21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਨਗਰ ਪ੍ਰੀਸ਼ਦ ਦੀ ਪਹਿਲਕਦਮੀ: ਹੜਤਾਲ ਦਰਮਿਆਨ ਜੇਸੀਬੀ ਨਾਲ ਘੱਟ ਥਾਂ ’ਚ ਸਮੇਟੇ ਕੂੜੇ ਦੇ ਢੇਰ

ਡੱਬਵਾਲੀ, 20 ਅਗਸਤ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਸਰਕਾਰ ਨਾਲ ਮੰਗਾਂ ਨਾ ਮੰਨੇ ਜਾਣ ਦਰਮਿਆਨ ਨਗਰਪਾਲਿਕਾ ਕਰਮਚਾਰੀ ਸੰਘ ਦੀ ਹੜਤਾਲ ਲਗਾਤਾਰ ਜਾਰੀ ਹੈ। ਹੜਤਾਲ ਦੇ 15ਵੇਂ ਦਿਨ ਸ਼ਹਿਰ ਦੀ ਸਫਾਈ ਵਿਵਸਥਾ ਬੁਰੀ ਫੇਲ੍ਹ ਹੋ ਗਈ ਹੈ।

ਡੱਬਵਾਲੀ ਵਿੱਚ ਕੂੜੇ ਦੇ ਢੇਰ ਨੂੰ ਸਮੇਟਦੀ ਨਗਰ ਪਰਿਸ਼ਦ ਕੌਂਸਲ ਦੀ ਜੇਸੀਬੀ। 21-08-2026
ਡੱਬਵਾਲੀ, 20 ਅਗਸਤ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਸਰਕਾਰ ਨਾਲ ਮੰਗਾਂ ਨਾ ਮੰਨੇ ਜਾਣ ਦਰਮਿਆਨ ਨਗਰਪਾਲਿਕਾ ਕਰਮਚਾਰੀ ਸੰਘ ਦੀ ਹੜਤਾਲ ਲਗਾਤਾਰ ਜਾਰੀ ਹੈ। ਹੜਤਾਲ ਦੇ 15ਵੇਂ ਦਿਨ ਸ਼ਹਿਰ ਦੀ ਸਫਾਈ ਵਿਵਸਥਾ ਬੁਰੀ ਫੇਲ੍ਹ ਹੋ ਗਈ ਹੈ। ਅੱਜੰ ਨਗਰ ਪਰਿਸ਼ਦ ਦੇ ਚੇਅਰਮੈਨ ਟੇਕ ਚੰਦ ਛਾਬੜਾ ਅਤੇ ਧਰਨਾਕਾਰੀ ਸਫਾਈ ਕਰਮਚਾਰੀਆਂ ਦੀ ਸਹਿਮਤੀ ਨਾਲ ਕੂੜੇ ਦੇ ਵੱਡੇ ਢੇਰਾਂ ਨੂੰ ਜੇਸੀਬੀ ਨਾਲ ਉਸੇ ਥਾਂ ‘ਤੇ ਸਮੇਟਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਨਾਲ ਲੋਕਾਂ ਨੂੰ ਸੜਕਾਂ ‘ਤੇ ਕੂੜੇ ਦੇ ਢੇਰਾਂ ਦੇ ਆਸ-ਪਾਸੋਂ ਲੰਘਣ ਵਿੱਚ ਰਾਹਤ ਮਿਲੀ। ਸ਼ੁਰੂਆਤ ਵਿੱਚ ਰਾਮਲੀਲਾ ਗਰਾਊਂਡ ਨੇੜੇ ਅਤੇ ਇੰਪਰੂਵਮੈਂਟ ਟਰੱਸਟ ਪਾਰਕ ਦੇ ਸਾਹਮਣੇ ਕੂੜੇ ਦੇ ਢੇਰਾਂ ਨੂੰ ਸਮੇਟਿਆ ਗਿਆ। ਹੜਤਾਲ ਕਾਰਨ ਸ਼ਹਿਰ ਵਿੱਚ ਕਰੀਬ 30 ਥਾਵਾਂ ‘ਤੇ ਕੂੜੇ ਦੇ ਢੇਰ ਲੱਗੇ ਹਨ। ਨਗਰ ਪਰਿਸ਼ਦ ਦੇ ਚੇਅਰਮੈਨ ਟੇਕ ਚੰਦ ਛਾਬੜਾ ਨੇ ਦੱਸਿਆ ਕਿ ਸੜਕਾਂ ‘ਤੇ ਫੈਲੇ ਕੂੜੇ ਨੂੰ ਉੱਥੇ ਹੀ ਸਮੇਟ ਕੇ ਘੱਟ ਥਾਂ ਵਿੱਚ ਸੀਮਤ ਕੀਤਾ ਗਿਆ ਹੈ। ਹੜਤਾਲ ਛੇਤੀ ਖ਼ਤਮ ਨਾ ਹੋਣ ‘ਤੇ ਕੂੜੇ ਦੇ ਢੇਰਾਂ ਨੂੰ ਤਿਰਪਾਲ ਨਾਲ ਢਕਿਆ ਜਾਵੇਗਾ। ਨਗਰ ਪਰਿਸ਼ਦ ਦੇ ਈਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬਦਬੂ ਅਤੇ ਬਿਮਾਰੀਆਂ ਤੋਂ ਬਚਾਅ ਲਈ ਫੌਗਿੰਗ ਕਰਵਾਈ ਜਾਵੇਗੀ। ਨਗਰਪਾਲਿਕਾ ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਨੇ ਦੱਸਿਆ ਕਿ ਸਰਕਾਰ ਦੀ ਬੇਰੁੱਖ਼ੀ ਕਾਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹਨ। ਚੇਅਰਮੈਨ ਅਤੇ ਈਓ ਵੱਲੋਂ ਧਰਨੇ ਵਾਲੀ ਥਾਂ ‘ਤੇ ਸੰਪਰਕ ਕਰਨ ਤੋਂ ਬਾਅਦ ਹੜਤਾਲ ਜਾਰੀ ਰਹਿਣ ਤੱਕ ਕੂੜੇ ਦੇ ਢੇਰਾਂ ‘ਤੇ ਸੈਨੀਟਾਈਜ਼ਿੰਗ ਅਤੇ ਫੌਗਿੰਗ ਰਾਹੀਂ ਦਵਾਈ ਦਾ ਛਿੜਕਾਅ ਕਰਨ ‘ਤੇ ਸਹਿਮਤੀ ਬਣੀ। ਅੱਜ ਕਈ ਥਾਵਾਂ ‘ਤੇ ਸੈਨੀਟਾਈਜ਼ਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਹੜਤਾਲ ਕਾਰਨ ਡੋਰ-ਟੂ-ਡੋਰ ਕੂੜਾ ਚੁੱਕਣ ਦੀ ਵਿਵਸਥਾ ਪੂਰੀ ਤਰ੍ਹਾਂ ਠੱਪ ਹੈ। ਸੂਬੇ ਭਰ ਵਿੱਚ ਨਗਰਪਾਲਿਕਾ ਕਰਮਚਾਰੀਆਂ ਦੀ ਹੜਤਾਲ 6 ਅਗਸਤ ਤੋਂ ਜਾਰੀ ਹੈ। ਹੁਣ ਤੱਕ ਹੜਤਾਲ ਦੀ ਮਿਆਦ ਚਾਰ ਵਾਰ ਵਧਾਈ ਜਾ ਚੁੱਕੀ ਹੈ। ਫਿਲਹਾਲ 21 ਅਗਸਤ ਤੱਕ ਦਾ ਅਲਟੀਮੇਟਮ ਹੈ। ਮਸਲਾ ਹੱਲ ਨਾ ਹੋਣ ‘ਤੇ ਹੜਤਾਲ ਅੱਗੇ ਵਧ ਸਕਦੀ ਹੈ। ਇਸ ਨਾਲ ਡੱਬਵਾਲੀ ਸਮੇਤ ਸੂਬੇ ਭਰ ਵਿੱਚ ਵੱਧ ਰਹੇ ਕੂੜੇ ਦੇ ਢੇਰਾਂ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋਣ ਦਾ ਖਦਸ਼ਾ ਹੈ। ਕਰਮਚਾਰੀ ਆਗੂ ਸੂਰਜ ਕੁਮਾਰ ਨੇ ਮੰਗਾਂ ਨਾ ਮੰਨੇ ਜਾਣ ‘ਤੇ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ।
ਪਿਛਲੀ ਖ਼ਬਰ ਹੁਸ਼ਿਆਰੀ ਲਾਲ ਸ਼ਰਮਾ ਦੀ ਪੰਜਵੀਂ ਬਰਸੀ ’ਤੇ ਰਾਜਸੀ ਨੇਤਾਵਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ’ਚ ਲੱਗੇ ਕੂੜੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।