04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਾਹਨ ਚੋਰੀ ਰੋਕੂ ਸਟਾਫ਼ ਨੇ ਚੋਰ ਨੂੰ ਕਾਬੂ ਕੀਤਾ, ਸਾਈਕਲ ਕੀਤਾ ਬਰਾਮਦ <br/>

ਅਜੀਤ ਡੈਸਕ 25-05-2026
ਗੁਹਲਾ ਚੀਕਾ, 24 ਮਈ (ਓ.ਪੀ. ਸੈਣੀ)-ਪੁਲਿਸ ਸੁਪਰਡੈਂਟ ਮਨਪ੍ਰੀਤ ਸਿੰਘ ਸੂਦਨ ਦੇ ਨਿਰਦੇਸ਼ਾਂ ਅਨੁਸਾਰ ਵਾਹਨ ਚੋਰੀ ਰੋਕੂ ਸਟਾਫ਼ ਵਾਹਨ ਚੋਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਿਹਾ ਹੈ | ਇਸ ਸੰਬੰਧ ਵਿਚ ਸਾਈਕਲ ਚੋਰੀ ਦੇ ਇਕ ਮਾਮਲੇ ਦੀ ਜਾਂਚ ਕਰਦੇ ਹੋਏ, ਵਾਹਨ ਚੋਰੀ ਰੋਕੂ ਸਟਾਫ਼ ਇੰਚਾਰਜ ਐਸ.ਆਈ. ਮੁਕੇਸ਼ ਕੁਮਾਰੀ ਦੀ ਅਗਵਾਈ ਹੇਠ ਏ.ਐਸ.ਆਈ. ਸ਼ੀਸ਼ਪਾਲ ਨੇ ਦੋਸੀ ਰਾਏ ਸਿੰਘ, ਜੋ ਕਿ ਥੇਹ ਬਨੇੜਾ ਪਿੰਡ ਦਾ ਰਹਿਣ ਵਾਲਾ ਹੈ, ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਬੁਲਾਰੇ ਨੇ ਦੱਸਿਆ ਕਿ ਮੁੰਦੜੀ ਪਿੰਡ ਦੇ ਵਸਨੀਕ ਕਿ੍ਸ਼ਨ ਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਮੋਟਰਸਾਈਕਲ 17 ਨਵੰਬਰ, 2025 ਨੂੰ ਕੈਥਲ ਦੇ ਕਰਨਾਲ ਰੋਡ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਿਆ | ਸ਼ਿਕਾਇਤ ਦੇ ਆਧਾਰ 'ਤੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ | ਮੁਲਜ਼ਮ ਦੇ ਕਬਜ਼ੇ 'ਚੋਂ ਚੋਰੀ ਹੋਈ ਸਾਈਕਲ ਬਰਾਮਦ ਕੀਤੀ ਗਈ | ਅਦਾਲਤ ਦੇ ਹੁਕਮ ਅਨੁਸਾਰ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ |

ਪਿਛਲੀ ਖ਼ਬਰ ਇਨੈਲੋ ਸੰਗਠਨ ਦੇ ਵਿਸਥਾਰ ਅਤੇ ਮਜ਼ਬੂਤੀ 'ਤੇ ਹੋਈ ਵਿਚਾਰ ਚਰਚਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ ਨੇ ਸਾਰੇ ਬਲਾਕ ਪ... ਅਗਲੀ ਖ਼ਬਰ ਜੋਗਾ ਦੇ ਵਾਰਡ ਨੰਬਰ 7 'ਚ ਚੋਣ ਸਰਗਰਮੀਆਂ ਸਿਖ਼ਰਾਂ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।