12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਟੋਹਾਣਾ ’ ਚ ਮੀਂਹ ਕਾਰਨ ਪੁਰਾਣੇ ਮਕਾਨ ਦੀ ਛੱਤ ਡਿੱਗੀ , ਮਾਂ - ਧੀ ਮਲਬੇ ਹੇਠ ਦੱਬੀਆਂ

ਟੋਹਾਣਾ, 10 ਅਗਸਤ (ਮਨਜੀਤ ਸਿੰਘ)-ਟੋਹਾਣਾ ਸ਼ਹਿਰ ’ਚ ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਸੋਮਵਾਰ ਨੂੰ ਵਾਰਡ ਨੰਬਰ 19 ਵਿੱਚ ਹੋਲੀ ਹਾਰਟ ਸਕੂਲ ਦੇ ਸਾਹਮਣੇ ਇੱਕ ਪੁਰਾਣੇ ਮਕਾਨ ਦੀ ਛੱਤ ਅਚਾਨਕ ਭਰਭਰਾ ਕੇ ਡਿੱਗ ਗਈ। ਹਾਦਸੇ ਸਮੇਂ ਕਮਰੇ ਵਿੱਚ ਬੈਠੀਆਂ ਮਾਂ ਰੀਨਾ ਰਾਣੀ ਅਤੇ ਉਸ ਦੀ ਧੀ ਰੇਸ਼ਮਾ ਰਾਣੀ ਛੱਤ ਦੇ ਮਲਬੇ ਹੇਠ ਦੱਬ ਗਈਆਂ।

ਟੋਹਾਣਾ ’ਚ ਮੀਂਹ ਕਾਰਨ ਪੁਰਾਣੇ ਮਕਾਨ ਦੀ ਛੱਤ ਡਿਗਣ ਨਾਲ ਜ਼ਖ਼ਮੀ ਹੋਈ ਔਰਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ। ਤਸਵੀਰ : ਮਨਜੀਤ ਸਿੰਘ ਟੋਹਾਣਾ 12-08-2026
ਟੋਹਾਣਾ, 10 ਅਗਸਤ (ਮਨਜੀਤ ਸਿੰਘ)-ਟੋਹਾਣਾ ਸ਼ਹਿਰ ’ਚ ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਸੋਮਵਾਰ ਨੂੰ ਵਾਰਡ ਨੰਬਰ 19 ਵਿੱਚ ਹੋਲੀ ਹਾਰਟ ਸਕੂਲ ਦੇ ਸਾਹਮਣੇ ਇੱਕ ਪੁਰਾਣੇ ਮਕਾਨ ਦੀ ਛੱਤ ਅਚਾਨਕ ਭਰਭਰਾ ਕੇ ਡਿੱਗ ਗਈ। ਹਾਦਸੇ ਸਮੇਂ ਕਮਰੇ ਵਿੱਚ ਬੈਠੀਆਂ ਮਾਂ ਰੀਨਾ ਰਾਣੀ ਅਤੇ ਉਸ ਦੀ ਧੀ ਰੇਸ਼ਮਾ ਰਾਣੀ ਛੱਤ ਦੇ ਮਲਬੇ ਹੇਠ ਦੱਬ ਗਈਆਂ। ਛੱਤ ਡਿੱਗਣ ਦੀ ਆਵਾਜ਼ ਸੁਣਦਿਆਂ ਹੀ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਮਿੱਟੀ, ਇੱਟਾਂ ਅਤੇ ਲੱਕੜ ਹਟਾ ਕੇ ਮਾਂ-ਧੀ ਨੂੰ ਮਲਬੇ ਹੇਠੋਂ ਬਾਹਰ ਕੱਢਿਆ। ਹਾਦਸੇ ਵਿੱਚ ਰੀਨਾ ਰਾਣੀ ਦੇ ਸੱਟਾਂ ਲੱਗੀਆਂ, ਜਿਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਟੋਹਾਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਦਕਿ ਉਸ ਦੀ ਧੀ ਰੇਸ਼ਮਾ ਰਾਣੀ ਬਾਲ-ਬਾਲ ਬਚ ਗਈ। ਦੱਸਿਆ ਜਾਂਦਾ ਹੈ ਕਿ ਪੀੜਤ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਲਗਾਤਾਰ ਪੈ ਰਹੀ ਬਰਸਾਤ ਕਾਰਨ ਮਕਾਨ ਦੀ ਪੁਰਾਣੀ ਛੱਤ ਕਮਜ਼ੋਰ ਹੋ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਛੱਤ ਡਿੱਗਣ ਨਾਲ ਘਰ ਵਿੱਚ ਪਿਆ ਘਰੇਲੂ ਸਾਮਾਨ ਵੀ ਮਲਬੇ ਹੇਠ ਦੱਬ ਕੇ ਨੁਕਸਾਨਿਆ ਗਿਆ। ਪਰਿਵਾਰ ਅਨੁਸਾਰ ਕਣਕ, ਆਟਾ, ਟੀ.ਵੀ. ਅਤੇ ਰਸੋਈ ਦਾ ਸਾਮਾਨ ਵੀ ਖ਼ਰਾਬ ਹੋ ਗਿਆ ਹੈ। ਹਾਦਸੇ ਤੋਂ ਬਾਅਦ ਪਰਿਵਾਰ ਕੋਲ ਰਹਿਣ ਲਈ ਸਿਰਫ਼ ਇੱਕ-ਦੋ ਕਮਰੇ ਹੀ ਬਚੇ ਹਨ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮਕਾਨ ਦੀ ਮੁਰੰਮਤ ਅਤੇ ਖਾਣ-ਪੀਣ ਸਮੇਤ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। ਇਸ ਦੌਰਾਨ ਮੌਕੇ ’ਤੇ ਪਹੁੰਚੇ ਪਾਰਸ਼ਦ ਪ੍ਰਤੀਨਿਧੀ ਬਲਦੇਵ ਸੈਣੀ ਨੇ ਦੱਸਿਆ ਕਿ ਪਰਿਵਾਰ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਅਤੇ ਛੱਤ ਡਿੱਗਣ ਕਾਰਨ ਘਰ ਦਾ ਲਗਭਗ ਸਾਰਾ ਸਾਮਾਨ ਨੁਕਸਾਨਿਆ ਗਿਆ ਹੈ। ਉਨ੍ਹਾਂ ਵੱਲੋਂ ਐੱਸ.ਡੀ.ਐੱਮ. ਦੇ ਰੀਡਰ ਅਤੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨਾਲ ਵੀ ਗੱਲ ਕਰਕੇ ਮੌਕੇ ’ਤੇ ਟੀਮ ਭੇਜਣ ਲਈ ਕਿਹਾ ਗਿਆ।
ਪਿਛਲੀ ਖ਼ਬਰ ਟੋਹਾਣਾ ’ ਚ ਇਨੈਲੋ ਦੇ ਵਰਕਰ ਸੰਮੇਲਨ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਅਗਲੀ ਖ਼ਬਰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।