02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਦੱਖਣੀ ਜ਼ਿਲ੍ਹਾ ਥਾਣੇ ਦੀ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਨੂੰ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 15-04-2026
ਨਵੀਂ ਦਿੱਲੀ, 14 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਜ਼ਿਲ੍ਹਾ ਥਾਣੇ ਦੀ ਪੁਲਿਸ ਨੇ ਗੱਡੀਆਂ ਦੀ ਚੋਰੀ ਕਰਨ ਵਾਲੇ ਇਕ ਚੋਰ ਨੂੰ ਕਾਬੂ ਕੀਤਾ ਹੈ ਜੋ ਕਿ ਅਕਸਰ ਚੋਰੀ ਕੀਤੇ ਹੋਏ ਮੋਟਰਸਾਈਕਲ 'ਤੇ ਹੋਰ ਚੋਰੀਆਂ ਕਰਨ ਲਈ ਇਧਰ-ਉਧਰ ਘੁੰਮਦਾ ਰਹਿੰਦਾ ਸੀ | ਇਸ ਚੋਰ ਦਾ ਨਾਂਅ ਸਾਗਰ (25) ਹੈ ਜੋ ਕਿ ਦਿੱਲੀ ਦੇ ਮਦਨਗਿਰੀ ਇਲਾਕੇ ਦਾ ਰਹਿਣ ਵਾਲਾ ਹੈ | ਪੁਲਿਸ ਨੇ ਇਸ ਚੋਰ ਨੂੰ ਸੀ.ਸੀ.ਟੀ.ਵੀ. ਦਾ ਵਿਸ਼ਲੇਸ਼ਣ, ਸਥਾਨਕ ਖ਼ੁਫੀਆ ਦੀ ਜਾਣਕਾਰੀ ਮਿਲਣ ਅਤੇ ਤਕਨੀਕ ਨਿਗਰਾਨੀ ਦੇ ਆਧਾਰ 'ਤੇ ਸੰਕੇਤ ਇਲਾਕੇ ਵਿਚੋਂ ਗਿ੍ਫ਼ਤਾਰ ਕੀਤਾ | ਇਸ ਕੋਲੋਂ ਪੁਲਿਸ ਨੇ ਇਕ ਚੋਰੀ ਕੀਤਾ ਮੋਟਰਸਾਈਕਲ, ਇਕ ਸਕੂਟਰੀ ਤੇ ਹੋਰ ਗੱਡੀਆਂ ਬਰਾਮਦ ਕੀਤੀਆਂ ਹਨ | ਇਸ ਦੀ ਗਿ੍ਫ਼ਤਾਰੀ ਨਾਲ ਪੁਲਿਸ ਦੇ ਗੱਡੀਆਂ ਦੀ ਚੋਰੀ ਦੇ ਤਿੰਨ ਮਾਮਲੇ ਸੁਲਝੇ ਹਨ | ਇਸ ਚੋਰ ਖ਼ਿਲਾਫ਼ ਚੋਰੀ, ਖੋਹ ਅਤੇ ਅਸਲ੍ਹਾ ਐਕਟ ਦੇ ਅਪਰਾਧ ਵੀ ਸ਼ਾਮਿਲ ਹਨ | ਇਨ੍ਹਾਂ ਦੇ ਮਾਮਲੇ ਥਾਣਾ ਸ਼ਾਸਤਰੀ ਪਾਰਕ, ਤਿਮਾਰਪੁਰ, ਨਿਊ ਅਸ਼ੋਕ ਨਗਰ ਅਤੇ ਕੀਰਤੀ ਨਗਰ ਵਿਚ ਪਹਿਲਾਂ ਹੀ ਦਰਜ ਹਨ | ਪੁਲਿਸ ਇਸ ਤੋਂ ਹੋਰ ਪੁੱਛ-ਪੜਤਾਲ ਕਰ ਰਹੀ ਹੈ |
ਪਿਛਲੀ ਖ਼ਬਰ ਸਾਇੰਸ ਆਫ਼ ਸਪਿਰਿਚੁਅਲ ਮੈਡੀਟੇਸ਼ਨ ਸੈਂਟਰ ਦਾ ਉਦਘਾਟਨ ਅਗਲੀ ਖ਼ਬਰ ਟਰੈਫ਼ਿਕ ਪੁਲਿਸ ਨੇ 'ਪ੍ਰੋਜੈਕਟ ਸੰਗਮ' ਯੋਜਨਾ ਕੀਤੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।