02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਟਰੈਫ਼ਿਕ ਪੁਲਿਸ ਨੇ 'ਪ੍ਰੋਜੈਕਟ ਸੰਗਮ' ਯੋਜਨਾ ਕੀਤੀ ਸ਼ੁਰੂ

ਅਜੀਤ ਡੈਸਕ 15-04-2026
ਨਵੀਂ ਦਿੱਲੀ, 14 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇੰਨੀ ਟਰੈਫ਼ਿਕ ਹੋ ਗਈ ਹੈ ਕਿ ਕਿਧਰੇ ਵੀ ਜਾਣਾ ਹੋਵੇ ਤਾਂ ਘੰਟਿਆਂਬੱਧੀ ਟਰੈਫ਼ਿਕ ਵਿਚ ਲੋਕ ਫਸੇ ਰਹਿੰਦੇ ਹਨ | ਸਭ ਤੋਂ ਜ਼ਿਆਦਾ ਦਿੱਲੀ ਵਿਚ ਚੱਲ ਰਹੇ ਈ-ਰਿਕਸ਼ਾ ਟਰੈਫ਼ਿਕ ਜਾਮ ਕਰਨ ਵਿਚ ਮੋਹਰੀ ਹਨ | ਦਿੱਲੀ ਵਿਚ ਐਨੇ ਈ-ਰਿਕਸ਼ਾ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਰਿਹਾ ਹੈ | ਇਸ ਦੇ ਨਾਲ ਹੀ ਨਾਜਾਇਜ਼ ਤੌਰ 'ਤੇ ਚਲ ਰਹੇ ਈ-ਰਿਕਸ਼ਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ, ਜਿਨ੍ਹਾਂ 'ਤੇ ਟਰੈਫ਼ਿਕ ਪੁਲਿਸ ਕਾਰਵਾਈ ਤਾਂ ਕਰ ਰਹੀ ਹੈ, ਪ੍ਰੰਤੂ ਫਿਰ ਵੀ ਇਹ ਈ-ਰਿਕਸ਼ਾ ਚੱਲ ਰਹੇ ਹਨ | ਵਧ ਰਹੀ ਟਰੈਫ਼ਿਕ ਜਾਮ ਦੀ ਸਮੱਸਿਆ ਪ੍ਰਤੀ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਦੇ ਨਿਰਦੇਸ਼ਾਂ 'ਤੇ ਟਰੈਫ਼ਿਕ ਪੁਲਿਸ ਨੇ 'ਪ੍ਰੋਜੈਕਟ ਸੰਗਮ' ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਲਗਾਤਾਰ ਚੱਲੇਗੀ | ਉਪ ਰਾਜਪਾਲ ਨੇ ਸਾਫ਼ ਤੌਰ 'ਤੇ ਕਿਹਾ ਕਿ ਇਸ ਯੋਜਨਾ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ | ਇਸ ਯੋਜਨਾ ਦਾ ਮੁੱਖ ਉਦੇਸ਼ ਟਰੈਫ਼ਿਕ ਵਿਵਸਥਾ ਵਿਚ ਟਕਰਾਓ ਦੀ ਸਥਿਤੀ ਨੂੰ ਖ਼ਤਮ ਕਰਨਾ ਹੈ |
ਇਸ ਤੋਂ ਇਲਾਵਾ ਰੈਜੀਡੈਂਟ ਵੈੱਲਫ਼ੇਅਰ ਐਸੋਸੀਏਸ਼ਨਜ਼ (ਆਰ.ਡਬਲਿਊ.ਏ.) ਅਤੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਨੂੰ ਇਕ ਮੰਚ 'ਤੇ ਲਿਆ ਕੇ ਟਰੈਫ਼ਿਕ ਨਾਲ ਸੰਬੰਧਿਤ ਸਮੱਸਿਆਵਾਂ 'ਤੇ ਵਿਚਾਰ-ਚਰਚਾ ਕੀਤੀ ਜਾਵੇ |
ਪਿਛਲੀ ਖ਼ਬਰ ਦੱਖਣੀ ਜ਼ਿਲ੍ਹਾ ਥਾਣੇ ਦੀ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਐਪੈਕਸ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।