19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅੱਜ ਤੋਂ ਸ਼ੁਰੂ ਹੋਵੇਗਾ ਐਨ.ਐਸ.ਡੀ. ਦਾ ਸਮਰ ਥਿਏਟਰ ਫੈਸਟੀਵਲ

ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਰਾਸ਼ਟਰੀ ਨਾਟਕ ਵਿਦਿਆਲਿਆ (ਐਨ.ਐਸ.ਡੀ.) ਵਿਖੇ 8 ਮਈ ਤੋਂ 'ਸਮਰ ਥਿਏਟਰ ਫੈਸਟੀਵਲ 2026' ਸ਼ੁਰੂ ਹੋ ਰਿਹਾ ਹੈ, ਜੋ ਕਿ ਲਗਾਤਾਰ 14 ਜੂਨ ਤੱਕ ਚੱਲੇਗਾ | ਇਸ ਫੈਸਟੀਵਲ ਵਿਚ ਐਨ.ਐਸ.ਡੀ. ਦੇ ਆਡੀਟੋਰੀਅਮ ਵਿਚ ਰੋਜ਼ਾਨਾ ਸ਼ਾਮ ਦੇ ਸਮੇਂ ਨਵੇਂ ਨਾਟਕ, ਨਵੇਂ ਪਾਤਰ ਅਤੇ ਨਵੀਆਂ ਕਹਾਣੀਆਂ ਦੇ ਆਧਾਰਿਤ ਨਾਟਕ ਪੇਸ਼ ਕੀਤੇ ਜਾਣਗੇ, ਜਿਸ ਦੇ ਪ੍ਰਤੀ ਐਨ.ਐਸ.ਡੀ. ਨੇ ਤਿਆਰੀ ਪੂਰੀ ਕਰ ਲਈ ਹੈ | ਇਸ ਫੈਸਟੀਵਲ ਵਿਚ ਸਭ ਤੋਂ ਪਹਿਲਾਂ 'ਤਮਾਸ਼ਾ' ਨਾਟਕ ਦੀ ਪੇਸ਼ਕਾਰੀ ਹੋਵੇਗੀ | ਇਸ ਉਪਰੰਤ 'ਬਾਇਨ', 'ਤਾਜ ਮਹਿਲ ਦਾ ਟੈਂਡਰ', 'ਬੰਦ ਗਲੀ ਦਾ ਆਖਰੀ ਮਕਾਨ', 'ਤਮਸ', 'ਅੰਨਾ ਯੁੱਗ', 'ਬਾਬੂ ਜੀ', 'ਅੱਧੇ ਅਧੂਰੇ', 'ਸਮੁੰਦਰ ਮੰਥਨ' ਤੋਂ ਇਲਾਵਾ ਹੋਰ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ | ਇਨ੍ਹਾਂ ਨਾਟਕਾਂ 'ਚ ਸਮਾਜਿਕ ਮੁੱਦੇ ਤੋਂ ਲੈ ਕੇ ਪੌਰਾਣਿਕ ਅਤੇ ਸਾਹਿਤਕ ਵਿਸ਼ਿਆਂ ਨੂੰ ਨਾਟਕਾਂ ਵਿਚ ਪੇਸ਼ ਕੀਤਾ ਜਾਵੇਗਾ | ਕੁਝ ਨਾਟਕ ਵੀ ਅਜਿਹੇ ਹੋਣਗੇ ਜਿਨ੍ਹਾਂ ਦੇ ਦੋ ਸ਼ੋਅ ਕੀਤੇ ਜਾਣਗੇ | ਇਨ੍ਹਾਂ ਨਾਟਕਾਂ ਦਾ ਦਰਸ਼ਕ ਭਰਪੂਰ ਅਨੰਦ ਲੈ ਸਕਣਗੇ | ਐਨ.ਐਸ.ਡੀ. ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਾਟਕਾਂ ਵਿਚ ਨੌਜਵਾਨ ਪਾਤਰ ਨੂੰ ਮੰਚ ਮਿਲੇਗਾ ਅਤੇ ਉਹ ਆਪਣੀ ਪ੍ਰਤੀਭਾ ਨੰੂ ਵਿਖਾ ਸਕਣਗੇ |
ਪਿਛਲੀ ਖ਼ਬਰ ਦਿੱਲੀ ਦਾ ਮੌਸਮ ਬਣਿਆ ਸੁਹਾਵਣਾ ਅਗਲੀ ਖ਼ਬਰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜੀਵਨ ਰੱਖਿਅਕ ਦਵਾਈਆਂ ਦੇ ਅੰਤਰਰਾਜੀ ਗਰੋਹ ਦਾ ਕੀਤਾ ਪਰਦਾਫਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।