19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਯੂ.ਕੇ. ’ਚ ਫਲਾਈਟ ਲੈਫਟੀਨੈਂਟ ਬਣੇ ਅਰਸ਼ਦੀਪ ਸਿੰਘ ਤੋਂ ਪ੍ਰੇਰਨਾ ਲੈਣ ਸਿੱਖ ਨੌਜਵਾਨ - ਪਰਮਜੀਤ ਸਿੰਘ ‘ਵੀਰਜੀ’

ਨਵੀਂ ਦਿੱਲੀ,18 ਅਗਸਤ (ਜਗਤਾਰ ਸਿੰਘ)-‘ਗੁਰਬਾਣੀ ਰਿਸਰਚ ਫਾਊਂਡੇਸ਼ਨ’ ਵੱਲੋਂ , ਬਰਤਾਨੀਆ ਦੀ ਹਵਾਈ ਫ਼ੌਜ ’ਚ ਸਿੱਖ ਫਲਾਈਟ ਲੈਫ਼ਟੀਨੈਂਟ ਵੱਜੋ ਵੱਡਾ ਅਹੁਦਾ ਹਾਸਿਲ ਕਰਨ ਵਾਲੇ ਅਰਸ਼ਦੀਪ ਸਿੰਘ ਨੂੰ ਮੁਬਾਰਕਬਾਦ ਦੇਣ ਦੇ ਨਾਲ ਹੀ ਸਿੱਖ ਨੌਜਵਾਨਾਂ ਨੂੰ ਫਲਾਈਟ ਲੈਫ਼ਟੀਨੈਂਟ ਅਰਸ਼ਦੀਪ ਸਿੰਘ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਹੈ। ‘ਗੁਰਬਾਣੀ ਰਿਸਰਚ ਫਾਊਂਡੇਸ਼ਨ’ ਦੇ ਚੇਅਰਮੈਨ ਪਰਮਜੀਤ ਸਿੰਘ ‘ਵੀਰਜੀ’ ਨੇ ਦੱਸਿਆ ਕਿ ਬਹੁਤ ਲੰਮੇ ਸਮੇਂ ਬਾਅਦ ਬਰਤਾਨੀਆ ਦੀ ਹਵਾਈ ਫ਼ੌਜ ਵਿਚ ਕਿਸੀ ਸਿੱਖ ਨੇ ਇਹ ਉੱਚ ਅਹੁਦਾ ਹਾਸਲ ਕੀਤਾ ਹੈ।

ਅਜੀਤ ਡੈਸਕ 19-08-2026
ਨਵੀਂ ਦਿੱਲੀ,18 ਅਗਸਤ (ਜਗਤਾਰ ਸਿੰਘ)-‘ਗੁਰਬਾਣੀ ਰਿਸਰਚ ਫਾਊਂਡੇਸ਼ਨ’ ਵੱਲੋਂ , ਬਰਤਾਨੀਆ ਦੀ ਹਵਾਈ ਫ਼ੌਜ ’ਚ ਸਿੱਖ ਫਲਾਈਟ ਲੈਫ਼ਟੀਨੈਂਟ ਵੱਜੋ ਵੱਡਾ ਅਹੁਦਾ ਹਾਸਿਲ ਕਰਨ ਵਾਲੇ ਅਰਸ਼ਦੀਪ ਸਿੰਘ ਨੂੰ ਮੁਬਾਰਕਬਾਦ ਦੇਣ ਦੇ ਨਾਲ ਹੀ ਸਿੱਖ ਨੌਜਵਾਨਾਂ ਨੂੰ ਫਲਾਈਟ ਲੈਫ਼ਟੀਨੈਂਟ ਅਰਸ਼ਦੀਪ ਸਿੰਘ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਹੈ। ‘ਗੁਰਬਾਣੀ ਰਿਸਰਚ ਫਾਊਂਡੇਸ਼ਨ’ ਦੇ ਚੇਅਰਮੈਨ ਪਰਮਜੀਤ ਸਿੰਘ ‘ਵੀਰਜੀ’ ਨੇ ਦੱਸਿਆ ਕਿ ਬਹੁਤ ਲੰਮੇ ਸਮੇਂ ਬਾਅਦ ਬਰਤਾਨੀਆ ਦੀ ਹਵਾਈ ਫ਼ੌਜ ਵਿਚ ਕਿਸੀ ਸਿੱਖ ਨੇ ਇਹ ਉੱਚ ਅਹੁਦਾ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਰਸ਼ਦੀਪ ਸਿੰਘ ਬਰਤਾਨੀਆ ਦੀ ਹਵਾਈ ਫ਼ੌਜ ਵਿਚ ਇਹ ਅਹੁਦਾ ਹਾਸਲ ਕਰਕੇ ਸੰਸਾਰ ਭਰ ਵਿਚ ਸਿੱਖਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਫਲਾਈਟ ਲੈਫ਼ਟੀਨੈਂਟ ਬਣੇ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਯੂ.ਕੇ. ਵਿਚ ਰਹਿੰਦਿਆਂ ਵੀ ਸਿੱਖੀ ਰਵਾਇਤਾਂ ਅਤੇ ਮਾਂ-ਬੋਲੀ ਪੰਜਾਬੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਵੀ ਅਰਸ਼ਦੀਪ ਸਿੰਘ ਤੋਂ ਸੇਧ ਲੈਂਦੇ ਹੋਏ ਚੰਗੀ ਸਿੱਖਿਆ ਤੇ ਮਿਹਨਤ ਰਾਹੀਂ ਉੱਚਾ ਮੁਕਾਮ ਹਾਸਲ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਪਿਛਲੀ ਖ਼ਬਰ ਮਰੀਜ਼ ਡਾਕਟਰਾਂ ਦੀ ਟੀਮ ਨਾਲ। ਰੋਬੋਟ ਦੀ ਮਦਦ ਨਾਲ 64 ਸਾਲਾ ਮਰੀਜ਼ ਦੀ ਕੀਤੀ ਸਫ਼ਲ ਸਰਜਰੀ ਅਗਲੀ ਖ਼ਬਰ ਇੰਦਰ ਜੈਨ ਦੀ ਪਤਨੀ ਦਾ ਗਮਗੀਨ ਮਾਹੌਲ ’ਚ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।