25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚੇਅਰਮੈਨ ਪਰਮਜੀਤ ਸਿੰਘ 'ਵੀਰਜੀ' ਵਲੋਂ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨਾਲ ਮੁਲਾਕਾਤ

ਅਜੀਤ ਡੈਸਕ 18-05-2026
ਨਵੀਂ ਦਿੱਲੀ, 17 ਮਈ (ਜਗਤਾਰ ਸਿੰਘ)- 'ਗੁਰਬਾਣੀ ਰਿਸਰਚ ਫਾਊਾਡੇਸ਼ਨ' ਦੇ ਚੇਅਰਮੈਨ ਤੇ ਸਮਾਜ ਸੇਵੀ ਪਰਮਜੀਤ ਸਿੰਘ 'ਵੀਰਜੀ' ਵੱਲੋਂ ਦਿੱਲੀ ਦੇ ਗ੍ਰਹਿ ਤੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨਾਲ ਮੁਲਾਕਾਤ ਕੀਤੀ ¢ ਇਸ ਮੁਲਾਕਾਤ ਦੌਰਾਨ ਸਿੱਖਿਆ ,ਸੇਵਾ ਤੇ ਸਮਾਜ ਦੀ ਭਲਾਈ ਨਾਲ ਸਬੰਧਿਤ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ¢ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ 'ਗੁਰਬਾਣੀ ਰਿਸਰਚ ਫਾਊਾਡੇਸ਼ਨ' ਵੱਲੋਂ ਸਿੱਖਿਆ ਤੇ ਸਮਾਜ ਭਲਾਈ ਨਾਲ ਸਬੰਧਿਤ ਜਿਹੜੇ ਵੀ ਕਾਰਜ ਕੀਤੇ ਜਾਂਦੇ ਹਨ,ਉਨ੍ਹਾਂ ਕਾਰਜਾਂ ਲਈ ਸਿੱਖਿਆ ਮੰਤਰੀ ਆਸ਼ੀਸ਼ ਸੂਦ ਵੱਲੋਂ ਹਮੇਸ਼ਾ ਵਿਸ਼ੇਸ਼ ਸਹਿਯੋਗ ਦੇਣ ਦੇ ਨਾਲ ਹੀ ਕਈ ਮਹੱਤਵਪੂਰਨ ਸੁਝਾਅ ਵੀ ਦਿੱਤੇ ਜਾਂਦੇ ਹਨ ¢ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਲਾਕੇ ਨਾਲ ਸਬੰਧਿਤ ਸਥਾਨਕ ਸਮੱਸਿਆਵਾਂ ਬਾਰੇ ਜਦੋਂ ਵੀ ਮੰਤਰੀ ਆਸ਼ੀਸ਼ ਸੂਦ ਨੂੰ ਜਾਣੂ ਕਰਾਇਆ ਜਾਂਦਾ ਹੈ ਤਾਂ ਉਹ ਪਹਿਲ ਦੇ ਆਧਾਰ 'ਤੇ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਪੂਰੀ ਗੰਭੀਰਤਾ ਵਿਖਾਉਂਦੇ ਹਨ ¢
ਉਨ੍ਹਾਂ ਕਿਹਾ ਕਿ 'ਸਰਬੱਤ ਦਾ ਭਲਾ' ਵਾਲੀ ਸੋਚ ਸਮਾਜ ਅਤੇ ਨਵੀਂ ਪੀੜ੍ਹੀ ਨੂੰ ਮਜ਼ਬੂਤ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਦਿੰਦੀ ਹੈ ਅਤੇ ਸਾਨੂੰ ਉਮੀਦ ਹੈ ਕਿ ਭਵਿੱਖ ਦੌਰਾਨ ਵੀ ਸਮਾਜ ਭਲਾਈ ਕਾਰਜਾਂ ਦੇ ਲਈ ਸਿੱਖਿਆ ਮੰਤਰੀ ਆਸ਼ੀਸ਼ ਸੂਦ ਹਮੇਸ਼ਾ ਆਪਣਾ ਸਹਿਯੋਗ ਤੇ ਮਾਰਗ ਦਰਸ਼ਨ ਦਿੰਦੇ ਰਹਿਣਗੇ ¢
ਪਿਛਲੀ ਖ਼ਬਰ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਮਲਸੀਆਂ ਅਗਲੀ ਖ਼ਬਰ ਐਮਬਰੋਜ਼ੀਅਲ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਸਕੇਟਿੰਗ ਮੁਕਾਬਲੇ ਜਿੱਤੇ-ਜ਼ੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।