22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਟੋਹਾਣਾ ’ਚ 23 ਅਗਸਤ ਨੂੰ ਹੋਵੇਗੀ ਸ਼ਾਖਾ ਪੱਧਰੀ ਰਾਸ਼ਟਰੀ ਸਮੂਹ ਗਾਇਨ ਪ੍ਰਤੀਯੋਗਤਾ

ਟੋਹਾਣਾ, 21 ਅਗਸਤ (ਮਨਜੀਤ ਸਿੰਘ)- ਭਾਰਤ ਵਿਕਾਸ ਪਰਿਸ਼ਦ ਟੋਹਾਣਾ ਵੱਲੋਂ ਸ਼ਾਖਾ ਪੱਧਰੀ ਰਾਸ਼ਟਰੀ ਸਮੂਹ ਗਾਇਨ ਪ੍ਰਤੀਯੋਗਤਾ 23 ਅਗਸਤ ਨੂੰ ਸਥਾਨਕ ਅਗਰਵਾਲ ਭਵਨ ਵਿਖੇ ਕਰਵਾਈ ਜਾ ਰਹੀ ਹੈ। ਸਮਾਗਮ ਦੇ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਸ੍ਰੀ ਸੁਭਾਸ਼ ਬਰਾਲਾ ਹੋਣਗੇ।

ਅਜੀਤ ਡੈਸਕ 22-08-2026
ਟੋਹਾਣਾ, 21 ਅਗਸਤ (ਮਨਜੀਤ ਸਿੰਘ)- ਭਾਰਤ ਵਿਕਾਸ ਪਰਿਸ਼ਦ ਟੋਹਾਣਾ ਵੱਲੋਂ ਸ਼ਾਖਾ ਪੱਧਰੀ ਰਾਸ਼ਟਰੀ ਸਮੂਹ ਗਾਇਨ ਪ੍ਰਤੀਯੋਗਤਾ 23 ਅਗਸਤ ਨੂੰ ਸਥਾਨਕ ਅਗਰਵਾਲ ਭਵਨ ਵਿਖੇ ਕਰਵਾਈ ਜਾ ਰਹੀ ਹੈ। ਸਮਾਗਮ ਦੇ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਸ੍ਰੀ ਸੁਭਾਸ਼ ਬਰਾਲਾ ਹੋਣਗੇ। ਇਸ ਮੌਕੇ ਨਗਰ ਪਰਿਸ਼ਦ ਟੋਹਾਣਾ ਦੇ ਪ੍ਰਧਾਨ ਸ੍ਰੀ ਨਰੇਸ਼ ਬਾਂਸਲ, ਅਨਾਜ ਮੰਡੀ ਟੋਹਾਣਾ ਦੇ ਪ੍ਰਧਾਨ ਸ੍ਰੀ ਰੋਸ਼ਨ ਸੈਣੀ ਅਤੇ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਸੂਬਾਈ ਮੀਤ ਪ੍ਰਧਾਨ ਸ੍ਰੀ ਸੁਸ਼ੀਲ ਅਰੋੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਮਾਗਮ ਦੀ ਪ੍ਰਧਾਨਗੀ ਭਾਰਤ ਵਿਕਾਸ ਪਰਿਸ਼ਦ ਹਰਿਆਣਾ ਦੇ ਸੂਬਾਈ ਮੀਤ ਪ੍ਰਧਾਨ ਸ੍ਰੀ ਦੀਪਕ ਸ਼ਰਮਾ ਕਰਨਗੇ। ਪਰਿਸ਼ਦ ਦੇ ਸਰਪ੍ਰਸਤ ਸ੍ਰੀ ਅਨੂਪ ਕੁਮਾਰ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ‘ਚੇਤਨਾ ਦੇ ਸੁਰ’ ਪੁਸਤਿਕਾ ਵਿੱਚ ਪ੍ਰਕਾਸ਼ਿਤ ਦੇਸ਼ ਭਗਤੀ ਦੇ ਗੀਤਾਂ ’ਤੇ ਆਧਾਰਿਤ ਹੋਵੇਗੀ। ਇਸ ਤਹਿਤ ਦੋ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਰਾਸ਼ਟਰੀ ਸਮੂਹ ਗਾਇਨ ਪ੍ਰਤੀਯੋਗਤਾ (ਹਿੰਦੀ) ਅਤੇ ਰਾਸ਼ਟਰੀ ਸੰਸਕ੍ਰਿਤ ਗਾਇਨ ਪ੍ਰਤੀਯੋਗਤਾ ਸ਼ਾਮਲ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦੇ ਵੱਖ-ਵੱਖ ਪ੍ਰਸਿੱਧ ਸਕੂਲਾਂ ਦੀਆਂ ਟੀਮਾਂ ਭਾਗ ਲੈਣਗੀਆਂ। ਪ੍ਰਤੀਯੋਗਤਾ ਦਾ ਫ਼ੈਸਲਾ ਤਜਰਬੇਕਾਰ ਸੰਗੀਤਕਾਰਾਂ ਵੱਲੋਂ ਕੀਤਾ ਜਾਵੇਗਾ। ਸਾਂਝੇ ਤੌਰ ’ਤੇ ਜੇਤੂ ਰਹਿਣ ਵਾਲੀ ਟੀਮ ਅਗਲੇ ਪੱਧਰ ਦੀ ਸੂਬਾਈ ਪ੍ਰਤੀਯੋਗਤਾ ਵਿੱਚ ਟੋਹਾਣਾ ਦੀ ਨੁਮਾਇੰਦਗੀ ਕਰੇਗੀ। ਸ੍ਰੀ ਅਨੂਪ ਕੁਮਾਰ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਵੱਲੋਂ ਟੋਹਾਣਾ ਵਿੱਚ ਪਿਛਲੇ 26 ਸਾਲਾਂ ਤੋਂ ਲਗਾਤਾਰ ਇਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਅਤੇ ਚੰਗੇ ਸੰਸਕਾਰਾਂ ਦਾ ਵਿਕਾਸ ਕਰਨਾ ਹੈ।
ਪਿਛਲੀ ਖ਼ਬਰ ਘਰ ’ਚ ਚੋਰੀ ਕਰਨ ਦੇ ਮਾਮਲੇ ’ਚ ਮੁਲਜ਼ਮ ਕਾਬੂ ਅਗਲੀ ਖ਼ਬਰ ਨਾਜਾਇਜ਼ ਅਸਲ੍ਹੇ ਦੇ ਮਾਮਲੇ ’ਚ ਲੋੜੀਂਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।