05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੰਡੀਆਂ ਵਿਚ ਝੋਨੇ ਦੇ ਸੀਜ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਟੋਹਾਣਾ , 4 ਸਤੰਬਰ ( ਮਨਜੀਤ ਸਿੰਘ ) - ਆਉਣ ਵਾਲੇ 2026-27 ਦੇ ਝੋਨੇ ਦੀ ਫਸਲ ਦੇ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਜਾਖਲ ਅਨਾਜ ਮੰਡੀ ਵਿੱਚ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਸਕਣ , ਇਸ ਸਬੰਧੀ ਜਾਖਲ ਆੜ੍ਹਤੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਕਿਰਨ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਫ਼ਤਿਹਾਬਾਦ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ । ਐਸੋਸੀਏਸ਼ਨ ਨੇ ਮੰਡੀ ਨਾਲ ਸਬੰਧਤ ਵੱਖ - ਵੱਖ ਸਮੱਸਿਆਵਾਂ ਦਾ ਝੋਨੇ ਦੀ ਫਸਲ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੱਲ ਕਰਨ ਦੀ ਮੰਗ ਕੀਤੀ ।

ਅਜੀਤ ਡੈਸਕ 05-09-2026
ਟੋਹਾਣਾ , 4 ਸਤੰਬਰ ( ਮਨਜੀਤ ਸਿੰਘ ) - ਆਉਣ ਵਾਲੇ 2026-27 ਦੇ ਝੋਨੇ ਦੀ ਫਸਲ ਦੇ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਜਾਖਲ ਅਨਾਜ ਮੰਡੀ ਵਿੱਚ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਸਕਣ , ਇਸ ਸਬੰਧੀ ਜਾਖਲ ਆੜ੍ਹਤੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਕਿਰਨ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਫ਼ਤਿਹਾਬਾਦ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ । ਐਸੋਸੀਏਸ਼ਨ ਨੇ ਮੰਡੀ ਨਾਲ ਸਬੰਧਤ ਵੱਖ - ਵੱਖ ਸਮੱਸਿਆਵਾਂ ਦਾ ਝੋਨੇ ਦੀ ਫਸਲ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੱਲ ਕਰਨ ਦੀ ਮੰਗ ਕੀਤੀ । ਆੜ੍ਹਤੀ ਐਸੋਸੀਏਸ਼ਨ ਨੇ ਕਿਹਾ ਕਿ ਜਾਖਲ ਅਨਾਜ ਮੰਡੀ ਹਰਿਆਣਾ ਦੀਆਂ ਪੁਰਾਣੀਆਂ ਅਤੇ ਪ੍ਰਮੁੱਖ ਮੰਡੀਆਂ ਵਿੱਚ ਸ਼ਾਮਲ ਹੈ ਅਤੇ ਹਰ ਝੋਨੇ ਦੀ ਫਸਲ ਦੇ ਸੀਜ਼ਨ ਦੌਰਾਨ ਇੱਥੇ ਕਰੀਬ 7 ਲੱਖ ਕੁਇੰਟਲ ਝੋਨੇ ਦੀ ਆਮਦ ਹੁੰਦੀ ਹੈ । ਮੰਡੀ ਵਿੱਚ ਥਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਨਾਲ ਭਰੀਆਂ ਟਰਾਲੀਆਂ ਖਾਲੀ ਕਰਵਾਉਣ ਲਈ ਕਈ ਵਾਰ 2-3 ਦਿਨ ਤੱਕ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਐਸੋਸੀਏਸ਼ਨ ਨੇ ਮੰਡੀ ਵਿੱਚ ਥਾਂ ਦੀ ਘਾਟ ਨੂੰ ਦੇਖਦਿਆਂ ਨਿੱਜੀ ਪਲਾਟ ਅਤੇ ਸ਼ੈੱਡ ਖਰੀਦ ਕੇ ਖਰੀਦ ਕੇਂਦਰ ਵਜੋਂ ਉਪਲਬਧ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਦੀ ਫ਼ਸਲ ਸਮੇਂ ਸਿਰ ਉਤਰ ਸਕੇ ਅਤੇ ਮੰਡੀ ਵਿੱਚ ਜਾਮ ਵਰਗੀ ਸਥਿਤੀ ਪੈਦਾ ਨਾ ਹੋਵੇ । ਕਿਸਾਨਾਂ ਦੇ ਹਿੱਤ ਵਿੱਚ ਐਸੋਸੀਏਸ਼ਨ ਨੇ ‘ ਮੇਰੀ ਫ਼ਸਲ - ਮੇਰਾ ਬਿਓਰਾ ’ ਪੋਰਟਲ ਘੱਟੋ - ਘੱਟ ਦੋ ਦਿਨ ਲਈ ਮੁੜ ਖੋਲ੍ਹਣ ਦੀ ਮੰਗ ਵੀ ਕੀਤੀ ਹੈ । ਆੜ੍ਹਤੀਆਂ ਅਨੁਸਾਰ ਤਕਨੀਕੀ ਕਾਰਨਾਂ ਕਰਕੇ ਕਰੀਬ 20 ਫ਼ੀਸਦੀ ਕਿਸਾਨ ਆਪਣੀ ਫ਼ਸਲ ਦੀ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਹਨ । ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਿਰਨ ਸ਼ਰਮਾ ਨੇ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਕਿਸਾਨਾਂ ਅਤੇ ਆੜ੍ਹਤੀਆਂ ਦੇ ਹਿੱਤ ਵਿੱਚ ਮੰਗਾਂ ’ ਤੇ ਜਲਦ ਹਾਂ - ਪੱਖੀ ਕਾਰਵਾਈ ਕਰੇਗਾ । ਐਸੋਸੀਏਸ਼ਨ ਨੇ ਕਿਹਾ ਕਿ ਉਸਦਾ ਮੁੱਖ ਉਦੇਸ਼ ਕਿਸਾਨਾਂ ਅਤੇ ਆੜ੍ਹਤੀਆਂ ਦੇ ਹਿੱਤਾਂ ਦੀ ਰੱਖਿਆ ਕਰਦਿਆਂ ਧਾਨ ਦੇ ਸੀਜ਼ਨ ਨੂੰ ਸੁਚਾਰੂ , ਵਿਵਸਥਿਤ ਅਤੇ ਮੁਸ਼ਕਲ ਰਹਿਤ ਬਣਾਉਣਾ ਹੈ ।
ਪਿਛਲੀ ਖ਼ਬਰ ਭਾਜਪਾ ਘੱਟ ਗਿਣਤੀ ਮੋਰਚੇ ਦੇ ਸੂਬਾ ਪ੍ਰਧਾਨ ਡਾ. ਅਵਨੀਤ ਬੜੈਚ ਵਲੋਂ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਜਨਮ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।