12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਟੋਹਾਣਾ ’ ਚ ਇਨੈਲੋ ਦੇ ਵਰਕਰ ਸੰਮੇਲਨ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ

ਟੋਹਾਣਾ, 11 ਅਗਸਤ (ਮਨਜੀਤ ਸਿੰਘ) - ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਅੱਜ ਟੋਹਾਣਾ ਦੇ ਅਗਰਵਾਲ ਭਵਨ ਵਿਖੇ ਵਰਕਰ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਹਾਲ ਨੂੰ ਇਨੈਲੋ ਦੇ ਹਰੇ ਰੰਗ ਦੇ ਗੁਬਾਰਿਆਂ ਅਤੇ ਬੈਨਰਾਂ ਨਾਲ ਸਜਾਇਆ ਗਿਆ ਸੀ ਅਤੇ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।

ਅਜੀਤ ਡੈਸਕ 12-08-2026
ਟੋਹਾਣਾ, 11 ਅਗਸਤ (ਮਨਜੀਤ ਸਿੰਘ) - ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਅੱਜ ਟੋਹਾਣਾ ਦੇ ਅਗਰਵਾਲ ਭਵਨ ਵਿਖੇ ਵਰਕਰ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਹਾਲ ਨੂੰ ਇਨੈਲੋ ਦੇ ਹਰੇ ਰੰਗ ਦੇ ਗੁਬਾਰਿਆਂ ਅਤੇ ਬੈਨਰਾਂ ਨਾਲ ਸਜਾਇਆ ਗਿਆ ਸੀ ਅਤੇ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਸੰਮੇਲਨ ਵਿੱਚ ਇਨੈਲੋ ਦੇ ਸੂਬਾ ਪ੍ਰਧਾਨ ਚੌਧਰੀ ਰਾਮਪਾਲ ਮਾਜਰਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਆਪਸੀ ਇਕਜੁੱਟਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਰਕਰ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕਰਨ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ। ਸੰਮੇਲਨ ਵਿੱਚ ਇਨੈਲੋ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਤੇ ਸਾਬਕਾ ਮੰਤਰੀ ਸੰਪਤ ਸਿੰਘ, ਮਹਿਲਾ ਵਿੰਗ ਦੀ ਸੂਬਾ ਇੰਚਾਰਜ ਸੁਨੈਨਾ ਚੌਟਾਲਾ, ਪਾਰਟੀ ਆਗੂ ਕੁਣਾਲ ਕਰਨ ਸਿੰਘ ਅਤੇ ਅੰਜਲੀ ਸਿੰਘ ਸਮੇਤ ਹੋਰ ਸੀਨੀਅਰ ਆਗੂ ਤੇ ਮਹਿਲਾ ਵਰਕਰ ਵੀ ਮੌਜੂਦ ਸਨ। ਅਭੈ ਚੌਟਾਲਾ ਦੀ ਗੈਰ-ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਟੋਹਾਣਾ ਵਿੱਚ ਇਨੈਲੋ ਦੀ ਮੀਟਿੰਗ ਦੌਰਾਨ ਪਾਰਟੀ ਆਗੂ ਕੁਣਾਲ ਕਰਨ ਸਿੰਘ ਨੇ ਐਲਾਨ ਕੀਤਾ ਸੀ ਕਿ ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ 11 ਅਗਸਤ ਨੂੰ ਸਵੇਰੇ 10 ਵਜੇ ਅਗਰਵਾਲ ਭਵਨ ਪਹੁੰਚ ਕੇ ਵਰਕਰਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੇ ਟੋਹਾਣਾ ਦੌਰੇ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਸੀ। ਹਾਲਾਂਕਿ ਅੱਜ ਅਭੈ ਸਿੰਘ ਚੌਟਾਲਾ ਕਿਸੇ ਕਾਰਨ ਕਰਕੇ ਸੰਮੇਲਨ ਵਿੱਚ ਨਹੀਂ ਪਹੁੰਚ ਸਕੇ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਨੇ ਮੰਚ ਸੰਭਾਲਿਆ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। 27 ਸਤੰਬਰ ਨੂੰ ਮੇਵਾਤ ’ਚ ਹੋਵੇਗੀ ਦੇਵੀ ਲਾਲ ਜਨਮ ਦਿਹਾੜੇ ਦੀ ਰੈਲੀ ਰਾਮਪਾਲ ਮਾਜਰਾ ਨੇ ਕਿਹਾ ਕਿ ਇਨੈਲੋ ਵੱਲੋਂ 27 ਸਤੰਬਰ ਨੂੰ ਨੂਹ-ਮੇਵਾਤ ਦੀ ਧਰਤੀ ’ਤੇ ਚੌਧਰੀ ਦੇਵੀ ਲਾਲ ਦੇ ਜਨਮ ਦਿਹਾੜੇ ਸਬੰਧੀ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਰੈਲੀ ਨੂੰ ਹੁਣ ਤੱਕ ਦੀਆਂ ਸਾਰੀਆਂ ਰੈਲੀਆਂ ਦੇ ਰਿਕਾਰਡ ਤੋੜਨ ਵਾਲੀ ਰੈਲੀ ਬਣਾਉਣ ਲਈ ਪਿੰਡ-ਪਿੰਡ ਲੋਕਾਂ ਨਾਲ ਸੰਪਰਕ ਕਰਨ। ਬੂਥ ਪੱਧਰ ਤੱਕ ਜਥੇਬੰਦੀ ਮਜ਼ਬੂਤ ਕਰਨ ’ਤੇ ਜ਼ੋਰ ਇਸ ਤੋਂ ਪਹਿਲਾਂ ਟੋਹਾਣਾ ਹਲਕੇ ਦੀ ਹੋਈ ਪਾਰਟੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਬਿਕਰ ਸਿੰਘ ਹਡੌਲੀ, ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਹਰੀ ਸਿੰਘ ਡਾਂਗਰਾ ਅਤੇ ਕੁਣਾਲ ਕਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰ ਤੇ ਸੀਨੀਅਰ ਵਰਕਰ ਹਾਜ਼ਰ ਹੋਏ ਸਨ। ਮੀਟਿੰਗ ਵਿੱਚ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਰੈਲੀ ਲਈ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਸੰਮੇਲਨ ਦੌਰਾਨ ਵਰਕਰਾਂ ਵੱਲੋਂ “ਚੌਧਰੀ ਦੇਵੀ ਲਾਲ ਅਮਰ ਰਹੇ”, “ਚੌਧਰੀ ਓਮ ਪ੍ਰਕਾਸ਼ ਚੌਟਾਲਾ ਅਮਰ ਰਹੇ”, “ਅਭੈ ਸਿੰਘ ਚੌਟਾਲਾ ਜ਼ਿੰਦਾਬਾਦ” ਅਤੇ “ਇਨੈਲੋ ਪਾਰਟੀ ਜ਼ਿੰਦਾਬਾਦ” ਦੇ ਨਾਅਰੇ ਵੀ ਲਗਾਏ ਗਏ। ਸੰਮੇਲਨ ਵਿੱਚ ਰਾਮਪਾਲ ਮਾਜਰਾ, ਸੰਪਤ ਸਿੰਘ, ਸੁਨੈਨਾ ਚੌਟਾਲਾ, ਕੁਣਾਲ ਕਰਨ ਸਿੰਘ, ਟੋਹਾਣਾ ਦੇ ਅਗਰਵਾਲ ਭਵਨ ਵਿੱਚ ਇੱਕ ਵਰਕਰ ਸੰਮੇਲਨ ਆਯੋਜਿਤ ਕੀਤਾ ਗਿਆ। ਇਨੈਲੋ ਦੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਅਤੇ ਰਾਸ਼ਟਰੀ ਸਰਪ੍ਰਸਤ, ਸਾਬਕਾ ਮੰਤਰੀ ਪ੍ਰੋ. ਸੰਪਤ ਸਿੰਘ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਇਨੈਲੋ ਦੇ ਨੌਜਵਾਨ ਨੇਤਾ ਕੁਨਾਲ ਕਰਨ ਸਿੰਘ ਨੇ ਕੀਤੀ। ਅੰਜਲੀ ਸਿੰਘ ਚੌਟਾਲਾ, ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਹਰੀ ਸਿੰਘ ਜਾਂਗੜਾ, ਹਲਕਾ ਪ੍ਰਧਾਨ ਪ੍ਰੇਮ ਸਿੰਘ ਕਨ੍ਹੜੀ, ਕਪਿਲ ਬਾਂਸਲ, ਮਹਾਰਾਜ ਕਨ੍ਹੜੀ, ਗੁਰਚਰਨ ਅਮਾਨੀ, ਸ਼ਹਿਰੀ ਪ੍ਰਧਾਨ ਅੰਮ੍ਰਿਤ ਸੈਣੀ, ਜ਼ੋਨ ਇੰਚਾਰਜ ਸੁਭਾਸ਼ ਗਿੱਲ ਸਮੈਨ ਅਤੇ ਵਰੁਣ ਗੋਇਲ ਸਮੇਤ ਕਈ ਸੀਨੀਅਰ ਆਗੂਆਂ ਨੇ ਸਾਬਕਾ ਮੰਤਰੀ ਸੰਪਤ ਸਿੰਘ ਅਤੇ ਰਾਮਪਾਲ ਮਾਜਰਾ ਦਾ ਸਨਮਾਨ ਕੀਤਾ। ਅੰਜਲੀ ਸਿੰਘ ਸਮੇਤ ਹੋਰ ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਰਹੇ।
ਪਿਛਲੀ ਖ਼ਬਰ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ ਰਹੀ ਵਰ੍ਹਦੇ ਮੀਂਹ ’ਚ ਹੀ ਹੜਤਾਲ ’ਤੇ ਡੱਟੇ ਰਹੇ ਸੈਂਕੜ... ਅਗਲੀ ਖ਼ਬਰ ਟੋਹਾਣਾ ’ ਚ ਮੀਂਹ ਕਾਰਨ ਪੁਰਾਣੇ ਮਕਾਨ ਦੀ ਛੱਤ ਡਿੱਗੀ , ਮਾਂ - ਧੀ ਮਲਬੇ ਹੇਠ ਦੱਬੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।