18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਦਿੱਲੀ ਪੁਲਿਸ ਅਨੁਸਾਰ ਦਿੱਲੀ ਵਿਚ ਲੁੱਟਾਂ-ਖੋਹਾਂ ਅਤੇ ਔਰਤਾਂ ਵਿਰੁੱਧ ਅਪਰਾਧਾਂ ਵਿਚ ਕਮੀ ਆਈ

ਅਜੀਤ ਡੈਸਕ 22-01-2026
ਨਵੀਂ ਦਿੱਲੀ, 21 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2025 ਵਿਚ ਕਤਲ, ਡਕੈਤੀ ਅਤੇ ਔਰਤਾਂ ਵਿਰੁੱਧ ਅਪਰਾਧਾਂ ਵਿਚ ਕਾਫੀ ਗਿਰਾਵਟ ਆਈ ਹੈ | ਅਕਸਰ ਅਪਰਾਧ ਦੀਆਂ ਕਹਾਣੀਆਂ ਨਾਲ ਘਿਰੀ ਰਹਿਣ ਵਾਲੀ ਦਿੱਲੀ ਵਿਚ ਸਾਲ 2022 ਵਿਚ ਹੱਤਿਆ ਦੇ 506 ਮਾਮਲੇ ਦਰਜ ਹੋਏ ਸਨ ਜੋ 2025 ਵਿਚ ਘਟ ਕੇ 491 ਰਹਿ ਗਏ | ਇਨ੍ਹਾਂ ਮਾਮਲਿਆਂ ਵਿਚ ਪੁਲਿਸ ਨੇ 95.32 ਪ੍ਰਤੀਸ਼ਤ ਦਾ ਪਤਾ ਲਗਾਇਆ ਹੈ ਜੋ ਕਿ ਕਾਫੀ ਪ੍ਰਭਾਵਸ਼ਾਲੀ ਹੈ | ਹੱਤਿਆ ਦੀ ਕੋਸ਼ਿਸ਼ ਵਿਚ 854 ਮਾਮਲੇ 2025 ਵਿਚ ਆਏ ਜਿਨ੍ਹਾਂ ਵਿਚੋਂ 98.13 ਪ੍ਰਤੀਸ਼ਤ ਮਾਮਲਿਆਂ ਦਾ ਖੁਲਾਸਾ ਹੋ ਗਿਆ | ਇਸ ਤੋਂ ਇਲਾਵਾ ਲੁੱਟ ਖੋਹ ਦੇ ਮਾਮਲੇ 2023 ਦੇ 1654 ਤੋਂ ਘੱਟ ਕੇ 2025 ਵਿਚ 1326 ਰਹਿ ਗਏ | ਪੁਲਿਸ ਨੇ ਇਨ੍ਹਾਂ ਵਿਚੋਂ 97.51 ਪ੍ਰਤੀਸ਼ਤ ਮਾਮਲਿਆਂ ਨੂੰ ਸੁਲਝਾ ਲਿਆ | ਜਬਰ ਜਨਾਹ ਦੇ ਮਾਮਲੇ 2023 'ਚ 2141 ਤੋਂ ਘੱਟ ਕੇ 2025 ਵਿਚ 1901 ਹੋ ਗਏ ਜਿਨ੍ਹਾਂ ਵਿਚੋਂ 97.11 ਪ੍ਰਤੀਸ਼ਤ ਦਾ ਪਤਾ ਲੱਗਿਆ | ਛੇੜਛਾੜ ਦੇ ਮਾਮਲੇ 2345 ਤੋਂ ਘਟ ਕੇ 1708 ਰਹਿ ਗਏ (99.20% ਮਾਮਲੇ ਸੁਲਝੇ), ਔਰਤਾਂ ਦੇ ਵਿਰੁੱਧ ਅਪਰਾਧਾਂ ਵਿਚ ਇਹ ਸਪੱਸ਼ਟ ਸੁਧਾਰ ਦਿਖ ਰਿਹਾ ਹੈ | ਸਨੈਚਿੰਗ ਦੇ ਮਾਮਲੇ 2023 ਦੇ 7886 ਤੋਂ ਘੱਟ ਕੇ 2025 'ਚ 5406 ਹੋ ਗਏ | ਜਬਰਨ ਵਸੂਲੀ ਦੇ 212 ਮਾਮਲਿਆਂ ਵਿਚੋਂ 63.68 ਪ੍ਰਤੀਸ਼ਤ ਹੀ ਸੁਲਝੇ | ਪੁਲਿਸ ਇਨ੍ਹਾਂ ਖੇਤਰਾਂ 'ਤੇ ਵਧੇਰੇ ਧਿਆਨ ਕੇਂਦਰਿਤ ਕਰ ਰਹੀ ਹੈ |
ਦਿੱਲੀ ਪਿੁਲਸ ਨੇ ਕਿਹਾ ਕਿ ਅਪਰਾਧ ਘਟਾਉਣ ਲਈ ਰਾਤ ਦੀ ਗਸ਼ਤ ਵਧਾ ਦਿੱਤੀ ਗਈ ਹੈ | ਸੀ. ਸੀ. ਟੀ. ਵੀ. ਕੈਮਰਿਆਂ ਦੀ ਵਿਆਪਕ ਵਰਤੋਂ ਕੀਤੀ ਜਾ ਰਹੀ ਹੈ | ਵਾਰ-ਵਾਰ ਅਪਰਾਧ ਕਰਨ ਵਾਲਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ | ਇਨ੍ਹਾਂ ਯਤਨਾਂ ਨਾਲ ਸ਼ਹਿਰ ਵਿਚ ਸੁਰੱਖਿਆ ਦਾ ਮਾਹੌਲ ਬਿਹਤਰ ਹੋ ਰਿਹਾ ਹੈ | ਉਮੀਦ ਹੈ ਕਿ ਇਹ ਸਿਲਸਿਲਾ ਜਾਰੀ ਰਹੇਗਾ | ਕੁੱਲ ਮਿਲਾ ਕੇ ਦਿੱਲੀ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਦਿਖਾਈ ਦੇ ਰਹੀ ਹੈ |
ਪਿਛਲੀ ਖ਼ਬਰ ਪ੍ਰਾਈਵੇਟ ਸਕੂਲ 'ਚ ਵਿਦਿਆਰਥੀ ਪਿਸਤੌਲ ਲੈ ਕੇ ਸਕੂਲ ਪਹੁੰਚਿਆ-ਗਿ੍ਫ਼ਤਾਰ ਅਗਲੀ ਖ਼ਬਰ ਸੀ. ਬੀ. ਐਸ. ਈ. 2026 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰ੍ਰੀਖਿਆਵਾਂ ਲਈ ਦਾਖ਼ਲਾ ਕਾਰਡ ਜਲਦੀ ਜਾਰੀ ਕਰੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।