਗੋਇਲ ਤੇ ਪ੍ਰੋਫੈਸਰਾਂ ਨੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਉਤਸ਼ਾਹਿਤ ਤੇ ਪ੍ਰੇਰਿਤ ਕੀਤਾ। ਇਕ ਪੰਦ੍ਹਰਵਾੜੇ ਲਈ ਵੱਖ-ਵੱਖ ਕਾਲਜ ਵਿਭਾਗਾਂ, ਕਲੱਬਾਂ ਤੇ ਯੂਨਿਟਾਂ ਨੇ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਨੂੰ ਸਫਲ ਬਣਾਉਣ ‘ਚ ਕਾਲਜ ਦੇ ਐਨ. ਐਸ. ਐਸ. ਵਲੰਟੀਅਰਾਂ, ਐਨ. ਸੀ. ਸੀ. ਕੈਡਿਟਾਂ ਤੇ ਹੋਰਨਾਂ ਕਲੱਬਾਂ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸੇ ਦੌਰਾਨ ਕਾਲਜ ਪ੍ਰਿੰਸੀਪਲ ਨੇ ਸਾਰੇ ਮਹਿਮਾਨਾਂ, ਵਿਦਿਆਰਥੀਆਂ ਤੇ ਸ਼ਹਿਰ ਦੇ ਪਤਵੰ ਤਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ, ਸਾਬਕਾ ਵਿਦਿਆਰਥੀਆਂ, ਅਧਿਆਪਨ ਅਤੇ ਗੈਰ-ਅਧਿਆਪਨ ਫੈਕਲਟੀ ਮੈਂਬਰਾਂ ਤੇ ਸਵੈ-ਇੱਛੁਕ ਦਾਨੀਆਂ ਨੇ ਕੈਂਪ ਦੌਰਾਨ ਖੂਨਦਾਨ ਕੀਤਾ ਹੈ। ਉਨ੍ਹਾਂ ਕੈਂਪ ਦੌਰਾਨ ਖ਼ੂਨ ਇਕੱਤਰ ਕਰਨ ਲਈ ਪੁੱਜੀ ਪੀ. ਜੀ. ਆਈ. ਚੰਡੀਗੜ੍ਹ ਤੇ ਜ਼ਿਲ੍ਹਾ ਰੈੱਡ ਕਰਾਸ ਦੀਆਂ ਟੀਮਾਂ ਸਮੇਤ ਵੱਖ-ਵੱਖ ਕਾਲਜਾਂ ਤੇ ਸ਼ਹਿਰ ਦੇ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ, ਸਨੈਕਸ ਤੇ ਵਿਦਿਆਰਥੀ ਬੈਗ ਪ੍ਰਦਾਨ ਕੀਤੇ ਗਏ। ਇਸ ਮੌਕੇ ਮੌਜੂਦ ਸਟਾਰ ਖੂਨਦਾਨੀਆਂ ‘ਚ ਸੁਸ਼ੀਲ ਢੱਲ, ਅਸ਼ਵਨੀ ਕੋਚਰ, ਪਵਨ ਕੁਮਾਰ, ਸੁਧੀਰ ਵੈਦਿਆ ਅਤੇ ਰਵੀ ਡਾਬਰ ਸ਼ਾਮਿਲ ਸਨ, ਜੋ ਕਿ ਹੋਰਨਾਂ ਖੂਨਦਾਨੀਆਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਬਣੇ। ਇਸ ਮੌਕੇ ਡਾ. ਆਰ.ਕੇ. ਗਰਗ, ਡਾ. ਅਨਿਲ ਬੁੱਧੀਰਾਜਾ, ਸਾਬਕਾ ਪ੍ਰਿੰ. ਡਾ. ਸ਼ੈਲੇਸ਼ ਕਪੂਰ, ਡਾ. ਰਿਤੂ ਕੁਮਾਰ, ਡਾ. ਅਨਿਲ ਧਵਨ, ਡਾ. ਐਸ.ਕੇ. ਗਰਗ, ਡਾ. ਵਿਵੇਕ ਸ਼ਰਮਾ, ਡਾ. ਅਵਿਨਾਸ਼ ਜੈਨ, ਸੁਚਿਤਾ ਸਾਗਰ, ਓ.ਪੀ. ਬਠਲਾ, ਸਤਪਾਲ ਕੌਸ਼ਿਕ, ਐੱਸ.ਕੇ. ਨਰੂਲਾ, ਡਾ. ਸਰਿਤਾ ਭੰਡਾਰੀ, ਰਾਕੇਸ਼ ਸ਼ਰਮਾ, ਸਤਪਾਲ ਓਬਰਾਏ, ਕਾਲਕਾ ਪ੍ਰਸ਼ਾਦ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਸੇਵਾ-ਮੁਕਤ ਪ੍ਰਿੰਸੀਪਲ ਸੁਰਜੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਡਾ. ਕੇ.ਕੇ. ਵਰਮਾ ਤੇ ਹੋਰ। ਅਗਲੀ ਖ਼ਬਰ ਦੁੱਧ ਦੀ ਕੀਮਤ ਵਧਾਉਣ ਸਬੰਧੀ ਪਿੰਡ ਦਾਦੂ ’ਚ ਹੋਈ ਪਸ਼ੂ ਪਾਲਕਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।