01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਬੰਦੀ ਸਿੰਘਾਂ ਤੇ ਹੋਰ ਧਰਮਾਂ ਦੇ ਬੰਦੀਆਂ ਦੀ ਰਿਹਾਈ ਲਈ ਧਰਨੇ ਦੇ 5 ਵੇਂ ਦਿਨ ਠਾਠਾਂ ਮਾਰਦਾ ਇਕੱਠ 2 ਸਤੰਬਰ ਨੂੰ ਧਰਨਾ ਸਥਾਨ ਤੋਂ ਐੱਸ.ਡੀ.ਐੱਮ. ਦਫ਼ਤਰ ਵੱਲ ਮਾਰਚ ਕਰਕੇ ਦਿੱਤਾ ਜਾਵੇਗਾ ਮੈਮੋਰੰਡਮ-ਕੁਲਵਿੰਦਰ ਸਿੰਘ

ਟੋਹਾਣਾ, 31 ਅਗਸਤ (ਮਨਜੀਤ ਸਿੰਘ)- ਬੰਦੀ ਸਿੰਘਾਂ ਅਤੇ ਹੋਰ ਧਰਮਾਂ ਨਾਲ ਸਬੰਧਿਤ ਉਨ੍ਹਾਂ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਮੂਹ ਭਾਈਚਾਰੇ ਵੱਲੋਂ ਰਤੀਆ ਰੋਡ ਸਥਿਤ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਸ਼ਹੀਦੀ ਗੇਟ ਵਿਖੇ ਲਗਾਇਆ ਗਿਆ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੇ ਪੰਜਵੇਂ ਦਿਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਕਾਰਨ ਧਰਨਾ ਸਥਾਨ ’ਤੇ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ।

ਧਰਨੇ ਵਿੱਚ ਪਹੁੰਚੇ ਸੇਵਾਦਾਰ। 01-09-2026
ਟੋਹਾਣਾ, 31 ਅਗਸਤ (ਮਨਜੀਤ ਸਿੰਘ)- ਬੰਦੀ ਸਿੰਘਾਂ ਅਤੇ ਹੋਰ ਧਰਮਾਂ ਨਾਲ ਸਬੰਧਿਤ ਉਨ੍ਹਾਂ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਮੂਹ ਭਾਈਚਾਰੇ ਵੱਲੋਂ ਰਤੀਆ ਰੋਡ ਸਥਿਤ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਸ਼ਹੀਦੀ ਗੇਟ ਵਿਖੇ ਲਗਾਇਆ ਗਿਆ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੇ ਪੰਜਵੇਂ ਦਿਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਕਾਰਨ ਧਰਨਾ ਸਥਾਨ ’ਤੇ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਸਮੇਤ ਹੋਰ ਧਰਮਾਂ ਨਾਲ ਸਬੰਧਿਤ ਜਿਹੜੇ ਬੰਦੀ ਪਿਛਲੇ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਲਈ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀਆਂ ਨੂੰ ਜੇਲ੍ਹਾਂ ਵਿੱਚ ਰੱਖਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਾਂ ਅਤੇ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਦੂਹਰੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਕਿਸੇ ਇਕ ਧਰਮ ਤੱਕ ਸੀਮਤ ਨਹੀਂ ਹੈ, ਸਗੋਂ ਜਿਹੜੇ ਵੀ ਬੰਦੀ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਰਿਹਾਈ ਮਿਲਣੀ ਚਾਹੀਦੀ ਹੈ। 2 ਸਤੰਬਰ ਨੂੰ ਐੱਸ.ਡੀ.ਐੱਮ. ਦਫ਼ਤਰ ਵੱਲ ਮਾਰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ 2 ਸਤੰਬਰ 2026 ਨੂੰ ਸਵੇਰੇ 9 ਵਜੇ ਧਰਨਾ ਸਥਾਨ ਤੋਂ ਇਕੱਠੇ ਹੋ ਕੇ ਮਾਰਚ ਦੇ ਰੂਪ ਵਿੱਚ ਐੱਸ.ਡੀ.ਐੱਮ. ਦਫ਼ਤਰ ਵੱਲ ਪਹੁੰਚਿਆ ਜਾਵੇਗਾ। ਇਸ ਮੌਕੇ ਬੰਦੀ ਸਿੰਘਾਂ ਅਤੇ ਹੋਰ ਧਰਮਾਂ ਨਾਲ ਸਬੰਧਿਤ ਬੰਦੀਆਂ ਦੀ ਰਿਹਾਈ ਦੀ ਮੰਗ ਸਬੰਧੀ ਮੈਮੋਰੰਡਮ ਦਿੱਤਾ ਜਾਵੇਗਾ, ਜਿਸ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਸਬੰਧਿਤ ਮਹਿਕਮਿਆਂ ਤੱਕ ਪਹੁੰਚਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਇਲਾਕੇ ਭਰ ਦੀਆਂ ਸੰਗਤਾਂ ਅਤੇ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ 2 ਸਤੰਬਰ ਨੂੰ ਸਵੇਰੇ 9 ਵਜੇ ਬਾਬਾ ਜੋਰਾਵਰ ਸਿੰਘ ਜੀ-ਬਾਬਾ ਫ਼ਤਿਹ ਸਿੰਘ ਜੀ ਸ਼ਹੀਦੀ ਗੇਟ, ਰਤੀਆ ਰੋਡ, ਟੋਹਾਣਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਮਾਰਚ ਵਿੱਚ ਸ਼ਮੂਲੀਅਤ ਕਰਨ। ਇਸ ਮੌਕੇ ਪਗੜੀ ਸੰਭਾਲ ਜੱਟਾ ਸੇਵਾ ਸੰਮਤੀ ਬਲਾਕ ਟੋਹਾਣਾ ਦੇ ਪ੍ਰਧਾਨ ਮਨਜੀਤ ਸਿੰਘ ਪੂਰਨ ਮਾਜਰਾ, ਅਮਰ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਸੁਤੰਤਰ ਹਰਿਆਣਾ ਦੇ ਮੁੱਖ ਸੇਵਾਦਾਰ ਹਾਕਮ ਸਿੰਘ ਖੁੰਬਰ ਫ਼ਤਿਹਾਬਾਦ, ਗਿਆਨੀ ਮਾਨ ਸਿੰਘ ਅਹਿਰਵਾਂ, ਗਿਆਨੀ ਮਨਜੀਤ ਸਿੰਘ, ਗਿਆਨੀ ਨਿਰਮਲ ਸਿੰਘ ਖਨੌਰਾ, ਗਿਆਨੀ ਗੁਰਸੇਵਕ ਸਿੰਘ ਜਲੋਪੁਰ, ਮਲਕੀਤ ਸਿੰਘ ਜਮਾਲਪੁਰ, ਗਿਆਨੀ ਕੁਲਵਿੰਦਰ ਸਿੰਘ ਹਿਸਾਰ, ਗਿਆਨੀ ਪਿਆਰਾ ਸਿੰਘ ਮਹਿਮੜਾ, ਗਿਆਨੀ ਸੁਖਵਿੰਦਰ ਸਿੰਘ ਮਹਿਮੜਾ, ਭਾਈ ਪੂਰਨ ਸਿੰਘ ਰਤੀਆ, ਭਾਈ ਕਿਸ਼ਨ ਸਿੰਘ ਕੁਨਾਲ, ਭਾਈ ਤਰਲੋਕ ਸਿੰਘ ਮਹਿਮੜਾ, ਭਾਈ ਮਨਜੀਤ ਸਿੰਘ ਖਨੌਰਾ, ਭਾਈ ਸਤਨਾਮ ਸਿੰਘ ਪੂਰਨ ਮਾਜਰਾ, ਭਾਈ ਕੁਲਵਿੰਦਰ ਸਿੰਘ ਸਨਿਆਣਾ, ਹਰਵਿੰਦਰ ਸਿੰਘ ਤਲਵਾੜਾ ਮੈਂਬਰ ਪਗੜੀ ਸੰਭਾਲ ਜੱਟਾ ਸੇਵਾ ਸੰਮਤੀ ਬਲਾਕ ਜਾਖਲ, ਰਸਵਿੰਦਰ ਸਿੰਘ ਉੱਪਰ ਪ੍ਰਧਾਨ ਪਗੜੀ ਸੰਭਾਲ ਜੱਟਾ ਬਲਾਕ ਜਾਖਲ, ਪਰਮਜੀਤ ਸਿੰਘ ਸਨਿਆਣਾ, ਮਹਿੰਦਰ ਸਿੰਘ ਦਮਕੌਰਾ, ਹਰਪਾਲ ਸਿੰਘ ਗੁਰਦੁਆਰਾ ਪ੍ਰਧਾਨ ਪੂਰਨ ਮਾਜਰਾ, ਬਲਵੰਤ ਸਿੰਘ ਪੂਰਨ ਮਾਜਰਾ, ਬਹਾਦਰ ਸਿੰਘ ਪੂਰਨ ਮਾਜਰਾ, ਦੇਵ ਸਿੰਘ ਹਿੰਮਤਪੁਰਾ, ਪਰਮਜੀਤ ਸਿੰਘ, ਅਜੀਤ ਸਿੰਘ ਸ਼ਕਰਪੁਰਾ, ਰਾਮ ਫਲ ਖੋਬੜਾ, ਰੇਸ਼ਮ ਸਿੰਘ ਹੈਦਰਵਾਲਾ, ਜਸਵੰਤ ਸਿੰਘ ਨੰਬਰਦਾਰ ਹਿੰਮਤਪੁਰਾ, ਪੂਰਨ ਸਿੰਘ ਲੱਖੂ ਕੀ ਢਾਣੀ ਸ਼ਕਰਪੁਰਾ, ਹਰਚਰਨ ਸਿੰਘ ਸੂਬੇਦਾਰ ਰਹਿਣ ਵਾਲੀ, ਮਨਜੀਤ ਸਿੰਘ ਖਾਸਾ ਪਠਾਣਾ, ਮਹਿੰਦਰ ਸਿੰਘ ਖਾਸਾ ਪਠਾਣਾ, ਬਲਰਾਜ ਸਿੰਘ ਖਾਸਾ ਪਠਾਣਾ, ਇਕਬਾਲ ਸਿੰਘ ਸਾਬਕਾ ਸਰਪੰਚ ਖਾਸਾ ਪਠਾਣਾ, ਜਗਤਾਰ ਸਿੰਘ ਖਾਸਾ ਪਠਾਣਾ, ਜਿਲੇ ਸਿੰਘ ਖਾਸਾ ਪਠਾਣਾ, ਲਵਪ੍ਰੀਤ ਸਿੰਘ ਖਾਸਾ ਪਠਾਣਾ, ਅਮਰਪ੍ਰੀਤ ਸਿੰਘ ਸਨਿਆਣਾ, ਮਨਪ੍ਰੀਤ ਸਿੰਘ ਗਿਰਨੋ, ਅਸ਼ੋਕੀ ਟੋਹਾਣਾ ਸਮੇਤ ਕਈ ਸੈਂਕੜੇ ਸੰਗਤਾਂ ਹਾਜ਼ਰ ਸਨ। ਇਸ ਦੌਰਾਨ ਪਿੰਡ ਹਿੰਮਤਪੁਰਾ ਦੀ ਸੰਗਤ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਡਾ . ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਦਾ ਫ਼ੈਸਲਾ ਅਗਲੀ ਖ਼ਬਰ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਸਮਰਥਨ ਵਿਚ ਸੀਟੂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।