06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੀ.ਬੀ.ਐਸ.ਈ. ਦੇ ਪੋਰਟਲ 'ਤੇ ਆ ਰਹੀ ਤਕਨੀਕੀ ਖ਼ਰਾਬੀ ਤੋਂ ਪ੍ਰੇਸ਼ਾਨ ਵਿਦਿਆਰਥੀ

ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਬੀ.ਐਸ.ਈ. ਦੇ ਮੁਲਾਂਕਣ ਅਤੇ ਉੱਤਰ-ਪੱਤਰੀ ਦੀ ਜਾਂਚ ਪੋਰਟਲ 'ਤੇ ਤਕਨੀਕੀ ਦਿੱਕਤ ਦੂਸਰੇ ਦਿਨ ਵੀ ਬਣੀ ਰਹਿਣ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਰੋਸ ਹੈ | ਉਨ੍ਹਾਂ ਨੇ ਆਪਣਾ ਗੁੱਸਾ ਸੋਸ਼ਲ ਮੀਡੀਆ ਰਾਹੀਂ ਕੱਢਿਆ ਹੈ | ਉਧਰ ਸੀ.ਬੀ.ਐਸ. ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ 12ਵੀਂ ਕਲਾਸ ਦੀ ਉੱਤਰ-ਪੱਤਰੀ ਦੀ ਸਕੈਨ ਕਾਪੀ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਤਕਨੀਕੀ ਖ਼ਰਾਬੀ ਦੇ ਕਾਰਨ ਕੰਮ ਨਹੀਂ ਕਰ ਰਹੀ | ਉਨ੍ਹਾਂ ਉਮੀਦ ਜਤਾਈ ਸੀ ਕਿ ਇਹ ਖ਼ਰਾਬੀ ਜਲਦੀ ਹੀ ਠੀਕ ਹੋ ਜਾਵੇਗੀ | ਵਿਦਿਆਰਥੀ ਇਸ ਤੋਂ ਬਾਅਦ ਵੀ ਲਗਾਤਾਰ ਲੱਗੇ ਰਹੇ ਪ੍ਰੰਤੂ ਫਿਰ ਵੀ ਪੋਰਟਲ 'ਤੇ ਉਹੀ ਖ਼ਰਾਬੀ ਬਣੀ ਰਹਿਣ 'ਤੇ ਵਿਦਿਆਰਥੀਆਂ ਦਾ ਗੁੱਸਾ ਹੋਰ ਜ਼ਿਆਦਾ ਵਧ ਰਿਹਾ ਹੈ | ਇਸ ਪ੍ਰਤੀ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ, ਕਿਉਂਕਿ ਵੈੱਬਸਾਈਟ ਹੀ ਨਹੀਂ ਖੁੱਲ੍ਹ ਰਹੀ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ | ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸੀ.ਬੀ.ਐਸ.ਈ. ਤੋਂ ਮੰਗ ਕੀਤੀ ਹੈ ਕਿ ਸੀ.ਬੀ.ਐਸ.ਈ. ਪੋਰਟਲ ਦੀ ਤਕਨੀਕੀ ਸਮੱਸਿਆ ਜਲਦੀ ਠੀਕ ਕਰੇ ਅਤੇ ਇਸ ਮਾਮਲੇ ਪ੍ਰਤੀ ਅਪਲਾਈ ਕਰਨ ਦੀ ਮਿਤੀ ਹੋਰ ਵਧਾਏ | ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੋਰਟਲ ਥੋੜ੍ਹੇ ਸਮੇਂ ਲਈ ਖੁੱਲਿ੍ਹਆ ਸੀ ਪ੍ਰੰਤੂ ਬਾਅਦ ਵਿਚ ਫਿਰ ਸਮੱਸਿਆ ਆ ਗਈ |
ਪਿਛਲੀ ਖ਼ਬਰ ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਦਿੱਲੀ ਤਪਣ ਦੇ ਨਾਲ ਲੋਕ ਹੋ ਰਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।