19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਜਲ ਸੰਭਾਲ ਦੀ ਦਿਸ਼ਾ ਵਿਚ ਨਿਰੰਕਾਰੀ ਮਿਸ਼ਨ ਦਾ ਮਜ਼ਬੂਤ ਕਦਮ 'ਪ੍ਰੋਜੈਕਟ ਅੰਮਿ੍ਤ' ਦਾ ਚੌਥਾ ਪੜਾਅ <br/>

ਮਾਤਾ ਸੁਦੀਕਸ਼ਾ <br/> 19-02-2026
ਨਵੀਂ ਦਿੱਲੀ, 18 ਫਰਵਰੀ (ਮਿਸਰਦੀਪ ਭਾਟੀਆ)-ਜਦੋਂ ਸੇਵਾ ਸਾਧਨਾ ਬਣ ਜਾਵੇ ਅਤੇ ਪ੍ਰਕਿਰਤੀ ਦੇ ਪ੍ਰਤੀ ਸੰਵੇਦਨਾ ਜੀਵਨ ਦਾ ਮੂਲ ਮੰਤਰ ਹੋਵੇ ਤਾਂ ਪਵਿੱਤਰ ਸੰਕਲਪ ਜਨਮ ਲੈਂਦੇ ਹਨ | ਮਾਨਵ ਸੇਵਾ ਅਤੇ ਲੋਕ ਭਲਾਈ ਦੀ ਇਸ ਬ੍ਰਹਮ ਚੇਤਨਾ ਨੂੰ ਸਾਕਾਰ ਰੂਪ ਦੇਣ ਲਈ ਸੰਤ ਨਿਰੰਕਾਰੀ ਮਿਸ਼ਨ ਦੁਆਰਾ 'ਪ੍ਰੋਜੈਕਟ ਅੰਮਿ੍ਤ' ਦੇ ਅੰਤਰਗਤ 'ਸਾਫ਼ ਪਾਣੀ, ਸਾਫ਼ ਮਨ' ਮੁਹਿੰਮ ਦੇ ਚੌਥੇ ਪੜਾਅ ਦੀ ਸ਼ਾਨਦਾਰ ਸ਼ੁਰੂਆਤ ਐਤਵਾਰ 22 ਫਰਵਰੀ, 2026 ਨੂੰ ਸਵੇਰੇ 8 ਵਜੇ ਤੋਂ 11 ਵਜੇ ਤੱਕ ਮਾਤਾ ਸੁਦੀਕਸ਼ਾ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿਚ ਕੀਤੀ ਜਾ ਰਹੀ ਹੈ | ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਸ਼ਾਲ ਮੁਹਿੰਮ ਦੇਸ਼ ਭਰ ਵਿਚ 1500 ਤੋਂ ਵੱਧ ਥਾਵਾਂ 'ਤੇ ਇਕੋ ਸਮੇਂ ਚਲਾਈ ਜਾਵੇਗੀ | ਇਸ ਵਿਆਪਕ ਵਿਸਥਾਰ ਦੇ ਕਾਰਨ ਇਹ ਯਤਨ ਇਤਿਹਾਸਕ ਬਣ ਜਾਵੇਗਾ, ਜੋ ਪਾਣੀ ਦੀ ਸੰਭਾਲ ਅਤੇ ਸਫ਼ਾਈ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਾਏਗਾ | ਇਸ ਪਹਿਲ ਦਾ ਮੂਲ ਉਦੇਸ਼ ਸਮਾਜ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਜਲ ਸਿਰਫ ਇਕ ਸਰੋਤ ਨਹੀਂ ਹੈ, ਇਹ ਜੀਵਨ ਦਾ ਆਧਾਰ ਹੈ ਅਤੇ ਪਰਮਾਤਮਾ ਦਾ ਅਮੁੱਲ ਤੋਹਫ਼ਾ ਹੈ, ਜਿਸ ਦੀ ਰੱਖਿਆ ਕਰਨਾ ਹਰ ਮਨੁੱਖ ਦਾ ਨੈਤਿਕ ਫਰਜ਼ ਹੈ | ਸੰਤ ਨਿਰੰਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਨੂੰ ਅਪਣਾਉਂਦੇ ਹੋਏ ਸਾਲ 2023 'ਚ ਸੱਭਿਆਚਾਰਕ ਮੰਤਰਾਲਾ , ਭਾਰਤ ਸਰਕਾਰ ਦੇ ਸਹਿਯੋਗ ਨਾਲ 'ਪ੍ਰੋਜੈਕਟ ਅੰਮਿ੍ਤ' ਸ਼ੁਰੂ ਕੀਤਾ ਸੀ | ਇਹ ਪੁਨੀਤ ਪਹਿਲ ਪਾਣੀ ਦੀ ਸੰਭਾਲ ਨੂੰ ਕਿਸੇ ਇਕ ਦਿਨ ਜਾਂ ਮੁਹਿੰਮ ਤੱਕ ਹੀ ਸੀਮਤ ਨਾ ਰੱਖ ਕੇ ਉਸ ਨੂੰ ਜੀਵਨ ਸ਼ੈਲੀ, ਸੰਸਕਾਰ ਅਤੇ ਸੇਵਾ ਭਾਵ ਦੇ ਰੂਪ ਵਿਚ ਪ੍ਰਗਟ ਕਰਨ ਦੀ ਪ੍ਰੇਰਨਾ ਦਿੰਦੀ ਹੈ | ਸਤਿਗੁਰੂ ਮਾਤਾ ਸੁਦੀਕਸ਼ਾ ਦਾ ਸੰਦੇਸ਼ ਹਮੇਸ਼ਾ ਇਹੀ ਰਿਹਾ ਹੈ ਕਿ ਇਸ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਹਿਲਾਂ ਨਾਲੋਂ ਜ਼ਿਆਦਾ ਸੁੰਦਰ, ਸਾਫ਼ ਅਤੇ ਸੰਤੁਲਿਤ ਬਣਾਈਏ | 'ਸਾਫ਼ ਪਾਣੀ ਸਾਫ਼ ਮਨ' ਮੁਹਿੰਮ ਉਸ ਪਵਿੱਤਰ ਸੰਕਲਪ ਦਾ ਇਕ ਜੀਵੰਤ ਰੂਪ ਹੈ |

ਪਿਛਲੀ ਖ਼ਬਰ ਖੋਜ ਕਾਰਜ ਨੂੰ ਉਤਸ਼ਾਹਿਤ ਕਰਨ ਲਈ ਜਰਨਲ ਪ੍ਰਕਾਸ਼ਨ ਸਹਾਇਤਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਦਾ ਵਿਲੱਖਣ ਯੋਗਦਾਨ-ਤਰਲੋਚਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।