24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬੈਂਕ ਕਰਮਚਾਰੀਆਂ ਦੇ ਹੜਤਾਲ 'ਤੇ ਜਾਣ ਨਾਲ ਲੋਕਾਂ ਦੇ ਕੰਮ-ਕਾਜ 'ਤੇ ਪਿਆ ਅਸਰ ਬੈਂਕਾਂ ਦੇ ਕੰਮਕਾਜ ਨੂੰ ਪੰਜ ਦਿਨ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਹੜਤਾਲ

ਅਜੀਤ ਡੈਸਕ 28-01-2026
ਟੋਹਾਣਾ/ਜਾਖ਼ਲ, 27 ਜਨਵਰੀ (ਮਨਜੀਤ ਸਿੰਘ)- ਟੋਹਾਣਾ ਦੇ ਸਰਕਾਰੀ ਬੈਂਕ ਕਰਮਚਾਰੀ ਹੜਤਾਲ 'ਤੇ ਜਾਣ ਕਰਕੇ ਆਮ ਜਨਤਾ ਨੂੰ ਬੈਂਕਾਂ ਦੇ ਕੰਮ ਕਾਜ ਕਰਵਾਉਣ ਲਈ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਜਦੋਂ ਬੈਂਕ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੜਤਾਲ ਕਰਨ ਦਾ ਕਾਰਨ ਪੁੱਛਿਆ ਤਾਂ ਬੈਂਕ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਸਾਡੇ ਸਰਕਾਰੀ ਬੈਂਕ ਯੂਨੀਅਨ ਦੀ ਕਾਲ 'ਤੇ ਫਾਰਮਰ ਬੈਂਕ ਯੂਨੀਅਨ ਦੇ ਸਾਰੇ ਵਿਭਾਗ ਵਲੋਂ ਪੰਜ ਦਿਨ ਬੈਂਕ ਦੇ ਕੰਮ ਕਰਨ ਦੇ ਦਿਨ ਨਿਸ਼ਚਿਤ ਕਰਨ ਲਈ ਜਿਵੇਂ ਐਲ.ਆਈ.ਸੀ., ਜੀ.ਆਈ.ਸੀ. ਅਤੇ ਹੋਰ ਵੱਡੀਆਂ ਕੰਪਨੀਆਂ ਵਾਂਗ ਭਾਰਤ ਦੇ ਬੈਂਕਾਂ ਨੂੰ ਵੀ ਵਿਦੇਸ਼ ਦੇ ਬੈਂਕਾਂ ਵਾਂਗ ਪੰਜ ਦਿਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ | ਇਸੇ ਤਰਜ਼ 'ਤੇ ਉਨ੍ਹਾਂ ਦੇ ਬੈਂਕ ਸ਼ਨੀਵਾਰ ਤੇ ਐਤਵਾਰ ਬੰਦ ਰੱਖੇ ਜਾਣ | ਇਸ ਸਬੰਧੀ ਉਨ੍ਹਾਂ ਦੀ 9 ਯੂਨੀਅਨ ਜੋ ਕਿ ਸਰਕਾਰੀ ਬੈਂਕਾਂ ਦੀਆਂ ਮੁਲਾਜ਼ਮਾਂ ਦੀਆਂ ਯੂਨੀਅਨਾਂ ਬਣੀਆਂ ਹੋਈਆਂ ਹਨ, ਇਨ੍ਹਾਂ ਸਾਰੀਆਂ ਯੂਨੀਅਨਾਂ ਨੇ ਅੱਜ ਇੱਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ | ਬੈਂਕ ਮੁਲਾਜ਼ਮਾਂ ਨੂੰ ਹੜਤਾਲ ਕਰਨ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਕਿ ਤਕਰੀਬਨ ਦੋ ਸਾਲ ਪਹਿਲਾਂ ਬੈਂਕਾਂ ਦਾ ਇੱਕ ਇਕੱਠ ਹੋਇਆ ਸੀ ਜਿਸ ਵਿਚ ਡਿਪਾਰਟਮੈਂਟ ਆਫ਼ ਫਾਈਨੈਂਸ਼ੀਅਲ ਅਫੇਅਰਜ਼ ਨੇ ਲਿਖ ਕੇ ਦਿੱਤਾ ਸੀ ਕਿ ਉਹ ਮੁਲਾਜ਼ਮਾਂ ਦੀ ਮੰਗ 'ਤੇ ਡੂੰਘਾਈ ਨਾਲ ਵਿਚਾਰ ਕਰਨਗੇ ਅਤੇ ਲਾਗੂ ਕਰਨਗੇ | ਸਰਕਾਰ ਆਪਣੀ ਗੱਲ ਮੁੱਕਰ ਗਈ ਹੈ, ਇਸ ਦਾ ਵਿਰੋਧ ਕਰਨ ਲਈ ਉਹ ਪੂਰਨ ਰੂਪ 'ਤੇ ਹੜਤਾਲ ਕਰ ਰਹੇ ਹਨ | ਕਿੰਨੇ ਦਿਨ ਬੈਂਕ ਬੰਦ ਰਹਿਣਗੇ ਦੇ ਸਵਾਲ ਦੇ ਜਵਾਬ ਵਿਚ ਬੈਂਕ ਮੁਲਾਜ਼ਮ ਨੇ ਕਿਹਾ ਕਿ ਉਹ ਆਪਣੀ ਯੂਨੀਅਨ ਦੇ ਹਰ ਸੱਦੇ 'ਤੇ ਅਗਲੀ ਰਣਨੀਤੀ ਨਾਲ ਚੱਲਦੇ ਜਾਣਗੇ ਜਿਵੇਂ ਉਨ੍ਹਾਂ ਦੀ ਯੂਨੀਅਨ ਉਨ੍ਹਾਂ ਨੂੰ ਦਿਸ਼ਾ ਨਿਰਦੇਸ਼ ਦੇਵੇਗੀ, ਅੱਗੇ ਵੀ ਪੰਜ ਦਿਨ ਬੈਂਕਾਂ ਦਾ ਕੰਮ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਇਸ ਹੜਤਾਲ ਨੂੰ ਅਣਮਿਥੇ ਸਮੇਂ ਲਈ ਵੀ ਅੱਗੇ ਲੈ ਕੇ ਜਾ ਸਕਦੇ ਹਨ | ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਮੰਗ ਇਹੀ ਹੈ ਕਿ ਬੈਂਕਾਂ ਦਾ ਕੰਮ ਕਾਜ ਪੰਜ ਦਿਨ ਕੀਤਾ ਜਾਵੇ | ਜਿੰਨਾ ਵੀ ਵੱਡਾ ਫਾਈਨੈਂਸ਼ੀਅਲ ਸੈਕਟਰ ਹੈ, ਸਭ ਪਾਸੇ ਸਿਰਫ਼ ਪੰਜ ਦਿਨ ਹੀ ਕੰਮ ਚੱਲਦਾ ਹੈ | ਸਭ ਤੋਂ ਵੱਡਾ ਆਰ.ਬੀ.ਆਈ. ਜੋ ਉਨ੍ਹਾਂ ਨੂੰ ਗਵਰਨਰ ਕਰਦਾ ਹੈ, ਉਨ੍ਹਾਂ ਦੀ ਵੀ ਪੰਜ ਦਿਨ ਦੀ ਬੈਂਕਿੰਗ ਹੈ | ਉਨ੍ਹਾਂ ਨੂੰ ਦੇਖਦੇ ਹੋਏ ਬੈਂਕ ਮੁਲਾਜ਼ਮਾਂ ਨੂੰ ਵੀ ਪੰਜ ਦਿਨ ਕੰਮ ਕਰਨ ਦੀ ਸਹੂਲਤ ਦਿੱਤੀ ਜਾਵੇ ਜਿਸ ਨਾਲ ਉਨ੍ਹਾਂ ਦਾ ਵਰਕ ਬੈਲੇਂਸ ਠੀਕ ਹੋ ਸਕੇ, ਉਹ ਆਪਣੇ ਪਰਿਵਾਰ ਨੂੰ ਵੀ ਸਮਾਂ ਦੇ ਸਕਣ | ਬੈਂਕ ਮੁਲਾਜ਼ਮ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਹੜਤਾਲ ਕੀਤੀ ਗਈ ਸੀ ਪਰ ਉਸ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਸੀ | ਬਾਕੀ ਉਨ੍ਹਾਂ ਦੇ ਜੋ ਵੀ ਸੀਨੀਅਰ ਲੀਡਰ ਹਨ, ਉਹ ਜਿਵੇਂ ਜਿਵੇਂ ਉਨ੍ਹਾਂ ਨੂੰ ਅਗਵਾਈ ਕਰਨਗੇ, ਉਹ ਉਸੇ ਅਨੁਸਾਰ ਅਗਲੀ ਰਣਨੀਤੀ ਤੈਅ ਕਰਦੇ ਜਾਣਗੇ | ਉਹ ਆਪਣੇ ਹੱਕ ਲੈ ਕੇ ਰਹਿਣਗੇ ਤੇ ਇਸ ਲਈ ਉਨ੍ਹਾਂ ਨੂੰ ਲੰਬੀ ਲੜਾਈ ਵੀ ਲੜਨੀ ਪੈ ਸਕਦੀ ਹੈ | ਬੈਂਕਾਂ ਦੀ ਇਹੋ ਹੀ ਪੋਲਸੀ ਹੈ ਕਿ ਜਿਵੇਂ ਕਿ 83% ਕੰਮ ਯੂ.ਪੀ.ਆਈ. ਦੁਬਾਰਾ ਕੀਤਾ ਜਾ ਰਿਹਾ ਹੈ, ਆਨਲਾਈਨ ਟਰਾਂਜੈਕਸ਼ਨ ਹੋ ਰਹੀਆਂ ਹਨ ਜਿਸ ਅਨੁਸਾਰ ਬੈਂਕਾਂ ਵਿਚ ਜਾਣ ਦੀ ਬਹੁਤੀ ਜ਼ਰੂਰਤ ਨਹੀਂ ਹੈ | ਮੋਦੀ ਸਰਕਾਰ ਕੈਸ਼ ਵੀ ਘੱਟ ਕਰਨ ਜਾ ਰਹੀ ਹੈ | ਕੈਸ਼ ਕਢਵਾਉਣ 'ਤੇ ਵੀ ਟੀ.ਡੀ.ਐਸ. ਲਗਾ ਦਿੱਤਾ ਗਿਆ ਹੈ, 20 ਲੱਖ ਤੋਂ ਵੱਧ ਇੱਕ ਸਾਲ ਵਿਚ ਪੈਸੇ ਦਾ ਲੈਣ ਦੇਣ ਕਰੋਗੇ ਤੇ ਕੈਸ਼ ਕਢਵਾਉਣ 'ਤੇ ਵੀ ਟੈਕਸ ਲੱਗਦਾ ਹੈ | ਸਰਕਾਰ ਦੀ ਇਹ ਵੀ ਪਾਲਿਸੀ ਹੈ ਕਿ ਕੈਸ਼ ਨੂੰ ਬੰਦ ਕੀਤਾ ਜਾਵੇ | ਇੱਕ ਪੁੱਛੇ ਗਏ ਸਵਾਲ ਵਿਚ ਬੈਂਕ ਕਰਮਚਾਰੀ ਨੇ ਦੱਸਿਆ ਕਿ ਇਹ ਸਰਕਾਰ ਦੀਆਂ ਕੁਝ ਨੀਤੀਆਂ ਹਨ ਤੇ ਸਰਕਾਰੀ ਬੈਂਕਾਂ ਨੂੰ ਕੁਝ ਵੱਡੇ ਲੈਵਲ 'ਤੇ ਕਰਨਾ ਚਾਹੁੰਦੇ ਹਨ ਜਿਵੇਂ ਕਿ ਪਿਛਲੇ ਸਮੇਂ ਵਿਚ ਬੈਂਕ ਮਰਜਰ ਹੋਏ ਹਨ, ਸਰਕਾਰ ਚਾਹੁੰਦੀ ਹੈ ਕਿ ਕੁਝ ਵੱਡੇ ਬੈਂਕ ਬਣਨ ਜਿਸ ਦੀਆਂ ਬਹੁਤ ਜ਼ਿਆਦਾ ਬਰਾਂਚਾਂ ਹੋਣ | ਇਹ ਤਾਂ ਸਰਕਾਰ ਦੀਆਂ ਨੀਤੀਆਂ ਹਨ ਪਰ ਉਹ ਤਾਂ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੈਂਕ ਦਾ ਕੰਮ ਪੰਜ ਦਿਨ ਕੀਤਾ ਜਾਵੇ | ਇਹ ਸਿਰਫ਼ ਸਰਕਾਰੀ ਬੈਂਕ ਪੀ.ਐਸ.ਯੂ. ਵਲੋਂ ਹੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ, ਇਸ ਵਿਚ ਪ੍ਰਾਈਵੇਟ ਬੈਂਕਾਂ ਦਾ ਕੋਈ ਵੀ ਰੋਲ ਨਹੀਂ ਹੈ | ਇਸ ਸਬੰਧੀ ਇੱਕ ਮਹਿਲਾ ਬੈਂਕ ਕਰਮਚਾਰੀ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਬੈਂਕਾਂ ਦੇ ਕੰਮ ਕਾਰ ਨੂੰ ਸਰਕਾਰ ਪੰਜ ਦਿਨ ਕਰੇ ਜਿਵੇਂ ਕਿ ਦੂਜੇ ਬੈਂਕ ਐਲ.ਆਈ.ਸੀ., ਆਰ.ਬੀ.ਆਈ. ਅਤੇ ਹੋਰ ਜਿਹੜੇ ਸਿਰਫ਼ ਪੰਜ ਦਿਨ ਹੀ ਕੰਮ ਕਰ ਰਹੇ ਹਨ | ਇਸ ਸਬੰਧੀ ਬੈਂਕ ਕਰਮਚਾਰਨ ਨੇ ਦੱਸਿਆ ਕਿ ਆਮ ਜਨਤਾ ਉੱਪਰ ਇਸ ਦਾ ਕੋਈ ਖ਼ਾਸ ਅਸਰ ਨਹੀਂ ਪੈਣ ਵਾਲਾ | ਇਹ ਤਾਂ ਸਿਰਫ਼ ਬੈਂਕ ਮੁਲਾਜ਼ਮਾਂ ਵਾਸਤੇ ਹੀ ਹੈ ਕਿ ਬੈਂਕ ਦੇ ਕੰਮ ਕਾਜ ਨੂੰ ਪੰਜ ਦਿਨ ਤੱਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ | ਜਿਵੇਂ ਕਿ ਆਮ ਜਨਤਾ ਨੂੰ ਆਨਲਾਈਨ ਸਹੂਲਤ ਦਿੱਤੀ ਗਈ ਹੈ, ਉਨ੍ਹਾਂ ਨੂੰ ਵੀ ਬੈਂਕ ਹੀ ਸਿਖਾਉਂਦਾ ਹੈ ਕਿ ਆਨਲਾਈਨ ਬੈਂਕਿੰਗ ਕਿਵੇਂ ਕਰਨੀ ਹੈ | ਲੋਕਾਂ ਨੂੰ ਵਾਰ-ਵਾਰ ਬਰਾਂਚ ਵਿਚ ਆਉਣਾ ਜਾਣਾ ਨਾ ਪਵੇ | ਇਸੇ ਪੰਜ ਦਿਨ ਦੀ ਕੰਮ ਕਰਨ ਦੀ ਉਨ੍ਹਾਂ ਦੀ ਮੰਗ ਦੇ ਨਾਲ ਸਰਕਾਰ ਨੂੰ ਕੋਈ ਖ਼ਾਸ ਫ਼ਰਕ ਨਹੀਂ ਪੈਣ ਵਾਲਾ ਪਰ ਬੈਂਕ ਮੁਲਾਜ਼ਮਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ |
ਪਿਛਲੀ ਖ਼ਬਰ ਆਪ੍ਰੇਸ਼ਨ ਕਵਚ ਦੇ ਤਹਿਤ ਦਿੱਲੀ ਪੁਲਿਸ ਨੇ ਖੂੰਖਾਰ ਅਪਰਾਧੀ ਰਵਿੰਦਰ ਛੋਟਾ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਦੁਕਾਨ 'ਚੋਂ ਚੋਰੀ ਕਰਨ ਵਾਲੇ ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।