ਸਿਰਸਾ, 22 ਜਨਵਰੀ (ਭੁਪਿੰਦਰ ਪੰਨੀਵਾਲੀਆ)-ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੁੱਟੀ ਗਈ ਜਨਤਾ ਭਵਨ ਸੜਕ ਦੇ ਨਿਰਮਾਣ ਕਾਰਜ ਨੂੰ ਜਲਦੀ ਪੂਰਾ ਨਾ ਕੀਤੇ ਜਾਣ 'ਤੇ ਦੁਕਾਨਦਾਰਾਂ 'ਚ ਭਾਰੀ ਰੋਹ ਪੈਦਾ ਹੋ ਗਿਆ ਹੈ | ਦੁਕਾਰਨਦਾਰਾਂ ਨੇ ਨਿਰਮਾਣ ਕਾਰਜ ਨੂੰ ਜਲਦੀ ਪੂਰਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ | ਸੜਕ ਦਾ ਇਕ ਪਾਸਾ ਬੰਦ ਕੀਤੇ ਜਾਣ ਕਾਰਨ ਜਿਥੇ ਦੁਕਾਨਦਾਰਾਂ ਨੂੰ ਅÏਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸੜਕ 'ਤੇ ਪਏ ਟੋਇਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ | ਜਨਤਾ ਭਵਨ ਸੜਕ 'ਤੇ ਸਥਿਤ ਦੁਕਾਨਦਾਰਾਂ ਨੇ ਅੱਜ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਸੜਕ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ | ਲਖਵਿੰਦਰ ਸਿੰਘ ਅÏਲਖ ਨੇ ਦੱਸਿਆ ਕਿ ਮਈ 2025 ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸੜਕ ਦੇ ਇਕ ਪਾਸੇ ਨੂੰ ਪੁੱਟ ਕੇ ਪਾਈਪਲਾਈਨ ਵਿਛਾਈ ਗਈ ਸੀ | ਪਾਈਪਲਾਈਨ ਪਾਉਣ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਸੜਕ ਦਾ ਇਕ ਪਾਸਾ 10 ਮਹੀਨਿਆਂ ਤੋਂ ਬੰਦ ਹੈ | ਜਗਦੇਵ ਸਿੰਘ ਚੌਕ ਤੋਂ ਅਨਾਜ ਮੰਡੀ ਤੱਕ ਜਨਤਾ ਭਵਨ ਸੜਕ ਦੇ ਇਕ ਪਾਸੇ ਨੂੰ ਬੰਦ ਕਰਨ ਨਾਲ ਰੋਜ਼ਾਨਾ ਹਾਦਸੇ ਹੋ ਰਹੇ ਹਨ | ਅÏਲਖ ਨੇ ਕਿਹਾ ਕਿ ਸੜਕ ਨੂੰ ਪੱਧਰਾ ਕਰਨ ਲਈ ਪ੍ਰਸ਼ਾਸਨ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਪਰ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ | ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੜਕ ਨਿਰਮਾਣ ਦਾ ਕੰਮ ਜਲਦ ਪੂਰਾ ਨਾ ਕੀਤਾ ਗਿਆ ਤਾਂ ਦੁਕਾਨਦਾਰ ਤਿੱਖਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ | ਇਸ ਮੌਕੇ ਲਵਲੀ ਕਾਲੜਾ, ਲਾਲ ਸਿੰਘ, ਪ੍ਰੇਮ ਚਾਵਲਾ, ਪ੍ਰਵੀਨ ਜਿੰਦਲ, ਰਾਮ ਕੁਮਾਰ, ਜੈ ਲਾਲ, ਰਮੇਸ਼ ਬਾਂਸਲ, ਸੰਜੇ ਅਗਰਵਾਲ, ਮੋਨੂੰ, ਬਲਵਿੰਦਰ, ਕਾਕਾ, ਜਗਚੰਨਣ ਸਿੰਘ ਆਦਿ ਹਾਜ਼ਰ ਸਨ |