19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੈਨਿਕਾਂ ਦੀ ਕੁਰਬਾਨੀ ਤੇ ਸਮਰਪਣ ਬੇਮਿਸਾਲ-ਨਵੀਨ ਜਿੰਦਲ <br/>

ਅਜੀਤ ਡੈਸਕ 21-02-2026
ਗੂਹਲਾ ਚੀਕਾ/ਕੁਰੂਕਸ਼ੇਤਰ, 20 ਫਰਵਰੀ (ਓ. ਪੀ. ਸੈਣੀ)-ਜਿਵੇਂ ਹੀ 'ਭਾਰਤ ਰਣਭੂਮੀ ਦਰਸ਼ਨ ਯਾਤਰਾ' ਦੇ ਫ਼ੌਜੀ ਵਾਹਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਤੀਜੇ ਗੇਟ 'ਤੇ ਦਾਖਲ ਹੋਏ, ਪੂਰਾ ਕੈਂਪਸ ਦੇਸ਼ ਭਗਤੀ ਦੇ ਜੋਸ਼ ਨਾਲ ਭਰ ਗਿਆ | ਫ਼ੌਜੀ ਬੈਂਡ ਦੀਆਂ ਸੁਰੀਲੀਆਂ ਧੁਨਾਂ ਤੇ ਐਨਸੀਸੀ ਕੈਡਟਾਂ ਦੇ ਅਨੁਸ਼ਾਸਨ ਦੇ ਵਿਚਕਾਰ, ਸੰਸਦ ਮੈਂਬਰ ਨਵੀਨ ਜਿੰਦਲ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਸੋਮਨਾਥ ਸਚਦੇਵਾ ਨੇ ਸੈਨਿਕਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਯਾਤਰਾ ਨੂੰ ਹਰੀ ਝੰਡੀ ਦਿਖਾਈ | ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਰ. ਕੇ. ਸਦਨ ਵਿਖੇ ਆਯੋਜਿਤ ਇਕ ਪ੍ਰੋਗਰਾਮ 'ਚ ਮੇਜਰ ਜਨਰਲ ਅਰਵਿੰਦ ਯਾਦਵ ਨੇ ਸੰਸਦ ਮੈਂਬਰ ਨਵੀਨ ਜਿੰਦਲ ਤੇ ਵਾਈਸ ਚਾਂਸਲਰ ਨੂੰ ਯਾਤਰਾ ਦੇ ਉਦੇਸ਼ਾਂ ਤੇ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਯਾਤਰਾ ਕਿਵੇਂ ਜਨਤਾ ਨੂੰ ਦੇਸ਼ ਭਗਤੀ ਦਾ ਸੰਦੇਸ਼ ਦੇ ਰਹੀ ਹੈ | ਪ੍ਰੋਗਰਾਮ ਦੌਰਾਨ, ਮੇਜਰ ਜਨਰਲ ਯਾਦਵ ਨੇ ਐਮ. ਪੀ. ਜਿੰਦਲ ਨੂੰ ਫ਼ੌਜ, ਜਲ ਸੈਨਾ ਤੇ ਬੀ. ਐਸ. ਐਫ. ਦੇ ਬਹਾਦਰ ਸੈਨਿਕਾਂ ਨਾਲ ਜਾਣੂ ਕਰਵਾਇਆ | ਸੈਨਿਕਾਂ ਨੇ ਇਕ ਵਿਸ਼ੇਸ਼ ਵੀਡੀਓ ਰਾਹੀਂ ਆਪਣੀ ਯਾਤਰਾ ਦੀਆਂ ਪ੍ਰੇਰਨਾਦਾਇਕ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੰਸਦ ਮੈਂਬਰ ਨਵੀਨ ਜਿੰਦਲ ਦੁਆਰਾ ਤਿਰੰਗੇ ਨੂੰ ਸਨਮਾਨਿਤ ਕਰਨ ਲਈ ਕੀਤੇ ਗਏ ਇਤਿਹਾਸਕ ਯਤਨਾਂ ਦੀ ਪ੍ਰਸੰਸਾ ਕੀਤੀ | ਆਪਣੇ ਸੰਬੋਧਨ 'ਚ ਸੰਸਦ ਮੈਂਬਰ ਨਵੀਨ ਜਿੰਦਲ ਨੇ ਲੈਫ਼ਟੀਨੈਂਟ ਕਰਨਲ ਅਰਦੇਸੀਰ ਤਾਰਾਪੋਰ, ਮੇਜਰ ਹੁਸ਼ਿਆਰ ਸਿੰਘ ਤੇ ਸੈਕੰਡ ਲੈਫ਼ਟੀਨੈਂਟ ਅਰੁਣ ਖੇਤਰਪਾਲ ਵਰਗੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, 'ਸਾਡੇ ਸੈਨਿਕਾਂ ਦੀ ਕੁਰਬਾਨੀ ਤੇ ਆਤਮ-ਨਿਰਭਰਤਾ ਦੀ ਭਾਵਨਾ ਬੇਮਿਸਾਲ ਹੈ | ਉਹ ਦਿਨ-ਰਾਤ ਸਰਹੱਦਾਂ 'ਤੇ ਪਹਿਰਾ ਦਿੰਦੇ ਹਨ ਤਾਂ ਜੋ ਦੇਸ਼ ਦਾ ਹਰ ਨਾਗਰਿਕ ਤਾਜ਼ੀ ਹਵਾ ਵਿਚ ਸਾਹ ਲੈ ਸਕੇ | ਅਸੀਂ ਸੈਨਿਕਾਂ ਦੀ ਬਹਾਦਰੀ ਤੇ ਸਮਰਪਣ ਕਾਰਨ ਹੀ ਸੁਰੱਖਿਅਤ ਹਾਂ | ਸਾਨੂੰ ਆਪਣੇ ਸੈਨਿਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ |' ਇਸ ਮੌਕੇ ਸੰਸਦ ਮੈਂਬਰ ਜਿੰਦਲ ਨੇ ਬਹਾਦਰ ਔਰਤਾਂ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ, ਉਨ੍ਹਾਂ ਦੇ ਮਾਣਭੱਤੇ ਨੂੰ 10,000 ਤੋਂ ਵਧਾ ਕੇ 21,000 ਕਰਨ ਦਾ ਐਲਾਨ ਕੀਤਾ | ਫਲੈਗ ਫਾੳਾੂਡੇਸ਼ਨ ਆਫ਼ ਇੰਡੀਆ ਦੇ ਸੀ. ਈ. ਓ. ਮੇਜਰ ਜਨਰਲ (ਸੇਵਾਮੁਕਤ) ਅਸੀਮ ਕੋਹਲੀ ਨੇ ਸਾਰੇ ਸੈਨਿਕਾਂ ਨੂੰ ਰਾਸ਼ਟਰੀ ਝੰਡਾ ਭੇਟ ਕਰਕੇ ਵਧਾਈ ਦਿੱਤੀ | ਮੇਜਰ ਜਨਰਲ ਅਰਵਿੰਦ ਯਾਦਵ ਤੇ ਉਨ੍ਹਾਂ ਦੀ ਟੀਮ ਨੇ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਹਿੰਮਤ ਤੇ ਬਹਾਦਰੀ ਦੇ ਪ੍ਰਤੀਕ ਵਜੋਂ 'ਤੋਪ' ਭੇਟ ਕੀਤੀ | ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ | ਵਿਜ਼ਨ ਆਫ਼ ਦ ਫਲੈਗ ਫਾਊਾਡੇਸ਼ਨ ਆਫ਼ ਇੰਡੀਆ ਅਤੇ ਜਿੰਦਲ ਸਟੀਲ ਦੇ ਸਹਿਯੋਗ ਨਾਲ ਆਯੋਜਿਤ ਇਸ ਦੇਸ਼ ਭਗਤੀ ਸਮਾਗਮ 'ਚ, ਸੰਸਦ ਮੈਂਬਰ ਨਵੀਨ ਜਿੰਦਲ ਨੇ ਨਾਗਰਿਕਾਂ ਨੂੰ ਦੇਸ਼ ਦੇ ਪਵਿੱਤਰ ਪ੍ਰਤੀਕ, ਰਾਸ਼ਟਰੀ ਝੰਡੇ, ਤਿਰੰਗੇ ਦਾ ਸਤਿਕਾਰ ਕਰਨ ਤੇ ਉਨ੍ਹਾਂ ਲਈ ਕੰਮ ਕਰਨ ਦੀ ਅਪੀਲ ਕੀਤੀ | ਉਨ੍ਹਾਂ ਨਾਗਰਿਕਾਂ ਨੂੰ ਪੁਰਾਣੇ ਅਤੇ ਖ਼ਰਾਬ ਹੋਏ ਝੰਡਿਆਂ ਨੂੰ ਸਤਿਕਾਰ ਨਾਲ ਸੰਭਾਲਣ ਦੀ ਅਪੀਲ ਕੀਤੀ, ਜਿਨ੍ਹਾਂ ਨੂੰ ਰੀਸਾਈਕਲ ਕਰਕੇ ਤਿਰੰਗੇ ਵਿਚ ਦੁਬਾਰਾ ਬਣਾਇਆ ਜਾਵੇਗਾ ਅਤੇ ਰਾਸ਼ਟਰ ਨੂੰ ਸੌਂਪਿਆ ਜਾਵੇਗਾ | ਵਾਈਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਵੀ ਸੈਨਿਕਾਂ ਦੇ ਸਾਹਸ ਦੀ ਪ੍ਰਸੰਸਾ ਕੀਤੀ | ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ 'ਚ ਕਰਨਲ ਅਸਵਿਨ, ਡਾ. ਜਗਵਿੰਦਰ ਸਿੰਘ ਵਿਰਕ, ਪ੍ਰੋਫੈਸਰ ਏ.ਆਰ. ਚੌਧਰੀ, ਪ੍ਰੋਫੈਸਰ ਅਨੀਤਾ ਦੁਆ, ਪ੍ਰੋਫੈਸਰ ਰੀਟਾ, ਪ੍ਰੋਫੈਸਰ ਬਿ੍ਜੇਸ਼ ਸਾਹਨੀ, ਪ੍ਰੋਫੈਸਰ ਵਿਵੇਕ ਚਾਵਲਾ, ਐਮ.ਕੇ. ਮੋਦਗਿਲ, ਡਾ. ਅਤੁੱਲ ਯਾਦਵ, ਵਿਸਾਲ ਸਿੰਗਲਾ, ਵਿਨੋਦ ਗਰਗ, ਦਿਨੇਸ਼ ਜਿੰਦਲ ਅਤੇ ਗੌਰਵ ਸਿੰਗਲਾ ਸ਼ਾਮਲ ਸਨ |

ਪਿਛਲੀ ਖ਼ਬਰ ਸਰੋਜਨੀ ਨਗਰ ਇਲਾਕੇ 'ਚ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਬੰਦ ਕੀਤੇ ਜਾਣ 'ਤੇ ਜਤਾਇਆ ਇਤਰਾਜ਼ <br/> ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਟੈਲੇਂਟ ਸ਼ੋਅ 2026 ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।