18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੀ. ਬੀ. ਐਸ. ਈ. 2026 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰ੍ਰੀਖਿਆਵਾਂ ਲਈ ਦਾਖ਼ਲਾ ਕਾਰਡ ਜਲਦੀ ਜਾਰੀ ਕਰੇਗਾ

ਅਜੀਤ ਡੈਸਕ 22-01-2026
ਨਵੀਂ ਦਿੱਲੀ, 21 ਜਨਵਰੀ (ਮਿਸਰਦੀਪ ਭਾਟੀਆ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐਸ. ਈ.) 2026 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰ੍ਰੀਖਿਆਵਾਂ ਲਈ ਦਾਖ਼ਲਾ ਕਾਰਡ ਜਲਦੀ ਹੀ ਜਾਰੀ ਕਰੇਗਾ | 17 ਫਰਵਰੀ ਨੂੰ ਸ਼ੁਰੂ ਹੋਣ ਵਾਲੀ ਪ੍ਰੀਖਿਆ ਲਈ ਸੀ.ਬੀ.ਐਸ.ਈ. ਵਲੋਂ 10ਵੀਂ ਅਤੇ 12ਵੀਂ ਜਮਾਤ ਦੀ ਹਾਲ ਟਿਕਟ ਫਰਵਰੀ ਦੇ ਪਹਿਲੇ ਹਫ਼ਤੇ ਜਾਰੀ ਕਰਨ ਦੀ ਸੰਭਾਵਨਾ ਹੈ | ਪਿਛਲੇ ਸਾਲ 15 ਫਰਵਰੀ ਨੂੰ ਸ਼ੁਰੂ ਹੋਈ ਪ੍ਰੀਖਿਆ ਲਈ ਸੀ. ਬੀ. ਐਸ. ਈ. ਨੇ 10ਵੀਂ ਅਤੇ 12ਵੀਂ ਜਮਾਤ ਦੀ ਹਾਲ ਟਿਕਟ 3 ਫਰਵਰੀ ਨੂੰ ਜਾਰੀ ਕੀਤੀ ਸੀ | ਜਿਹੜੇ ਵਿਦਿਆਰਥੀ 2026 ਵਿਚ ਸੀ. ਬੀ. ਐਸ. ਈ. ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇਣਗੇ ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਹਾਲ ਟਿਕਟ ਚੈੱਕ ਅਤੇ ਡਾਊਨਲੋਡ ਕਰ ਸਕਦੇ ਹਨ | ਪ੍ਰਾਈਵੇਟ ਵਿਦਿਆਰਥੀਆਂ ਲਈ ਸੀ. ਬੀ. ਐਸ. ਈ. ਕਲਾਸ 10ਵੀਂ ਅਤੇ 12ਵੀਂ ਦਾ ਐਡਮਿਟ ਕਾਰਡ-2026 ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ | ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਹਾਲ ਟਿਕਟ ਚੈੱਕ ਅਤੇ ਡਾਊਨਲੋਡ ਕਰ ਸਕਦੇ ਹਨ | ਸੀ. ਬੀ. ਐਸ. ਈ. ਕਲਾਸ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 2026 ਬਾਰੇ ਵੇਰਵਿਆਂ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹਨ |

ਪਿਛਲੀ ਖ਼ਬਰ ਦਿੱਲੀ ਪੁਲਿਸ ਅਨੁਸਾਰ ਦਿੱਲੀ ਵਿਚ ਲੁੱਟਾਂ-ਖੋਹਾਂ ਅਤੇ ਔਰਤਾਂ ਵਿਰੁੱਧ ਅਪਰਾਧਾਂ ਵਿਚ ਕਮੀ ਆਈ ਅਗਲੀ ਖ਼ਬਰ ਉੱਘੇ ਉਰਦੂ ਲੇਖਕ, ਸ਼ਮਸੁਰਰਹਿਮਾਨ ਫ਼ਾਰੂਕੀ 'ਤੇ ਕੇਂਦਰਿਤ ਸੈਮੀਨਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।