19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਦਾ ਵਿਲੱਖਣ ਯੋਗਦਾਨ-ਤਰਲੋਚਨ ਸਿੰਘ <br/>

ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟੇ੍ਰਨਿੰਗ ਖਡੂਰ ਸਾਹਿਬ ਦੇ ਹੋਣਹਾਰ ਵਿਦਿਆਰਥੀ | <br/> 19-02-2026
ਨਵੀਂ ਦਿੱਲੀ, 18 ਫਰਵਰੀ (ਮਿਸਰਦੀਪ ਭਾਟੀਆ)-ਪਿਛਲੇ ਕਈ ਸਾਲਾਂ ਤੋਂ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟੇ੍ਰਨਿੰਗ ਖਡੂਰ ਸਾਹਿਬ ਨੇ ਦੁਨੀਆ ਦੇ ਸਾਰੇ ਗੁਰਦੁਆਰਿਆਂ ਨੂੰ ਇਕ ਨਵਾਂ ਰਸਤਾ ਦਿਖਾਇਆ ਹੈ | ਇਸ ਖ਼ਾਸ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਸ. ਤਰਲੋਚਨ ਸਿੰਘ ਸਾਬਕਾ ਸੰਸਦ ਮੈਂਬਰ ਨੇ ਦੱਸਿਆ ਕਿ ਸੰਸਥਾ ਦੀ ਸੱਤ ਮੰਜ਼ਿਲਾ ਇਮਾਰਤ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਸੱਚਮੁੱਚ ਇਕ 'ਚਾਨਣ ਮੁਨਾਰਾ' ਬਣ ਗਈ ਹੈ | ਬਾਬਾ ਸੇਵਾ ਸਿੰਘ ਨੇ ਲੜਕੀਆਂ ਅਤੇ ਲੜਕਿਆਂ ਨੂੰ ਸਿਖਲਾਈ ਪ੍ਰਦਾਨ ਕਰਨ ਵਿਚ ਅਗਵਾਈ ਕੀਤੀ ਹੈ, ਤਾਂ ਜੋ ਉਹ ਵੱਖ-ਵੱਖ ਕੇਂਦਰੀ ਪ੍ਰੀਖਿਆਵਾਂ ਵਿਚ ਮੁਕਾਬਲਾ ਕਰ ਸਕਣ | 100 ਵਿਦਿਆਰਥੀਆਂ ਨੂੰ ਪਹਿਲਾਂ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਖਾਸ ਕਰਕੇ ਪੁਲਿਸ ਵਿਭਾਗ ਵਿਚ ਨੌਕਰੀਆਂ ਮਿਲ ਚੁੱਕੀਆਂ ਹਨ |
ਜੇ.ਈ.ਈ. ਮੇਨ 2026 ਸੈਸ਼ਨ-1 ਦੀ ਹਾਲ ਵਿਚ ਹੋਈ ਪ੍ਰੀਖਿਆ ਵਿਚ ਅੱਠ ਵਿਦਿਆਰਥੀਆਂ ਨੇ 90ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਵੰਸ਼ਦੀਪ ਸਿੰਘ (ਅੰਮਿ੍ਤਸਰ) ਨੇ 99.03% ਪ੍ਰਾਪਤ ਕੀਤੇ ਹਨ | ਉਹ ਭਾਰਤ ਦੇ ਕਿਸੇ ਵੀ ਆਈ.ਆਈ.ਟੀ. ਜਾਂ ਇੰਜੀਨੀਅਰਿੰਗ ਕਾਲਜ ਵਿਚ ਦਾਖ਼ਲ ਹੋਣ ਲਈ ਪੂਰੀ ਤਰ੍ਹਾਂ ਯੋਗ ਹੈ |
ਸ. ਤਰਲੋਚਨ ਸਿੰਘ ਨੇ ਅੱਗੇ ਕਿਹਾ ਕਿ ਪਦਮਸ੍ਰੀ ਬਾਬਾ ਸੇਵਾ ਸਿੰਘ ਨੇ ਖਡੂਰ ਸਾਹਿਬ ਦੇ ਆਲੇ-ਦੁਆਲੇ ਸਾਰੀਆਂ ਸੜਕਾਂ 'ਤੇ ਰੁੱਖ ਲਗਾਉਣ ਦੀ ਸ਼ਾਨਦਾਰ ਸੇਵਾ ਕੀਤੀ ਹੈ | ਮੈਂ ਸਿਰਫ਼ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਹਰ ਸਿੱਖ ਧਾਰਮਿਕ ਕੇਂਦਰ ਜਾਂ ਸਿੱਖਿਆ ਸੰਸਥਾ ਸਾਡੇ ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਹੁਨਰ ਪ੍ਰਦਾਨ ਕਰਨ ਦੀ ਇਸ ਪਰੰਪਰਾ ਦੀ ਪਾਲਣਾ ਕਰੇ |

ਪਿਛਲੀ ਖ਼ਬਰ ਜਲ ਸੰਭਾਲ ਦੀ ਦਿਸ਼ਾ ਵਿਚ ਨਿਰੰਕਾਰੀ ਮਿਸ਼ਨ ਦਾ ਮਜ਼ਬੂਤ ਕਦਮ 'ਪ੍ਰੋਜੈਕਟ ਅੰਮਿ੍ਤ' ਦਾ ਚੌਥਾ ਪੜਾਅ <br/> ਅਗਲੀ ਖ਼ਬਰ ਮਹਿਲਾਵਾਂ ਵਿਰੁੱਧ ਅਪਰਾਧਾਂ ਅਧੀਨ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ : ਡੀ.ਸੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।