21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਚੋਰੀ ਹੋਏ ਗਹਿਣਿਆਂ ਸਮੇਤ ਮੁਲਜ਼ਮ ਕੁਝ ਘੰਟਿਆਂ 'ਚ ਗਿ੍ਫ਼ਤਾਰ

ਅਜੀਤ ਡੈਸਕ 28-01-2026
ਕਾਲਾਂਵਾਲੀ/ਸਿਰਸਾ, 27 ਜਨਵਰੀ (ਭੁਪਿੰਦਰ ਪੰਨੀਵਾਲੀਆ)- ਸਥਾਨਕ ਪੁਲਿਸ ਚੌਕੀ, ਸੀ.ਆਈ.ਏ. ਸਟਾਫ ਕਾਲਾਂਵਾਲੀ ਅਤੇ ਰਾਈਡਰ ਪੀ.ਸੀ.ਆਰ. ਟੀਮ ਨੇ ਫੌਰੀ ਕਾਰਵਾਈ ਕਰਦੇ ਹੋਏ ਗਹਿਣਿਆਂ ਦੀ ਚੋਰੀ ਦੇ ਇੱਕ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਥਾਣਾ ਕਾਲਾਂਵਾਲੀ ਦੇ ਇੰਚਾਰਜ ਪੀ.ਐਸ.ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ 25 ਜਨਵਰੀ 2026 ਨੂੰ ਮੰਡੀ ਕਾਲਾਂਵਾਲੀ ਦੇ ਵਸਨੀਕ ਰੋਹਿਤ ਨੇ ਸ਼ਿਕਾਇਤ ਕੀਤੀ ਸੀ ਕਿ 25 ਜਨਵਰੀ ਦੀ ਸਵੇਰ ਨੂੰ ਜਦੋਂ ਉਹ ਉੱਠਿਆ ਤਾਂ ਉਸਨੇ ਆਪਣੇ ਬੈੱਡਰੂਮ ਦੀ ਅਲਮਾਰੀ ਖੁੱਲ੍ਹੀ ਅਤੇ ਉਸ ਦਾ ਸਾਮਾਨ ਖਿੱਲਰਿਆ ਹੋਇਆ ਦੇਖਿਆ | ਜਾਂਚ ਕਰਨ 'ਤੇ ਉਸਨੇ ਪਾਇਆ ਕਿ ਇੱਕ ਸੋਨੇ ਦੀ ਅੰਗੂਠੀ, ਇੱਕ ਚਾਂਦੀ ਦਾ ਮੰਗਲਸੂਤਰ, ਅੱਠ ਚਾਂਦੀ ਦੀਆਂ ਚੂੜੀਆਂ ਅਤੇ ਦੋ ਚਾਂਦੀ ਦੇ ਬਰੇਸਲੇਟ ਗਾਇਬ ਸਨ | ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ | ਇਸ ਸਮੇਂ ਦੌਰਾਨ ਰਾਈਡਰ ਈ.ਆਰ.ਵੀ ਟੀਮ ਨੇ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ | ਸੀ.ਆਈ.ਏ. ਕਾਲਾਂਵਾਲੀ ਅਤੇ ਕਾਲਾਂਵਾਲੀ ਥਾਣਾ ਦੀ ਚੌਕਸੀ ਅਤੇ ਤੁਰੰਤ ਕਾਰਵਾਈ ਦੁਆਰਾ ਮੁਲਜ਼ਮ ਨੂੰ ਕੁਝ ਘੰਟਿਆਂ ਦੇ ਅੰਦਰ ਤਖ਼ਤਮੱਲ ਫਾਟਕ ਮੰਡੀ, ਕਾਲਾਂਵਾਲੀ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਗਹਿਣੇ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਕਪੂਰ ਸਿੰਘ ਵਾਸੀ ਘਿਰਵਾੜੀ, ਜ਼ਿਲ੍ਹਾ ਭਰਤਪੁਰ, ਰਾਜਸਥਾਨ ਵਜੋਂ ਹੋਈ ਹੈ, ਜੋ ਇਸ ਸਮੇਂ ਮੋੜ, ਮੰਡੀ, ਜ਼ਿਲ੍ਹਾ ਬਠਿੰਡਾ, ਪੰਜਾਬ ਵਿੱਚ ਰਹਿ ਰਿਹਾ ਹੈ | ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ | ਨਿਯਮਾਂ ਅਨੁਸਾਰ ਮਾਮਲੇ ਵਿੱਚ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ |
ਸਿਰਸਾ 'ਚ ਹਲਕਾ ਮੀਂਹ ਪੈਣ ਨਾਲ ਹਾੜ੍ਹੀ ਦੀਆਂ ਫ਼ਸਲਾਂ ਨੂੰ ਲਾਭ
ਸਿਰਸਾ, 27 ਜਨਵਰੀ (ਭੁਪਿੰਦਰ ਪੰਨੀਵਾਲੀਆ)- ਬੀਤੀ ਦੇਰ ਰਾਤ ਇਲਾਕੇ ਵਿੱਚ ਰੁਕ ਰੁਕ ਕੇ ਦਰਮਿਆਨਾ ਤੇ ਹਲਕਾ ਮੀਂਹ ਪਿਆ ਜਿਸ ਨਾਲ ਫ਼ਸਲਾਂ ਨੂੰ ਫਾਇਦਾ ਹੋਇਆ ਹੈ | ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਪੈਣ ਨਾਲ ਜਿਥੇ ਕਣਕ ਤੇ ਛੋਲਿਆਂ ਦੀ ਫ਼ਸਲ ਨੂੰ ਫਾਇਦਾ ਹੋਇਆ ਹੈ ਉਥੇ ਹੀ ਸਰੋ੍ਹਾ ਦੀ ਫ਼ਸਲ ਵੀ ਫਾਇਦਾ ਹੋਇਆ ਹੈ | ਮੀਂਹ ਪੈਣ ਨਾਲ ਪਿਛਲੇ ਦੋ -ਤਿੰਨ ਦਿਨਾਂ ਤੋਂ ਪੈ ਰਹੇ ਕੋਹਰੇ ਤੋਂ ਰਾਹਤ ਮਿਲੀ ਹੈ | ਕਿਸਾਨਾਂ ਨੇ ਦੱਸਿਆ ਹੈ ਕਿ ਤੇਜ਼ ਹਵਾਂ ਤੇ ਗਰਜ ਨਾਲ ਦਰਮਿਆਨੇ ਤੋਂ ਹਲਕਾ ਮੀਂਹ ਪਿਆ ਜੋ ਹਾੜੀ ਦੀਆਂ ਸਾਰੀਆਂ ਫ਼ਸਲਾਂ ਲਈ ਫਾਇਦੇਮੰਦ ਹੈ | ਮੀਂਹ ਪੈਣ ਤੇ ਤੇਜ਼ ਹਵਾ ਚੱਲਣ ਨਾਲ ਤਾਪਾਮਨ ਵੀ ਹੇਠਾਂ ਆਇਆ ਹੈ |

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਨੌਜਵਾਨ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ 77ਵਾਂ ਗਣਤੰਤਰ ਦਿਵਸ ਸਮਾਗਮ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।