ਨਵੀਂ ਦਿੱਲੀ, 21 ਜਨਵਰੀ (ਜਗਤਾਰ ਸਿੰਘ)- ਦਸਮੇਸ਼ ਪਬਲਿਕ ਸਕੂਲ (ਮਾਨਤਾ ਪ੍ਰਾਪਤ) ਗੋਬਿੰਦ ਪੁਰੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਰੋਜ਼ਾ ਕੀਰਤਨ ਸਮਾਗਮ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਬਿੰਦ ਪੁਰੀ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ¢ ਸਮਾਗਮ ਦੇ ਪਹਿਲੇ ਦਿਨ ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਨੇ ਗੁਰਬਾਣੀ ਸ਼ਬਦ ਗਾਇਣ ਕੀਤਾ, ਜਦਕਿ ਦੂਜੇ ਦਿਨ ਦੇ ਸਮਾਗਮ ਵਿਚ ਸਵ. ਚਰਨ ਸਿੰਘ ਸਫਰੀ ਦੀਆਂ ਲਿਖੀਆਂ ਤਿੰਨ ਰਚਨਾਵਾਂ, 'ਚਲਦਾ ਪਿਆ ਕਿਹਦੀ ਖੋਪਰੀ 'ਤੇ ਆਰਾ', 'ਨੀਲੇ ਦੇ ਸ਼ਾਹ ਅਸਵਾਰਾ' ਅਤੇ 'ਗੁਰਾਂ ਕਿਹਾ ਇਨ੍ਹਾਂ ਨਾ ਹੰਕਾਰ ਬਾਦਸ਼ਾਹ' ਸਕੂਲੀ ਬੱਚਿਆਂ ਵੱਲੋਂ ਗਾਇਨ ਕੀਤੀਆਂ ਗਈਆਂ ¢ ਇਸ ਸਮਾਗਮ 'ਚ ਸਥਾਨਕ ਸੰਗਤਾਂ ਤੋਂ ਇਲਾਵਾ ਇਲਾਕੇ ਦੇ ਕੌਂਸਲਰ ਚੰਦਰ ਪ੍ਰਕਾਸ਼, ਗੋਬਿੰਦਪੁਰੀ ਗੁਰਦੁਆਰਾ ਕਮੇਟੀ ਪ੍ਰਧਾਨ ਸੁਰਜੀਤ ਸਿੰਘ,ਜਨਰਲ ਸਕੱਤਰ ਹਰਦਿੱਤ ਸਿੰਘ ਗੋਬਿੰਦਪੁਰੀ,ਮੀਤ ਪ੍ਰਧਾਨ ਰਜਿੰਦਰ ਸਿੰਘ, ਖ਼ਜ਼ਾਨਚੀ ਅਜੇਪਾਲ ਸਿੰਘ, ਮੀਤ ਖ਼ਜ਼ਾਨਚੀ ਕੁਲਦੀਪ ਸਿੰਘ, ਸਕੂਲ ਮੁਖੀ ਜਗਜੋਤ ਕੌਰ ਤੇ ਹੋਰਨਾ ਨੇ ਵੀ ਹਾਜ਼ਰੀ ਭਰੀ ¢ ਹਰਦਿੱਤ ਸਿੰਘ ਗੋਬਿੰਦਪੁਰੀ (ਚੇਅਰਮੈਨ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ, ਦਿੱਲੀ ਕਮੇਟੀ) ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਇਤਿਹਾਸਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਸਰਦਾਰੀ ਬਖਸ਼ਿਸ਼ ਕੀਤੀ ਤੇ ਇਸ ਨੂੰ ਸੰਭਾਲਣਾ ਅਤੇ ਬੱਚਿਆਂ ਨੂੰ ਸੁਨਹਿਰੀ ਸਿੱਖ ਇਤਿਹਾਸ ਦੇ ਨਾਲ ਜੋੜਨਾ ਸਾਡਾ ਮੁਢਲਾ ਫ਼ਰਜ਼ ਹੈ¢ ਸਮਾਗਮ ਦੌਰਾਨ Tਅੰਤਰ-ਸਕੂਲ ਚਿੱਤਰਕਲਾ ਤੇ ਰੰਗ ਭਰੋ ਮੁਕਾਬਲੇT ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ