ਪੇੇਨਾਂਗ ਰੋਡ ਸ਼ੋਅ ਨਾਲ ਭਾਰਤ ਵਿਚ ਮਲੇਸ਼ੀਆ ਲਈ ਵਪਾਰਕ ਸਮਾਗਮਾਂ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ
ਅਜੀਤ ਡੈਸਕ
23-01-2026
ਨਵੰਬਰ 2025 ਤੱਕ ਪੇਨਾਂਗ ਵਿਚ ਭਾਰਤ ਤੋਂ 42367 ਤੋਂ ਵੱਧ ਸੈਲਾਨੀ ਆਏ ਸਨ ਜੋ ਕਿ ਇਕ ਮਹੱਤਵਪੂਰਨ ਵਾਧਾ ਹੈ | ਭਾਰਤੀ ਨਾਗਰਿਕਾਂ ਲਈ 31 ਦਸੰਬਰ 2026 ਤੱਕ ਵੀਜ਼ਾ ਛੋਟ ਜਾਰੀ ਰੱਖਣ ਨਾਲ ਯਾਤਰਾ ਦੀ ਪਹੁੰਚ ਅਤੇ ਸੌਖ ਹੋਰ ਵਧੇਗੀ |
ਪੇਨਾਂਗ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਸਿਰਫ ਮਨੋਰੰਜਨ, ਸੈਰ ਸਪਾਟਾ ਤੱਕ ਹੀ ਸੀਮਿਤ ਨਹੀਂ ਹੈ | ਨਵੰਬਰ 2026 ਤੱਕ ਇਸ ਜਗ੍ਹਾ 2900 ਤੋਂ ਜ਼ਿਆਦਾ ਵਪਾਰਕ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ | ਸਾਲ 2026 ਮਲੇਸ਼ੀਆ ਦੇ ਸੈਰ ਸਪਾਟ ਉਦਯੋਗ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ | ਰੋਡ ਸ਼ੋਅ ਟੂ ਇੰਡੀਆ 2026 ਵਰਗੀਆਂ ਪਹਿਲ ਕਦਮੀਆਂ ਇਸ ਏਜੰਡੇ ਨੂੰ ਅੱਗੇ ਵਧਾਉਣ ਵਿਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ | ਪੇਨਾਂਗ ਲਈ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਆਪਣੀ ਹਿੱਸੇਦਾਰ ਵਧਾਉਣ, ਜ਼ਿਆਦਾ ਕਮਾਈ ਕਰਨ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਸੈਰ ਸਪਾਟਾ ਅਤੇ ਵਪਾਰਕ ਸਮਾਗਮਾਂ ਦੋਵਾਂ ਲਈ ਇਕ ਮੋਹਰੀ ਸਥਾਨ ਵਜੋਂ ਆਪਣੇ-ਆਪ ਨੂੰ ਸਥਾਪਤ ਕਰਨ ਦਾ ਇਕ ਹੀ ਸਮੇਂ ਸਿਰ ਸਹੀ ਮੌਕਾ ਹੈ |