02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਵਲੋਂ ਵਰਕਸ਼ਾਪ ਕਰਵਾਈ <br/>

ਅਜੀਤ ਡੈਸਕ 15-04-2026
ਯਮੁਨਾਨਗਰ, 14 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਚਾਕਲੇਟ ਇਨੋਵੇਸ਼ਨ ਅਤੇ ਰਚਨਾਤਮਕਤਾ ਵਰਕਸ਼ਾਪ ਗ੍ਰਹਿ ਵਿਗਿਆਨ ਵਿਭਾਗ (ਭੋਜਨ, ਪੋਸ਼ਣ ਅਤੇ ਖੁਰਾਕ ਵਿਗਿਆਨ) ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਵਲੋਂ ਇੰਸਟੀਚਿਊਸ਼ਨ ਆਫ਼ ਇਨੋਵੇਸ਼ਨ ਕੌਂਸਲ ਅਤੇ ਉੱਦਮਤਾ ਸੈੱਲ ਦੇ ਸਹਿਯੋਗ ਨਾਲ ਸਫਲਤਾਪੂਰਵਕ ਕਰਵਾਈ ਗਈ |ਇਸ ਮੌਕੇ ਪ੍ਰੋ. ਹਰਿੰਦਰ ਪਾਲ ਸਿੰਘ ਲਾਂਬਾ ਵਿਭਾਗ ਮੁਖੀ ਐਮ. ਬੀ. ਏ. ਫਾਰਮਾਸਿਊਟੀਕਲਜ਼ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਨੇ ਚਾਕਲੇਟ ਦੇ ਵਿਗਿਆਨਕ ਅਤੇ ਨਵੀਨਤਾਕਾਰੀ ਪਹਿਲੂਆਂ 'ਤੇ ਇਕ ਭਾਸ਼ਣ ਦਿੱਤਾ | ਪਵਨਦੀਪ ਸਿੰਘ ਉੱਦਮੀ ਅਤੇ ਮਾਲਕ ਟਵਿੰਕਲ ਮੇਲੋਡੀਜ਼ ਅੰਬਾਲਾ ਨੇ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਚਾਕਲੇਟ ਨਿਰਮਾਣ ਤਕਨੀਕਾਂ ਵਿਚ ਸਿਖਲਾਈ ਦਿੱਤੀ | ਇਸ ਮੌਕੇ ਵਿਦਿਆਰਥੀਆਂ ਨੇ ਪ੍ਰੋਗਰਾਮ 'ਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਰਚਨਾਤਮਕ ਉਤਪਾਦ ਵਿਕਾਸ ਅਤੇ ਪੇਸ਼ਕਾਰੀ ਬਾਰੇ ਕੀਮਤੀ ਸਮਝ ਪ੍ਰਾਪਤ ਕੀਤੀ | ਇਸ ਦੌਰਾਨ ਡਾ. ਵਰਿੰਦਰ ਗਾਂਧੀ ਡਾਇਰੈਕਟਰ ਅਤੇ ਡਾ. ਸੁਖਵਿੰਦਰ ਕੌਰ ਪਿ੍ੰਸੀਪਲ ਨੇ ਪ੍ਰਬੰਧਕ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਨਵੀਨਤਾ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ | ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਡਾ: ਪ੍ਰਭਜੋਤ ਕੌਰ, ਰੂਹੀ ਗਰੇਵਾਲ, ਪ੍ਰਾਚੀ, ਵਿਸ਼ਾਖਾ ਅਤੇ ਕਾਜਲ ਦਾ ਵਿਸ਼ੇਸ਼ ਯੋਗਦਾਨ ਰਿਹਾ |

ਪਿਛਲੀ ਖ਼ਬਰ ਕੇਂਦਰ ਅਤੇ ਰਾਜ ਸਰਕਾਰਾਂ ਬਾਬਾ ਸਾਹਿਬ ਦੇ ਦਿਖਾਏ ਰਸਤੇ 'ਤੇ ਚੱਲ ਰਹੀਆਂ ਹਨ-ਸੁਭਾਸ਼ ਬਰਾਲਾ <br/> ਅਗਲੀ ਖ਼ਬਰ ਸਰਵਰ ਡਾਊਨ ਨਾਲ ਖਰੀਦ ਪ੍ਰਣਾਲੀ ਰਹੀ ਠੱਪ-ਟਰੈਕਟਰ-ਟਰਾਲੀਆਂ ਦੀਆਂ ਲੱਗੀਆਂ ਕਤਾਰਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।