ਨਵੀਂ ਦਿੱਲੀ, 21 ਜਨਵਰੀ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਵਲੋਂ ਉੱਘੇ ਉਰਦੂ ਲੇਖਕ ਸ਼ਮਸੁਰਰਹਿਮਾਨ ਫ਼ਾਰੂਕੀ 'ਤੇ ਕੇਂਦਰਿਤ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਇਹ ਸੈਮੀਨਾਰ 22 ਜਨਵਰੀ 2026, ਦਿਨ ਵੀਰਵਾਰ ਨੂੰ ਸਾਹਿਤ ਅਕਾਦਮੀ ਦੇ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਪ੍ਰੋਗਰਾਮ ਵਿਚ ਉੱਘੇ ਲੇਖਕ ਅਤੇ ਵਿਦਵਾਨ ਭਾਗ ਲੈ ਰਹੇ ਹਨ | ਸਵੇਰੇ 10.30 ਵਜੇ ਤੋਂ ਲੈ ਕੇ ਸ਼ਾਮ 3.30 ਵਜੇ ਤੱਕ ਚੱਲਣ ਵਾਲੇ ਇਸ ਸੈਮੀਨਾਰ ਵਿਚ ਚੰਦਰਭਾਨ ਖਿਆਲ, ਕਨਵੀਨਰ, ਉਰਦੂ ਸਲਾਹਕਾਰ ਬੋਰਡ, ਸਾਹਿਤ ਅਕਾਦਮੀ, ਅਤਹਰ ਫਾਰੂਕੀ ਪ੍ਰਸਿੱਧ ਉਰਦੂ ਸਾਹਿਤਕਾਰ, ਅਲੀ ਅਹਿਮਦ ਫਾਤਮੀ, ਅਹਿਮਦ ਮਹਿਫੂਜ਼, ਇਕਬਾਲ ਹੁਸੈਨ, ਸ਼ਕੀਲਾ ਬਾਨੋ ਗੌਰੀ ਖਾਨ, ਸਿਰਾਜ ਅਜਮਾਲੀ, ਖਵਾਜਾ ਇਕਰਾਮ, ਕੌਸਰ ਮਜਾਰੀ ਅਤੇ ਜਗਦੰਬਾ ਦੂਬੇ ਸ਼ਿਰਕਤ ਕਰਨਗੇ |