21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਵਿਦਿਆਰਥਣਾਂ ਵਲੋਂ ਲਾਏ ਦੋਸ਼ਾਂ ਤੋਂ ਬਾਅਦ ਅਧਿਆਪਕ ਮਰਨ ਵਰਤ ’ਤੇ ਬੈਠਾ

ਟੋਹਾਣਾ, 20 ਅਗਸਤ (ਮਨਜੀਤ ਸਿੰਘ) - ਪੀ. ਐੱਮ.

ਟੋਹਾਣਾ ਦੇ ਡਾ: ਭੀਮ ਰਾਓ ਅੰਬੇਡਕਰ ਮੂਰਤੀ ਮੂਹਰੇ ਮਰਨ ਵਰਤ ‘ਤੇ ਮਾਸਟਰ ਅਨੂਪ ਕੁਮਾਰ। ਤਸਵੀਰ : ਮਨਜੀਤ ਸਿੰਘ ਟੋਹਾਣਾ 21-08-2026
ਟੋਹਾਣਾ, 20 ਅਗਸਤ (ਮਨਜੀਤ ਸਿੰਘ) - ਪੀ.ਐੱਮ. ਸ੍ਰੀ ਰਾਜਕੀਯ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਟੋਹਾਣਾ ਦੇ ਕੈਮਿਸਟਰੀ ਅਧਿਆਪਕ ਅਨੂਪ ਕੁਮਾਰ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਸਕੂਲ ਦੀਆਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਅਧਿਆਪਕ ’ਤੇ ਦੇਵੀ-ਦੇਵਤਿਆਂ ਬਾਰੇ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕਰਨ, ਅਮਰਿਆਦਿਤ ਭਾਸ਼ਾ ਵਰਤਣ ਅਤੇ ਹੋਰ ਗੰਭੀਰ ਇਲਜ਼ਾਮ ਲਗਾਉਣ ਤੋਂ ਬਾਅਦ ਹੋਈ ਕਾਰਵਾਈ ਦੇ ਵਿਰੋਧ ਵਿੱਚ ਹੁਣ ਅਧਿਆਪਕ ਅਨੂਪ ਕੁਮਾਰ ਨੇ ਟੋਹਾਣਾ ਦੇ ਅੰਬੇਡਕਰ ਚੌਕ ਵਿਖੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਮਰਨ ਵਰਤ ’ਤੇ ਬੈਠੇ ਅਧਿਆਪਕ ਅਨੂਪ ਕੁਮਾਰ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਸ ਨਾਲ ਇਨਸਾਫ਼ ਨਹੀਂ ਹੋ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਸਥਾਨਕ ਪ੍ਰਸ਼ਾਸਨ, ਐੱਸ.ਡੀ.ਐੱਮ. ਟੋਹਾਣਾ, ਨਾਇਬ ਤਹਿਸੀਲਦਾਰ ਅਤੇ ਕੁਝ ਹੋਰ ਲੋਕ ਉਸ ਨਾਲ ਕਥਿਤ ਤੌਰ ’ਤੇ ਜਾਤੀ ਪੱਖਪਾਤ ਕਰ ਰਹੇ ਹਨ। ਅਨੂਪ ਕੁਮਾਰ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਉਸ ਨੂੰ ਮਾਨਸਿਕ ਤੌਰ ’ਤੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਮਾਰ ਹੋਣ ਅਤੇ 15 ਦਿਨਾਂ ਦੀ ਡਾਕਟਰੀ ਛੁੱਟੀ ’ਤੇ ਹੋਣ ਦੇ ਬਾਵਜੂਦ ਉਸ ਦੀ ਬੀ.ਐੱਲ.ਓ. ਡਿਊਟੀ ਲਾ ਦਿੱਤੀ ਗਈ। ਇਸ ਤੋਂ ਬਾਅਦ ਉਸ ਦੀ ਬਦਲੀ ਪਿੰਡ ਇੰਦਾਛੋਈ ਕਰ ਦਿੱਤੀ ਗਈ। ਅਧਿਆਪਕ ਨੇ ਦੱਸਿਆ ਕਿ 11 ਜੁਲਾਈ 2026 ਨੂੰ ਉਸ ਨੇ ਆਪਣੇ ਨਾਲ ਹੋਏ ਕਥਿਤ ਹਮਲੇ ਅਤੇ ਤੰਗ-ਪਰੇਸ਼ਾਨੀ ਸਬੰਧੀ ਸ਼ਿਕਾਇਤ ਦਿੱਤੀ ਸੀ। ਉਸ ਨੇ ਐੱਸ.ਸੀ./ਐੱਸ.ਟੀ. ਕਾਨੂੰਨ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਲਿਖਤੀ ਸ਼ਿਕਾਇਤਾਂ ਭੇਜੀਆਂ ਗਈਆਂ, ਪਰ ਉਸ ਦਾ ਕਹਿਣਾ ਹੈ ਕਿ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਉਸ ਖ਼ਿਲਾਫ਼ ਝੂਠੀ ਰਿਪੋਰਟ ਤਿਆਰ ਕਰਵਾ ਕੇ ਨੌਕਰੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਨੂਪ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਉਸ ਨੂੰ ਨਿਰਪੱਖ ਜਾਂਚ ਅਤੇ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਸ ਦਾ ਮਰਨ ਵਰਤ ਜਾਰੀ ਰਹੇਗਾ। ਵਿਦਿਆਰਥਣਾਂ ਨੇ ਲਿਖਤੀ ਸ਼ਿਕਾਇਤ ਦੇ ਕੇ ਲਾਏ ਸਨ ਇਲਜ਼ਾਮ - ਜ਼ਿਕਰਯੋਗ ਹੈ ਕਿ 11 ਅਗਸਤ ਨੂੰ ਐੱਸ.ਡੀ.ਐੱਮ. ਟੋਹਾਣਾ ਆਕਾਸ਼ ਸ਼ਰਮਾ ਨੇ ਪੀ.ਐੱਮ. ਸ੍ਰੀ ਰਾਜਕੀਯ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਅਚਾਨਕ ਦੌਰਾ ਕੀਤਾ ਸੀ। ਇਸ ਦੌਰਾਨ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸ਼ਿਕਾਇਤ ਅਤੇ ਲਿਖਤੀ ਅਰਜ਼ੀ ਰਾਹੀਂ ਕੈਮਿਸਟਰੀ ਅਧਿਆਪਕ ਅਨੂਪ ਕੁਮਾਰ ’ਤੇ ਮਰਿਆਦਾ ਦੀ ਹੱਦ ਪਾਰ ਕਰਨ, ਧਾਰਮਿਕ ਟਿੱਪਣੀਆਂ ਕਰਨ ਅਤੇ ਵਿਦਿਆਰਥਣਾਂ ’ਤੇ ਕਥਿਤ ਤੌਰ ’ਤੇ ਗਲਤ ਦਬਾਅ ਬਣਾਉਣ ਦੇ ਇਲਜ਼ਾਮ ਲਾਏ ਸਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਕਮੇਟੀ ਵੱਲੋਂ ਜਾਂਚ ਕਰਕੇ ਰਿਪੋਰਟ ਸੌਂਪੀ ਗਈ ਸੀ। ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਅਧਿਆਪਕ ਅਨੂਪ ਕੁਮਾਰ ਦੀ ਬਦਲੀ ਪਿੰਡ ਇੰਦਾਛੋਈ ਕਰ ਦਿੱਤੀ ਗਈ ਸੀ। ਹੁਣ ਅਧਿਆਪਕ ਵੱਲੋਂ ਮਰਨ ਵਰਤ ਸ਼ੁਰੂ ਕੀਤੇ ਜਾਣ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਇਸ ਮਾਮਲੇ ਵਿੱਚ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਅਗਲੀ ਕਾਰਵਾਈ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਧਿਆਪਕ ਅਤੇ ਵਿਦਿਆਰਥਣਾਂ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਦਾਅਵਿਆਂ ਦੀ ਅਸਲ ਸੱਚਾਈ ਨਿਰਪੱਖ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।
ਪਿਛਲੀ ਖ਼ਬਰ 475 ਯੂਨਿਟ ਖੂਨਦਾਨ ਦਾ ਰਿਕਾਰਡ ਕਾਇਮ ਕਰਨ ਵਾਲੇ ਸੇਵਾਭਾਵੀ ਸਾਥੀਆਂ ਦਾ ਸਨਮਾਨ ਅਗਲੀ ਖ਼ਬਰ ਐਫ.ਸੀ.ਆਈ. ਵਲੋਂ ਚੌਲਾਂ ਦੀ ਡਲਿਵਰੀ ਨਾ ਲੈਣ ਕਾਰਨ ਚੌਲ ਮਿਲ ਮਾਲਕਾਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।