19 ਸਾਲਾ ਨੌਜਵਾਨ ਖ਼ਿਲਾਫ਼ ਅੱਤਵਾਦ ਦੇ ਨਵੇਂ ਦੋਸ਼
ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇਲੀਨੋਇ ਸੂਬੇ ਵਿਚ ਹਿੰਦੂ ਮੰਦਰ ’ਤੇ ਸਮੂਹਿਕ ਗੋਲੀਬਾਰੀ ਦੀ ਕਥਿਤ ਯੋਜਨਾ ਬਣਾਉਣ ਵਾਲੇ 19 ਸਾਲਾ ਅਲੈਗਜ਼ੈਂਡਰੋਸ ਪਾਪੋਰਾਕਿਸ ਖ਼ਿਲਾਫ਼ ਗ੍ਰੈਂਡ ਜਿਊਰੀ ਨੇ ਅੱਤਵਾਦ ਅਤੇ ਹਥਿਆਰਾਂ ਨਾਲ ਸਬੰਧਿਤ ਨਵੇਂ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਪੈਲਾਟਾਈਨ ਵਾਸੀ ਨੌਜਵਾਨ ਉੱਤੇ ਸ਼ਿਕਾਗੋ ਨੇੜਲੇ ਔਰੋਰਾ ਸ਼ਹਿਰ ਦੇ ਇਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਦੋਸ਼ ਹੈ।
ਅਜੀਤ ਡੈਸਕ
20-11-2026