21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

475 ਯੂਨਿਟ ਖੂਨਦਾਨ ਦਾ ਰਿਕਾਰਡ ਕਾਇਮ ਕਰਨ ਵਾਲੇ ਸੇਵਾਭਾਵੀ ਸਾਥੀਆਂ ਦਾ ਸਨਮਾਨ

ਟੋਹਾਣਾ, 20 ਅਗਸਤ (ਮਨਜੀਤ ਸਿੰਘ)- ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਾਸਿਕ ਮੀਟਿੰਗ ਭਾਟੀਆ ਧਰਮਸ਼ਾਲਾ ਵਿਖੇ ਕਰਵਾਈ ਗਈ। ਜਿਸ ਵਿੱਚ ਕਈ ਸੈਂਕੜੇ ਟਰੱਸਟ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 21-08-2026
ਟੋਹਾਣਾ, 20 ਅਗਸਤ (ਮਨਜੀਤ ਸਿੰਘ)- ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਾਸਿਕ ਮੀਟਿੰਗ ਭਾਟੀਆ ਧਰਮਸ਼ਾਲਾ ਵਿਖੇ ਕਰਵਾਈ ਗਈ। ਜਿਸ ਵਿੱਚ ਕਈ ਸੈਂਕੜੇ ਟਰੱਸਟ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਟਰੱਸਟ ਦੇ ਸੂਬਾ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ ਨੇ ਕੀਤੀ, ਜਦਕਿ ਮੰਚ ਸੰਚਾਲਨ ਡਾ. ਰਘੁਬੀਰ ਜਾਂਗੜਾ ਨੇ ਬਾਖੂਬੀ ਨਿਭਾਇਆ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਅਧਾਰ ਹਸਪਤਾਲ਼ ਹਿਸਾਰ ਦੇ ਡਾਇਰੈਕਟਰ ਡਾ: ਹਰੀਸ਼ ਸ਼ਰਮਾ (ਐੱਮਐੱਸ ਓਨਕੋਲੋਜੀ ਸਰਜਨ) ਅਤੇ ਪੀਆਰਓ ਸਚਿਨ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਨ੍ਹਾਂ ਨੇ ਹਸਪਤਾਲ ਦੀਆਂ ਸੇਵਾਵਾਂ ਸਬੰਧੀ ਚਾਨਣਾ ਪਾਇਆ। ਇਸ ਸਮੇਂ ਟਰੱਸਟ ਦੇ ਕਮੇਟੀ ਮੈਂਬਰਾਂ ਵੱਲੋਂ ਡਾ: ਹਰੀਸ਼ ਸ਼ਰਮਾ ਦਾ ਸਵਾਗਤ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 31 ਜੁਲਾਈ 2026 ਨੂੰ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ 475 ਯੂਨਿਟ ਖੂਨਦਾਨ ਦਾ ਰਿਕਾਰਡ ਕਾਇਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੇਵਾਭਾਵੀ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ। ਖੂਨਦਾਨ ਕੈਂਪ ਵਿੱਚ ਸਭ ਤੋਂ ਵੱਧ ਖੂਨਦਾਨੀ ਲਿਆਉਣ ਵਾਲਿਆਂ ਵਿੱਚ ਡਾ. ਜਗਤ ਰਾਮ ਨੇ 96 ਖੂਨਦਾਨੀਆਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਸੁਰਜੀਤ ਸਿੰਘ ਅਤੇ ਸੁਰਿੰਦਰ ਕੁਮਾਰ ਨੇ 83-83 ਖੂਨਦਾਨੀਆਂ ਨਾਲ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਡਾ. ਸੁਨੀਤ ਕੁਮਾਰ ਤੀਜੇ ਸਥਾਨ ’ਤੇ ਰਹੇ। ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਪੂਰੀ ਲਗਨ, ਮਿਹਨਤ ਅਤੇ ਸੇਵਾ ਭਾਵਨਾ ਨਾਲ ਯੋਗਦਾਨ ਪਾਉਣ ਵਾਲੇ ਟਰੱਸਟ ਦੇ ਸੂਬਾ, ਜ਼ਿਲ੍ਹਾ, ਬਲਾਕ ਅਤੇ ਸ਼ਹਿਰੀ ਪੱਧਰ ਦੇ ਸਾਰੇ ਕਾਰਜਕਾਰਣੀ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਪ੍ਰਮੁੱਖ ਅਹੁਦੇਦਾਰ ਅਤੇ ਮੈਂਬਰ ਡਾ. ਅਜਾਇਬ ਸਿੰਘ ਫਤਿਹਪੁਰੀ – ਸੂਬਾ ਪ੍ਰਧਾਨ, ਡਾ. ਬਲਵਾਨ ਸੈਣੀ – ਸੂਬਾ ਮੀਤ ਪ੍ਰਧਾਨ ਅਤੇ ਟੋਹਾਣਾ ਸ਼ਹਿਰੀ ਪ੍ਰਧਾਨ, ਡਾ. ਦਿਲਬਾਗ ਸਿੰਘ ਦੀਵਾਨਾ – ਸਰਪ੍ਰਸਤ, ਡਾ. ਗੁਰਦੀਪ ਸਿੰਘ ਢਿੱਲੋਂ – ਸੂਬਾ ਸਕੱਤਰ ਅਤੇ ਟੋਹਾਣਾ ਬਲਾਕ ਪ੍ਰਧਾਨ, ਡਾ. ਜਗਮੋਹਨ ਅਰੋੜਾ – ਸੂਬਾ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਪ੍ਰਧਾਨ, ਡਾ. ਮਹਾਂਬੀਰ ਸਿੰਘ – ਜ਼ਿਲ੍ਹਾ ਮੀਤ ਪ੍ਰਧਾਨ, ਡਾ. ਰਘੁਬੀਰ ਜਾਂਗੜਾ – ਸੂਬਾ ਪ੍ਰੈੱਸ ਬੁਲਾਰਾ, ਡਾ. ਮਨਜੀਤ ਸਿੰਘ – ਸੂਬਾ ਪ੍ਰੈੱਸ ਬੁਲਾਰਾ, ਡਾ. ਸੰਦੀਪ ਖਾਨ – ਜ਼ਿਲ੍ਹਾ ਕਮੇਟੀ ਮੈਂਬਰ, ਡਾ. ਰਾਮ ਸਿੰਘ – ਜ਼ਿਲ੍ਹਾ ਕਮੇਟੀ ਮੈਂਬਰ ਅਤੇ ਭੂਨਾ ਬਲਾਕ ਪ੍ਰਧਾਨ, ਡਾ. ਭਰਤ ਸਿੰਘ – ਜ਼ਿਲ੍ਹਾ ਕਮੇਟੀ ਮੈਂਬਰ ਅਤੇ ਰਤੀਆ ਬਲਾਕ ਪ੍ਰਧਾਨ, ਡਾ. ਵਿਨੋਦ ਕੁਮਾਰ – ਸੂਬਾ ਖਜ਼ਾਨਚੀ ਅਤੇ ਜਾਖਲ ਬਲਾਕ ਪ੍ਰਧਾਨ, ਡਾ. ਸੰਜੀਵ ਭਾਟੀਆ – ਜ਼ਿਲ੍ਹਾ ਕਮੇਟੀ ਮੈਂਬਰ, ਡਾ. ਸੁਰਿੰਦਰ ਕੁਮਾਰ – ਬਲਾਕ ਕਮੇਟੀ ਮੈਂਬਰ, ਡਾ. ਜਗਸੀਰ ਸਿੰਘ – ਬਲਾਕ ਕਮੇਟੀ ਮੈਂਬਰ, ਡਾ. ਜੋਗਿੰਦਰ ਸਿੰਘ – ਬਲਾਕ ਕਮੇਟੀ ਮੈਂਬਰ, ਡਾ. ਸੁਰਜੀਤ ਸਿੰਘ – ਬਲਾਕ ਕਮੇਟੀ ਮੈਂਬਰ, ਡਾ. ਧਨਜੀਤ ਸ਼ਰਮਾ – ਬਲਾਕ ਕਮੇਟੀ ਮੈਂਬਰ, ਡਾ. ਸੁਖਵਿੰਦਰ ਸਿੰਘ – ਬਲਾਕ ਕਮੇਟੀ ਮੈਂਬਰ, ਡਾ. ਜਗਤ ਰਾਮ – ਬਲਾਕ ਕਮੇਟੀ ਮੈਂਬਰ, ਡਾ. ਰਾਜਪਾਲ – ਬਲਾਕ ਕਮੇਟੀ ਮੈਂਬਰ, ਡਾ. ਜੋਰਾ ਸਿੰਘ – ਉਕਲਾਣਾ ਬਲਾਕ ਪ੍ਰਧਾਨ, ਡਾ. ਰਮਨਦੀਪ ਸਿੰਘ – ਬਲਾਕ ਸਕੱਤਰ, ਡਾ. ਅਜੈਬ ਸਿੰਘ – ਬਲਾਕ ਕਮੇਟੀ ਮੈਂਬਰ, ਡਾ. ਬਲਵਾਨ ਸਿੰਘ – ਬਲਾਕ ਕਮੇਟੀ ਮੈਂਬਰ, ਡਾ. ਪ੍ਰਵੀਨ ਕੁਮਾਰ – ਬਲਾਕ ਕਮੇਟੀ ਮੈਂਬਰ, ਡਾ. ਸੁਨੀਤ ਕੁਮਾਰ – ਬਲਾਕ ਕਮੇਟੀ ਮੈਂਬਰ, ਡਾ. ਅਮਰੀਕ ਸਿੰਘ – ਬਲਾਕ ਕਮੇਟੀ ਮੈਂਬਰ, ਡਾ. ਰਘੁਬੀਰ ਸਿੰਘ – ਬਲਾਕ ਕਮੇਟੀ ਮੈਂਬਰ, ਡਾ. ਪ੍ਰੇਮ ਕੁਮਾਰ – ਬਲਾਕ ਕਮੇਟੀ ਮੈਂਬਰ। ਇਸ ਮੌਕੇ ਟਰੱਸਟ ਦੇ ਮੈਂਬਰਾਂ ਨੇ ਭਵਿੱਖ ਵਿੱਚ ਵੀ ਖੂਨਦਾਨ ਅਤੇ ਹੋਰ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਦਾ ਸੰਕਲਪ ਲਿਆ। ਬੁਲਾਰਿਆਂ ਨੇ ਕਿਹਾ ਕਿ ਖੂਨਦਾਨ ਮਹਾਨ ਸੇਵਾ ਹੈ ਅਤੇ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਲਈ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਹਿਸਾਰ ਅਦਾਲਤ ਕੰਪਲੈਕਸ ’ ਚ ਪੇਸ਼ੀ ਲਈ ਆਏ ਗੈਂਗਸਟਰ ਵਿਨੋਦ ਪਾਨੂ ਦਾ ਕਤਲ ਅਗਲੀ ਖ਼ਬਰ ਵਿਦਿਆਰਥਣਾਂ ਵਲੋਂ ਲਾਏ ਦੋਸ਼ਾਂ ਤੋਂ ਬਾਅਦ ਅਧਿਆਪਕ ਮਰਨ ਵਰਤ ’ਤੇ ਬੈਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।