24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ ਵਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਸਫ਼ਲ ਪੇਸ਼ਕਾਰੀ

ਅਜੀਤ ਡੈਸਕ 29-01-2026
ਨਵੀਂ ਦਿੱਲੀ, 28 ਜਨਵਰੀ (ਮਿਸਰਦੀਪ ਭਾਟੀਆ)-ਗਣਤੰਤਰ ਦਿਵਸ ਮੌਕੇ ਦਿੱਲੀ ਗੇਟ ਜਨਕਪੁਰੀ ਵਿਖੇ ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ ਵਲੋਂ ਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਵਰਨਣਯੋਗ ਮਹਿਫ਼ਲ-ਏ-ਕੱਵਾਲੀ ਸੀ, ਜੋ ਹੁਸੈਨ ਬ੍ਰਦਰਜ਼ ਵਲੋਂ ਪੇਸ਼ ਕੀਤੀ ਗਈ | ਸਾਰੇ ਲੋਕਾਂ ਨੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ | ਇਸ ਪ੍ਰੋਗਰਾਮ ਵਿਚ ਉੱਚੇਚੇ ਤੌਰ 'ਤੇ ਵੀਰ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ ਦੀ ਨਿਰਦੇਸ਼ਿਕਾ ਹਰਜੀਤ ਕੌਰ, ਪ੍ਰਧਾਨ ਅਮਰਜੀਤ ਸਿੰਘ, ਚੇਅਰਮੈਨ ਵਿਸ਼ਾਲ ਡੋਗਰਾ, ਜਨਰਲ ਸਕੱਤਰ ਗੁਰਮੀਤ, ਕਨਵੀਨਰ ਸੰਦੀਪ ਮਹਾਜਨ, ਉਪ-ਪ੍ਰਧਾਨ ਪਰਮਜੀਤ ਸਿੰਘ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਪੂਰਾ ਯੋਗਦਾਨ ਦਿੱਤਾ | ਫਾਊਾਡੇਸ਼ਨ ਦੀ ਨਿਰਦੇਸ਼ਿਕਾ ਹਰਜੀਤ ਕੌਰ ਅਤੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਫਾਊਾਡੇਸ਼ਨ ਵਲੋਂ ਸਮੇਂ-ਸਮੇਂ 'ਤੇ ਵਿਰਸੇ ਦੀ ਸੰਭਾਲ, ਸੱਭਿਆਚਾਰ, ਕਦਰਾਂ-ਕੀਮਤਾਂ, ਦੇਸ਼ ਭਗਤੀ ਤੋਂ ਇਲਾਵਾ ਹੋਰ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਲਈ ਨਾਲ ਜੋੜਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਜਿਹੇ ਪ੍ਰੋਗਰਾਮਾਂ ਪ੍ਰਤੀ ਉਨ੍ਹਾਂ ਨੂੰ ਸਾਰਿਆਂ ਵਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਐਨ.ਡੀ.ਐਮ.ਸੀ. ਦੇ ਮਾਰਗ ਦਰਸ਼ਕ ਬੋਰਡਾਂ 'ਤੇ ਪੰਜਾਬੀ ਭਾਸ਼ਾ ਵਿਚ ਗ਼ਲਤੀਆਂ ਦੀ ਭਰਮਾਰ ਅਗਲੀ ਖ਼ਬਰ ਨਿਰੰਕਾਰੀ ਸਮੂਹਿਕ ਵਿਵਾਹ ਸਮਾਰੋਹ ਦੌਰਾਨ 82 ਜੋੜੇ ਵਿਵਾਹ ਬੰਧਨ ਵਿਚ ਬੱਝੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।