19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਲਾਡਲੀ ਸਿੱਖਿਆ ਪ੍ਰੋਤਸਾਹਨ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਪ੍ਰੋਤਸਾਹਨ ਰਾਸ਼ੀ ਦੇ ਚੈੱਕ ਵੰਡੇ

ਰਤੀਆ, 18 ਅਗਸਤ (ਬੇਅੰਤ ਕੌਰ ਮੰਡੇਰ)- ਲਾਡਲੀ ਸਿੱਖਿਆ ਪ੍ਰੋਤਸਾਹਨ ਯੋਜਨਾ 2026-27 ਦੇ ਤਹਿਤ ਪੰਜਾਬ ਨੈਸ਼ਨਲ ਬੈਂਕ ਅਨਾਜ ਮੰਡੀ ਰਤੀਆ ਨੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਖਾਈ ਦੇ ਅਨੁਸੂਚਿਤ ਜਾਤੀ (ਐਸ. ਸੀ.)

ਅਜੀਤ ਡੈਸਕ 19-08-2026
ਰਤੀਆ, 18 ਅਗਸਤ (ਬੇਅੰਤ ਕੌਰ ਮੰਡੇਰ)- ਲਾਡਲੀ ਸਿੱਖਿਆ ਪ੍ਰੋਤਸਾਹਨ ਯੋਜਨਾ 2026-27 ਦੇ ਤਹਿਤ ਪੰਜਾਬ ਨੈਸ਼ਨਲ ਬੈਂਕ ਅਨਾਜ ਮੰਡੀ ਰਤੀਆ ਨੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਖਾਈ ਦੇ ਅਨੁਸੂਚਿਤ ਜਾਤੀ (ਐਸ.ਸੀ.) ਦੇ ਵਿਦਿਆਰਥੀਆਂ ਨੂੰ ਪ੍ਰੋਤਸਾਹਨ ਰਾਸ਼ੀ ਚੈੱਕ ਪ੍ਰਦਾਨ ਕੀਤੇ, ਜਿਨ੍ਹਾਂ ਨੇ 2025-26 ’ਚ 6 ਵੀਂ, 7ਵੀਂ, 8ਵੀਂ ਅਤੇ 9ਵੀਂ ਜਮਾਤ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਯੋਜਨਾ ਦੇ ਤਹਿਤ 9ਵੀਂ ਜਮਾਤ ਦੀ ਵਿਦਿਆਰਥਣ ਗੁਰਵਿੰਦਰ ਕੌਰ ਅਤੇ 8ਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਦੇ ਬੈਂਕ ਖਾਤਿਆਂ ’ਚ ਹਰੇਕ ਨੂੰ 5000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਟਰਾਂਸਫ਼ਰ ਕੀਤੀ ਗਈ। 7ਵੀਂ ਜਮਾਤ ਦੀ ਵਿਦਿਆਰਥਣ ਆਰਤੀ ਅਤੇ 6ਵੀਂ ਜਮਾਤ ਦੀ ਵਿਦਿਆਰਥਣ ਮਨਜੋਤ ਕੌਰ ਦੇ ਖਾਤਿਆਂ ’ਚ ਹਰੇਕ ਨੂੰ 3000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਜਮਾਂ ਕੀਤੀ ਗਈ। ਮੁੱਖ ਮਹਿਮਾਨ ਵਿਧਾਇਕ ਜਰਨੈਲ ਸਿੰਘ ਅਤੇ ਐਸ. ਡੀ. ਐਮ. ਰਤੀਆ ਸੁਰੇਂਦਰ ਸਿੰਘ ਨੇ ਵਿਦਿਆਰਥਣਾਂ ਨੂੰ ਇਸ ਪ੍ਰੋਤਸਾਹਨ ਰਾਸ਼ੀ ਦੇ ਡਮੀ ਚੈੱਕ ਵੰਡੇ। ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਬਰਾਂਚ ਮੈਨੇਜਰ ਰਾਜੀਵ ਬੈਰਵਾ, ਸਕੂਲ ਪ੍ਰਿੰਸੀਪਲ ਅਵਨੀਸ਼ ਗਰਗ, ਡਾ. ਨਾਇਬ ਸਿੰਘ ਮੰਡੇਰ, ਬੁਲਾਰੇ ਚਰਨਜੀਤ ਸਿੰਘ, ਸੋਨੂੰ ਗਰਗ, ਹੋਸਟਲ ਵਾਰਡਨ ਮਹੇਸ਼ੀ, ਸੁਨੀਤਾ ਮੋਂਗਾ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਉੱਦਮਤਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸੇਂਟ ਜ਼ੇਵੀਅਰ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।