18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਡਾ. ਸ਼ੋਭਨਾ ਰਾਧਾਕ੍ਰਿਸ਼ਨ ਨੇ ਸਰਦਾਰ ਪਟੇਲ ਦੇ ਜੀਵਨ 'ਤੇ ਆਧਾਰਿਤ 'ਸਰਦਾਰ ਕਥਾ' ਸੁਣਾਈ

ਅਜੀਤ ਡੈਸਕ 22-01-2026
ਨਵੀਂ ਦਿੱਲੀ, 21 ਜਨਵਰੀ (ਮਿਸਰਦੀਪ ਭਾਟੀਆ)-ਭਾਰਤੀ ਵਿੱਦਿਆ ਭਵਨ, ਦਿੱਲੀ ਕੇਂਦਰ ਨੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੇ ਜੀਵਨ 'ਤੇ ਉਨ੍ਹਾਂ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ | ਭਾਰਤੀ ਵਿੱਦਿਆ ਭਵਨ ਦੇ ਉਪ ਪ੍ਰਧਾਨ ਅਤੇ ਟਰੱਸਟੀ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਸ਼ਮ੍ਹਾਂ ਰੋਸ਼ਨ ਕਰਵਾਉਣ ਤੋਂ ਬਾਅਦ ਆਜ਼ਾਦੀ ਦੇ ਸੰਘਰਸ਼ ਵਿਚ ਸਰਦਾਰ ਪਟੇਲ ਦੇ ਯੋਗਦਾਨ ਅਤੇ ਆਜ਼ਾਦੀ ਤੋਂ ਬਾਅਦ 603 ਰਿਆਸਤਾਂ ਨੂੰ ਜੋੜਨ ਵਿਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ 'ਤੇ ਚਾਨਣਾ ਪਾਇਆ | ਸਾਰੀਆਂ ਸੁਤੰਤਰ ਸੰਪਤੀਆਂ ਨੂੰ ਇਕ ਭਾਰਤ ਵਿਚ ਜੋੜਨ ਦੇ ਔਖੇ ਕੰਮ ਨੇ ਉਨ੍ਹਾਂ ਨੂੰ ੂ ਭਾਰਤ ਦਾ ਲੋਹਪੁਰਸ਼ ਬਣਾਇਆ | ਉਹ ਦੇਸ਼ ਦੇ ਬੇਮਿਸਾਲ ਨੇਤਾ ਸਨ | ਦੇਸ਼ ਵਾਸੀ ਭਾਰਤ ਦੇ ਲੋਹਪੁਰਸ਼ ਵਲੋਂ ਦੇਸ਼ ਲਈ ਕੀਤੇ ਇਸ ਮਹਾਨ ਕਾਰਜ ਨੂੰ ਕਦੇ ਨਹੀਂ ਭੁੱਲਦੇ | ਆਜ਼ਾਦੀ ਅੰਦੋਲਨ ਵਿਚ ਉਨ੍ਹਾਂ ਦਾ ਯੋਗਦਾਨ ਅਨਮੋਲ ਹੈ | ਇਸ ਮੌਕੇ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਬੁਲਾਰੇ ਡਾ. ਸ਼ੋਭਨਾ ਰਾਧਾਕ੍ਰਿਸ਼ਨ ਨੇ ਸਰਦਾਰ ਵੱਲਭਭਾਈ ਪਟੇਲ ਦੇ ਜੀਵਨ 'ਤੇ 'ਸਰਦਾਰ ਕਥਾ' ਸੁਣਾਈ | ਉਨ੍ਹਾਂ ਨੇ ਆਪਣੀ ਟੀਮ ਦੇ ਕਲਾਕਾਰਾਂ ਲਾਲ ਸਰਦਾਰ ਪਟੇਲ ਦੇ ਜੀਵਨ 'ਤੇ ਕਥਾ ਨੂੰ ਸ਼ਾਨਦਾਰ ਢੰਗ ਨਾਲ ਸੁਣਾਇਆ | ਉਨ੍ਹਾਂ ਦੇ ਬਚਪਨ, ਸਿੱਖਿਆ, ਵਕੀਲ ਵਜੋਂ ਉਨ੍ਹਾਂ ਦੇ ਯੋਗਦਾਨ, ਤਤਕਾਲੀ ਬਿ੍ਟਿਸ਼ ਸਰਕਾਰ ਦੀਆਂ ਭਾਰਤ ਵਿਰੋਧੀ ਨੀਤੀਆਂ ਵਿਰੁੱਧ ਮਹਾਤਮਾ ਗਾਂਧੀ ਦੁਆਰਾ ਸ਼ੁਰੂ ਕੀਤੇ ਗਏ ਵੱਖ-ਵੱਖ ਸਤਿਆਗ੍ਰਹਿਆਂ ਵਿਚ ਡਾ. ਕੇ. ਐਮ. ਮੁਨਸ਼ੀ ਨਾਲ ਉਨ੍ਹਾਂ ਦੀ ਭਾਗੀਦਾਰੀ 'ਤੇ ਸੰਖੇਪ ਵਿਚ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਸਰਦਾਰ ਪਟੇਲ ਆਜ਼ਾਦੀ ਸੰਗਰਾਮ ਵਿਚ ਹਿੱਸਾ ਲੈਂਦੇ ਹੋਏ ਛੇ ਸਾਲ ਜੇਲ੍ਹ ਵਿਚ ਰਹੇ | ਦਿ੍ੜ੍ਹ ਇਰਾਦਾ ਅਤੇ ਏਕਤਾ ਉਨ੍ਹਾਂ ਦੇ ਜੀਵਨ ਦੀ ਵਿਸ਼ੇਸ਼ਤਾ ਸੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਦਾਰ ਪਟੇਲ ਦੇ ਗੁਣਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਤੇ ਜੀਵਨ ਤੋਂ ਪ੍ਰੇਰਣਾ ਲੈ ਕੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਰਵਿਦਾਸ ਮੁਹੱਲਾ ਝਗੜੇ ਦਾ ਮੁੱਖ ਦੋਸ਼ੀ ਗਿ੍ਫ਼ਤਾਰ ਕੁਹਾੜੀਆਂ ਅਤੇ ਡੰਡਿਆਂ ਨਾਲ ਕੀਤਾ ਸੀ ਜਾਨਲੇਵਾ ਹਮਲਾ <br/> ਅਗਲੀ ਖ਼ਬਰ ਪ੍ਰਾਈਵੇਟ ਸਕੂਲ 'ਚ ਵਿਦਿਆਰਥੀ ਪਿਸਤੌਲ ਲੈ ਕੇ ਸਕੂਲ ਪਹੁੰਚਿਆ-ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।