12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੀ. ਏ. ਵੀ. ਕਾਲਜ ਵਿਖੇ 'ਸਟਾਰਟਅੱਪਸ ਲਈ ਪੂੰਜੀ ਜੁਟਾਉਣ ਤੇ ਵਿੱਤੀ ਪ੍ਰਬੰਧਨ' ਵਿਸ਼ੇ 'ਤੇ ਵਰਕਸ਼ਾਪ ਕਰਵਾਈ <br/>

ਅਜੀਤ ਡੈਸਕ 09-05-2026
ਯਮੁਨਾਨਗਰ, 8 ਮਈ (ਗੁਰਦਿਆਲ ਸਿੰਘ ਨਿਮਰ)-ਕਾਰਜਕਾਰੀ ਪਿ੍ੰਸੀਪਲ ਤੇ ਆਈ. ਆਈ. ਸੀ. ਪ੍ਰਧਾਨ ਡਾ. ਸੁਰਿੰਦਰ ਕੌਰ ਅਤੇ ਆਈ. ਆਈ. ਸੀ. ਕੋਆਰਡੀਨੇਟਰ ਵਿਵੇਕ ਦੀ ਅਗਵਾਈ ਹੇਠ ਡੀ. ਏ. ਵੀ. ਕਾਲਜ ਫਾਰ ਗਰਲਜ਼ ਦੀ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਵਲੋਂ 'ਸਟਾਰਟਅੱਪਸ ਲਈ ਪੂੰਜੀ ਜੁਟਾਉਣ ਅਤੇ ਵਿੱਤੀ ਪ੍ਰਬੰਧਨ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸਟਾਰਟਅੱਪਸ ਲਈ ਪੂੰਜੀ ਜੁਟਾਉਣ, ਵਿੱਤੀ ਪ੍ਰਬੰਧਨ ਅਤੇ ਉੱਦਮਤਾ ਦੇ ਵਿਵਹਾਰਕ ਪਹਿਲੂਆਂ ਬਾਰੇ ਸਿੱਖਿਅਤ ਕਰਨਾ ਸੀ | ਇਸ ਮੌਕੇ ਮੁੱਖ ਬੁਲਾਰੇ ਵਜੋਂ ਪੁੱਜੇ ਇਨੋਵੇਸ਼ਨ ਅੰਬੈਸਡਰ ਜਸਮੀਤ ਕੌਰ ਨੇ ਵਿਦਿਆਰਥਣਾਂ ਨੂੰ ਸਟਾਰਟਅੱਪ ਵਿੱਤੀ ਯੋਜਨਾਬੰਦੀ, ਨਿਵੇਸ਼ ਰਣਨੀਤੀਆਂ, ਬਜਟ ਪ੍ਰਬੰਧਨ ਅਤੇ ਸਫ਼ਲ ਕਾਰੋਬਾਰ ਲਈ ਜ਼ਰੂਰੀ ਵਿੱਤੀ ਸਮਝ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਕਿਹਾ ਕਿ ਸਹੀ ਵਿੱਤੀ ਯੋਜਨਾਬੰਦੀ, ਨਵੀਨਤਾ ਅਤੇ ਸਕਾਰਾਤਮਕ ਰਵੱਈਏ ਰਾਹੀਂ ਨੌਜਵਾਨ ਆਪਣੇ ਸਟਾਰਟਅੱਪਸ ਨੂੰ ਨਵੀਆਂ ਉੱਚਾਈਆਂ 'ਤੇ ਲਿਜਾ ਸਕਦੇ ਹਨ | ਇਸ ਮੌਕੇ ਵਿਦਿਆਰਥਣਾਂ ਨੇ ਬੁਲਾਰੇ ਤੋਂ ਵੱਖ-ਵੱਖ ਸਵਾਲ ਪੁੱਛ ਕੇ ਆਪਣੇ ਸ਼ੰਕਿਆਂ ਦਾ ਨਿਪਟਾਰਾ ਕੀਤਾ | ਇਸ ਮੌਕੇ ਸਟਾਰਟਅੱਪ ਈਕੋ-ਸਿਸਟਮ, ਨੈੱਟਵਰਕਿੰਗ ਅਤੇ ਟਿਕਾਊ ਵਿਕਾਸ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਚਰਚਾ ਕੀਤੀ ਗਈ | ਇਸੇ ਦੌਰਾਨ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ 'ਚ ਉੱਦਮੀ ਹੁਨਰ ਅਤੇ ਆਤਮ-ਵਿਸ਼ਵਾਸ ਵਿਕਸਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਜਦਕਿ ਵਿਵੇਕ ਨੇ ਵਿਦਿਆਰਥਣਾਂ ਨੂੰ ਨਵੀਨਤਾ ਅਤੇ ਸਵੈ-ਨਿਰਭਰਤਾ ਨੂੰ ਅਪਨਾਉਣ ਦਾ ਸੱਦਾ ਦਿੱਤਾ |

ਪਿਛਲੀ ਖ਼ਬਰ ਹਰਿਆਣਾ 'ਚ ਅÏਰਤਾਂ ਵਿਰੁੱਧ ਵਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ ਹਨ- ਸ਼ੈਲਜਾ <br/> ਅਗਲੀ ਖ਼ਬਰ ਸਫ਼ਾਈ ਕਾਮਿਆਂ ਦੀ ਹੜਤਾਲ ਜਾਰੀ, ਦੋ ਦਰਜਨ ਤੋਂ ਵੱਧ ਸਫ਼ਾਈ ਕਾਮਿਆਂ ਨੂੰ ਪੁਲਿਸ ਨੇ ਕੁਝ ਸਮੇਂ ਲਈ ਹਿਰਾਸਤ 'ਚ ਲੈਣ ਮਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।