14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕੈਮੀਕਲ ਫ਼ੈਕਟਰੀ 'ਚ ਅੱਗ ਤੇ ਧਮਾਕੇ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਪੀ. ਐਸ. ਆਈ. ਰਵੀ ਕੁਮਾਰ ਸ਼ਹੀਦ <br/>

ਅੰਤਿਮ ਸੰਸਕਾਰ ਲਈ ਲਿਜਾਂਦੇ ਹੋਏ, ਅੰਤਿਮ ਸੰਸਕਾਰ ਸਮੇਂ ਗਾਰਡ ਆਫ ਆਨਰ ਦਿੱਤੇ ਹੋਏ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਓ. ਪੀ. ਸੈਣੀ <br/> 23-02-2026
ਗੂਹਲਾ ਚੀਕਾ/ਕੈਥਲ, 22 ਫਰਵਰੀ (ਓ. ਪੀ. ਸੈਣੀ)-ਫ਼ਰੀਦਾਬਾਦ ਜ਼ਿਲ੍ਹੇ ਦੇ ਮੁਜੇਸਰ ਖੇਤਰ 'ਚ ਇਕ ਕੈਮੀਕਲ ਫ਼ੈਕਟਰੀ 'ਚ ਭਿਆਨਕ ਅੱਗ ਤੇ ਧਮਾਕੇ ਦੌਰਾਨ ਬਹਾਦਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਪੀ. ਐਸ. ਆਈ. ਰਵੀ ਕੁਮਾਰ ਕਸ਼ਯਪ ਸ਼ਹੀਦ ਹੋ ਗਏ | ਉਹ ਮੂਲ ਰੂਪ ਵਿਚ ਕੈਥਲ ਜ਼ਿਲ੍ਹੇ ਦੇ ਕਿਓਡਕ ਪਿੰਡ ਦਾ ਰਹਿਣ ਵਾਲਾ ਸੀ ਅਤੇ ਮੁਜੇਸਰ ਪੁਲਿਸ ਸਟੇਸ਼ਨ 'ਚ ਤਾਇਨਾਤ ਸੀ | ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ 16 ਫਰਵਰੀ ਨੂੰ ਮੁਜੇਸਰ 'ਚ ਇਕ ਕੈਮੀਕਲ ਫ਼ੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ, ਡਿਊਟੀ ਅਫ਼ਸਰ ਵਜੋਂ ਪੀ. ਐਸ. ਆਈ. ਰਵੀ ਕੁਮਾਰ ਕਸ਼ਯਪ, ਬਿਨਾਂ ਦੇਰੀ ਕੀਤੇ ਘਟਨਾ ਸਥਾਨ 'ਤੇ ਪਹੁੰਚੇ, ਸਥਿਤੀ ਨੂੰ ਕਾਬੂ ਕੀਤਾ ਅਤੇ ਬਚਾਅ ਕਾਰਜ ਸ਼ੁਰੂ ਕੀਤੇ | ਇਸ ਦੌਰਾਨ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਈ ਲੋਕ ਝੁਲਸ ਗਏ | ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਪੀ. ਐਸ. ਆਈ. ਰਵੀ ਕੁਮਾਰ ਵੀ ਗੰਭੀਰ ਰੂਪ 'ਚ ਝੁਲਸ ਗਿਆ | ਉਸ ਨੂੰ ਇਲਾਜ ਲਈ ਦਿੱਲੀ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਥੇ 21 ਫਰਵਰੀ ਨੂੰ ਉਸ ਦੀ ਮੌਤ ਹੋ ਗਈ | ਐਤਵਾਰ ਨੂੰ ਸ਼ਹੀਦ ਪੀ. ਐਸ. ਆਈ. ਰਵੀ ਕੁਮਾਰ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਕਿਓਡਕ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ | ਫ਼ਰੀਦਾਬਾਦ ਤੋਂ ਇਕ ਗਾਰਡ ਆਫ ਆਨਰ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਡੀ. ਸੀ. ਪੀ. ਹੈੱਡਕੁਆਰਟਰ ਅਭਿਸ਼ੇਕ ਜੋਰਵਾਲ, ਫ਼ਰੀਦਾਬਾਦ ਤੋਂ ਭਲਾਈ ਇੰਸਪੈਕਟਰ ਸੁਸ਼ੀਲਾ, ਸੀ. ਡੀ. ਆਈ. ਅਸ਼ੋਕ, ਕੈਥਲ ਤੋਂ ਡੀ. ਐਸ. ਪੀ. ਸੁਸ਼ੀਲ ਪ੍ਰਕਾਸ਼, ਭਲਾਈ ਇੰਸਪੈਕਟਰ ਓਮਪ੍ਰਕਾਸ਼, ਐਸ. ਐਚ. ਓ. ਸਦਰ ਇੰਸਪੈਕਟਰ ਰਮੇਸ਼, ਕਿਓਡਕ ਚੌਕੀ ਇੰਚਾਰਜ ਏ. ਐਸ. ਆਈ. ਮੋਹਨ ਤੇ ਹੋਰ ਪੁਲਿਸ ਅਧਿਕਾਰੀਆਂ ਅਤੇ ਸਟਾਫ਼ ਨ ਫੁਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ | ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਬਹਾਦਰ ਪੁੱਤਰ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ |

ਪਿਛਲੀ ਖ਼ਬਰ ਐਸ. ਅਸ਼ੋਕ ਭੌਰਾ ਦੀ ਪੁਸਤਕ ਕੱਲ੍ਹ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ 'ਚ ਕੀਤੀ ਜਾਵੇਗੀ ਜਾਰੀ ਅਗਲੀ ਖ਼ਬਰ ਪੁਲਿਸ ਥਾਣਾ ਜਾਖ਼ਲ 'ਚ ਕੀਤੀ ਸਾਫ਼ ਸਫ਼ਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।