18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਹੀਨਾਵਾਰ ਮੀਟਿੰਗ ਸੰਪੰਨ <br/>

ਅਜੀਤ ਡੈਸਕ 22-01-2026
ਟੋਹਾਣਾ/ਜਾਖ਼ਲ, 21 ਜਨਵਰੀ (ਮਨਜੀਤ ਸਿੰਘ)- ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਹੀਨੇਵਾਰ ਮੀਟਿੰਗ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਰਤੀਆ ਰੋਡ ਟੋਹਾਣਾ ਵਿਖੇ ਪੂਰੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਭਰਪੂਰ ਹੋਈ | ਕਈ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੇ ਅਨੁਭਵੀ ਸਵਾਸਥ ਮਿੱਤਰਾਂ ਨਾਲ ਭਰੇ ਪੰਡਾਲ ਦੀ ਇਸ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਟਰੱਸਟ ਦੇ ਪ੍ਰਦੇਸ਼ ਪ੍ਰੈੱਸ ਬੁਲਾਰੇ ਰਘੁਬੀਰ ਜਾਂਗੜਾ ਵੱਲੋਂ ਮੰਚ 'ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਟਰੱਸਟ ਦੇ ਪ੍ਰਦੇਸ਼ ਪ੍ਰਧਾਨ ਅਜਾਇਬ ਸਿੰਘ ਫਤਿਹਪੁਰੀ, ਮੇੱਖ ਸਲਾਹਕਾਰ ਜਗਮੋਹਨ ਅਰੋੜਾ ਪ੍ਰਦੇਸ਼, ਉਪ ਪ੍ਰਧਾਨ ਬਲਵਾਨ ਸੈਣੀ, ਟੋਹਾਣਾ ਬਲਾਕ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ ਰੱਤਾਥੇਹ, ਟੋਹਾਣਾ ਬਲਾਕ ਉਪ ਪ੍ਰਧਾਨ ਸੁਲਤਾਨ ਭੋਡੀਆ ਖੇੜਾ, ਨਰਵਾਣਾ ਬਲਾਕ ਪ੍ਰਧਾਨ ਦਿਲਬਾਗ ਸਿੰਘ ਮੋਰ, ਟੋਹਾਣਾ ਬਲਾਕ ਸਕੱਤਰ ਰਮਨਦੀਪ ਸਿੰਘ ਢੇਰ, ਰਤੀਆ ਬਲਾਕ ਪ੍ਰਧਾਨ ਭਰਤ ਸਿੰਘ ਮੰਘੇੜਾ, ਸੁਖਵਿੰਦਰ ਸਿੰਘ ਤਲਵਾੜੀ, ਨਰੇਸ਼ ਭਾਟੀਆ ਨੂੰ ਸੱਦਾ ਦਿੱਤਾ | ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਸੂਬਾ ਪ੍ਰਧਾਨ ਡਾ: ਅਜਾਇਬ ਸਿੰਘ ਫਤਿਹਪੁਰੀ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ: ਗੁਰਦੀਪ ਸਿੰਘ ਢਿੱਲੋਂ ਰੱਤਾਥੇਹ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੀਟਿੰਗ ਵਿਚ ਸੰਜੀਵਨੀ ਹਸਪਤਾਲ ਟੋਹਾਣਾ ਤੋਂ ਇਸਤਰੀ ਰੋਗਾਂ ਦੇ ਮਾਹਿਰ ਡਾ: ਕੁਸਮ ਗੁਪਤਾ, ਡਾ: ਅਨੀਸ਼ ਕੁਮਾਰ (ਐਮ ਡੀ), ਅਪਰੇਸ਼ਨ ਦੇ ਮਾਹਿਰ ਡਾਕਟਰ ਪਹੁੰਚੇ ਜਿਨ੍ਹਾਂ ਅਨੁਭਵੀ ਸਵਾਸਥ ਮਿੱਤਰਾਂ ਨੂੰ ਸਿਹਤ ਅਤੇ ਮੌਸਮ ਅਨੁਸਾਰ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ | ਇਸ ਮੀਟਿੰਗ ਵਿਚ ਅਨੁਭਵੀ ਸਵਾਸਥ ਚੈਰੀਟੇਬਲ ਟਰੱਸਟ ਹਰਿਆਣਾ ਦੇ ਸਾਥੀਆਂ ਨੂੰ ਫ਼ੀਲਡ ਵਿਚ ਆ ਰਹੀਆਂ ਸਮੱਸਿਆਵਾਂ ਉੱਪਰ ਵਿਚਾਰ ਵਟਾਂਦਰਾ ਕਰਨ ਬਾਅਦ ਨਵੀਂ ਰਣਨੀਤੀ ਤਿਆਰ ਕੀਤੀ ਗਈ | ਉਕਤ ਆਗੂਆਂ ਨੇ ਟਰੱਸਟ ਦੇ ਸਾਰੇ ਮੈਂਬਰਾਂ ਦਾ ਵੱਡੀ ਗਿਣਤੀ ਵਿਚ ਪਹੁੰਚਣ ਲਈ ਧੰਨਵਾਦ ਕੀਤਾ | ਸੰਜੀਵਨੀ ਹਸਪਤਾਲ ਟੋਹਾਣਾ ਦੇ ਡਾਕਟਰਾਂ ਦੀ ਟੀਮ ਨੂੰ ਟਰੱਸਟ ਦੇ ਮੈਂਬਰਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟਰੱਸਟ ਦੇ ਸਰਪ੍ਰਸਤ ਦਿਲਬਾਗ ਸਿੰਘ ਦੀਵਾਨਾ, ਸੂਬਾ ਉਪ ਪ੍ਰਧਾਨ ਬਲਵਾਨ ਸੈਣੀ, ਸੂਬਾ ਸਲਾਹਕਾਰ ਜਗਮੋਹਨ ਅਰੋੜਾ, ਪੈੱ੍ਰਸ ਪ੍ਰਵਕਤਾ ਰਘਬੀਰ ਜਾਂਗੜਾ, ਮਨਜੀਤ ਸਿੰਘ ਟੋਹਾਣਾ, ਜੀਂਦ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਲਿਕ, ਜ਼ਿਲ੍ਹਾ ਫਤਿਹਾਬਾਦ ਕਮੇਟੀ ਦੇ ਉਪ ਪ੍ਰਧਾਨ ਮਹਾਂਵੀਰ ਧਾਰਸੂਲ, ਟੋਹਾਣਾ ਬਲਾਕ ਉਪ ਪ੍ਰਧਾਨ ਸੁਲਤਾਨ ਭੋਡੀਆ ਖੇੜਾ, ਭੂਨਾ ਬਲਾਕ ਪ੍ਰਧਾਨ ਰਾਮ ਸਿੰਘ ਬੁਵਾਨ, ਬਲਾਕ ਜਾਖ਼ਲ ਪ੍ਰਧਾਨ ਵਿਨੋਦ ਕੁਮਾਰ ਮਿਓਾਦ, ਰਤੀਆ ਬਲਾਕ ਪ੍ਰਧਾਨ ਭਰਤ ਸਿੰਘ ਮੰਘੇੜਾ, ਬਲਾਕ ਜਨਰਲ ਸਕੱਤਰ ਰਮਨਦੀਪ ਸਿੰਘ ਢੇਰ, ਸੰਜੀਵ ਭਾਟੀਆ ਲਲੋਦਾ, ਸੁਖਵਿੰਦਰ ਤਲਵਾੜੀ, ਪਵਨ ਪਿਰਥਲਾ, ਰਾਜਪਾਲ ਰਾਜੂ ਬਲਿਆਲਾ, ਸੁਰਿੰਦਰ ਅੱਕਾਂਵਾਲੀ, ਬਲਜੀਤ ਕਤੀਰਾ, ਰਘਬੀਰ ਸਿੰਘ ਧਾਰਸੂਲ, ਜਗਤ ਰਾਮ ਨੜੈਲ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਅਤੇ ਟਰੱਸਟ ਦੇ ਅਹੁਦੇਦਾਰ ਮੌਜੂਦ ਰਹੇ |

ਪਿਛਲੀ ਖ਼ਬਰ ਟੋਹਾਣਾ 'ਚ ਸਵਿਫ਼ਟ ਡਿਜ਼ਾਇਰ ਕਾਰ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪਲੇਅ ਸਕੂਲ ਹੋਣਗੇ ਬੰਦ: ਵਧੀਕ ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।