06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਲੂ ਦਾ ਪਹਿਲਾ ਮਰੀਜ਼ ਆਰ.ਐਮ.ਐਲ. ਹਸਪਤਾਲ ਪੁੱਜਾ

ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਪੈ ਰਹੀ ਅੰਤਾਂ ਦੀ ਗਰਮੀ ਦੇ ਕਾਰਨ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਹੀਟ ਸਟਰੋਕ ਦਾ ਪਹਿਲਾ ਮਰੀਜ਼ ਪੁੱਜਿਆ ਹੈ | ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ (21 ਮਈ) ਦਾ ਦਿਨ ਸਭ ਤੋਂ ਗਰਮ ਰਿਹਾ ਹੈ | ਗਰਮੀ ਵਧਣ ਦੇ ਕਾਰਨ ਉਧਰ ਬਿਜਲੀ ਦੀ ਮੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹੁਣ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੋਂ ਉਪਰ ਜਾ ਰਹੀ ਹੈ | ਜਿਸ ਤਰ੍ਹਾਂ ਗਰਮੀ ਆਪਣਾ ਰੰਗ ਵਿਖਾ ਰਹੀ ਹੈ, ਇਸ ਨਾਲ ਜਾਪਦਾ ਹੈ ਕਿ ਬਿਜਲੀ ਦੀ ਮੰਗ 8500 ਮੈਗਾਵਾਟ ਤੋਂ ਵੀ ਉਪਰ ਜਾ ਸਕਦੀ ਹੈ | ਬਿਜਲੀ ਦੀ ਮੰਗ ਵਧ ਜਾਣ 'ਤੇ ਬਿਜਲੀ ਸਪਲਾਈ ਨੈਟਵਰਕ 'ਚ ਖਰਾਬੀ ਆਉਣ ਦੀ ਸਮੱਸਿਆ ਵੀ ਵਧੀ ਹੈ | ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਿਜਲੀ ਵੰਡ ਕੰਪਨੀਆਂ ਆਪਣੀਆਂ ਤਿਆਰੀਆਂ ਕਰ ਹਹੀਆਂ ਹਨ ਅਤੇ ਫੀਲਡ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵਧਾ ਰਹੀਆਂ ਹਨ | ਬਿਜਲੀ ਕੰਪਨੀ ਬੀ.ਐਸ.ਈ.ਐਸ. ਰਾਜਧਾਨੀ ਪਾਵਰ ਲਿਮਟਿਡ, ਬੀ.ਐਸ.ਈ.ਐਸ. ਯਮੁਨਾ ਪਾਵਰ ਲਿਮਿਟਡ ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮਟਿਡ ਬਿਜਲੀ ਦੀ ਖਪਤ ਪ੍ਰਤੀ ਪੂਰੀ ਤਰ੍ਹਾਂ ਨਿਗਰਾਨੀ ਰੱਖ ਰਹੀਆਂ ਹਨ | ਬਿਜਲੀ ਦੀ ਜ਼ਿਆਦਾ ਮੰਗ ਵਧਣ 'ਤੇ ਅਜੇ ਬਿਜਲੀ ਦੇ ਕੱਟ ਨਹੀਂ ਲਗਾਏ ਜਾ ਰਹੇ ਅਤੇ ਬਿਜਲੀ ਦੀ ਸਪਲਾਈ ਹੋ ਰਹੀ ਹੈ |
ਪਿਛਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਮਿਲਣ 'ਤੇ ਹੋ ਰਹੀ ਪ੍ਰੇਸ਼ਾਨੀ ਅਗਲੀ ਖ਼ਬਰ ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।