14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਐਸ. ਅਸ਼ੋਕ ਭੌਰਾ ਦੀ ਪੁਸਤਕ ਕੱਲ੍ਹ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ 'ਚ ਕੀਤੀ ਜਾਵੇਗੀ ਜਾਰੀ

ਅਜੀਤ ਡੈਸਕ 23-02-2026

ਜਲੰਧਰ, 22 ਫਰਵਰੀ (ਜਸਪਾਲ ਸਿੰਘ)-ਪ੍ਰਸਿੱਧ ਲੇਖਕ ਤੇ ਪੱਤਰਕਾਰ ਐਸ. ਅਸ਼ੋਕ ਭੌਰਾ ਦੀ ਪੁਸਤਕ 'ਪੰਜਾਬੀ ਰੂਟਸ ਅਮੇਰੀਕਨ ਡਰੀਮਜ਼' 24 ਫਰਵਰੀ ਨੂੰ ਸਥਾਨਕ ਰਾਇਲ ਕੋਰਟ ਹੋਟਲ (ਨੇੜੇ ਜੋਤੀ ਚੌਕ) ਵਿਖੇ ਬਾਅਦ ਦੁਪਹਿਰ 3 ਵਜੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਾਰੀ ਕੀਤੀ ਜਾਵੇਗੀ। ਇਸ ਮੌਕੇ ਸਮਾਗਮ 'ਚ ਸੰਸਦ ਮੈਂਬਰ ਮੁਨੀਸ਼ ਤਿਵਾੜੀ ਬਤੌਰ ਮੁੱਖ ਮਹਿਮਾਨ, ਜਦਕਿ ਡਾ. ਰਾਜ ਕੁਮਾਰ ਚੱਬੇਵਾਲ ਸੰਸਦ ਮੈਂਬਰ, ਐਸ. ਪੀ. ਸਿੰਘ ਓਬਰਾਏ (ਸਰਬਤ ਦਾ ਭਲਾ ਟਰੱਸਟ), ਦੀਪਕ ਬਾਲੀ ਸਲਾਹਕਾਰ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਪੰਜਾਬ ਸਰਕਾਰ, ਬਹਾਦਰ ਸਿੰਘ (ਵੰਨ ਬੀਟ ਮੈਡੀਕਲ ਗਰੁੱਪ) ਅਤੇ ਅਮੋਲਕ ਸਿੰਘ ਗਾਖਲ (ਗਾਖਲ ਗਰੁੱਪ ਅਮਰੀਕਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਪ੍ਰੋ. ਵਰਿਆਮ ਸਿੰਘ ਸੰਧੂ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਉਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਵਲੋਂ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਚੇਤਨਾ ਮੰਚ ਦੇ ਜਥੇਬੰਦਕ ਸਕੱਤਰ ਗੁਰਮੀਤ ਪਲਾਹੀ ਨੇ ਦਿੱਤੀ।

ਪਿਛਲੀ ਖ਼ਬਰ ਗੁਜਰਾਲ ਫਾਊਂਡੇਸ਼ਨ ਵਲੋਂ ਅਗਲੀ ਖ਼ਬਰ ਕੈਮੀਕਲ ਫ਼ੈਕਟਰੀ 'ਚ ਅੱਗ ਤੇ ਧਮਾਕੇ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਪੀ. ਐਸ. ਆਈ. ਰਵੀ ਕੁਮਾਰ ਸ਼ਹੀਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।